ਰੁਪਏ 'ਚ ਦੋ ਦਿਨਾਂ ਦੌਰਾਨ ਸ਼ਾਨਦਾਰ ਬੜ੍ਹਤ, ਇੰਨਾ ਰਿਹਾ ਡਾਲਰ ਦਾ ਮੁੱਲ

Friday, Nov 06, 2020 - 03:04 PM (IST)

ਮੁੰਬਈ— ਸ਼ੁੱਕਰਵਾਰ ਨੂੰ ਭਾਰਤੀ ਕਰੰਸੀ 'ਚ ਡਾਲਰ ਦੇ ਮੁਕਾਬਲੇ ਤੇਜ਼ੀ ਦਰਜ ਕੀਤੀ ਗਈ। ਹਾਲਾਂਕਿ, ਕਾਰੋਬਾਰ ਦੇ ਸ਼ੁਰੂ 'ਚ ਹਾਸਲ ਵੱਡੀ ਤੇਜ਼ੀ ਤਾਂ ਕਾਇਮ ਨਹੀਂ ਰਹਿ ਸਕੀ ਪਰ ਪਿਛਲੇ ਦਿਨ ਦੇ ਮੁਕਾਬਲੇ ਭਾਰਤੀ ਕਰੰਸੀ 28 ਪੈਸੇ ਹੋਰ ਚੜ੍ਹ ਕੇ 74.08 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਦੋ ਦਿਨਾਂ 'ਚ ਰੁਪਿਆ 68 ਪੈਸੇ ਮਜਬੂਤ ਹੋਇਆ ਹੈ।

ਨਿਵੇਸ਼ਕ ਅਮਰੀਕੀ ਚੋਣਾਂ ਦੇ ਸਪੱਸ਼ਟ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ ਪਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵੱਲੋਂ ਭਾਰਤੀ ਬਾਜ਼ਾਰ 'ਚ ਖਰੀਦਦਾਰੀ ਜਾਰੀ ਰੱਖਣ ਨਾਲ ਰੁਪਏ ਨੂੰ ਸਮਰਥਨ ਮਿਲਿਆ। ਸ਼ੁਰੂ 'ਚ ਭਾਰਤੀ ਕਰੰਸੀ 49 ਪੈਸੇ ਦੀ ਮਜਬੂਤੀ ਨਾਲ 73.87 ਦੇ ਪੱਧਰ 'ਤੇ ਪਹੁੰਚ ਗਈ ਸੀ। ਕਾਰੋਬਾਰ ਦੌਰਾਨ ਇਸ ਨੇ 74.28 ਰੁਪਏ ਪ੍ਰਤੀ ਡਾਲਰ ਦਾ ਹੇਠਲਾ ਪੱਧਰ ਵੀ ਦਰਜ ਕੀਤਾ।

ਟਰੇਡਰਾਂ ਨੇ ਕਿਹਾ ਕਿ ਸਟਾਕਸ ਮਾਰਕੀਟ 'ਚ ਤੇਜ਼ੀ, ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਅਮਰੀਕੀ ਕਰੰਸੀ 'ਚ ਨਰਮੀ ਅਤੇ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ 'ਚ ਜੋਅ ਬਾਈਡੇਨ ਦੀ ਜਿੱਤ ਦੇ ਉਮੀਦ ਨਾਲ ਭਾਰਤੀ ਕਰੰਸੀ ਨੂੰ ਮਜਬੂਤੀ ਮਿਲੀ।

ਇਸ ਦੌਰਾਨ 6 ਪ੍ਰਮੁੱਖ ਕਰੰਸੀਆਂ ਦਾ ਬਾਸਕਿਟ 'ਚ ਡਾਲਰ ਸੂਚਕ ਅੰਕ 0.02 ਫੀਸਦੀ ਦੀ ਗਿਰਾਵਟ ਨਾਲ 92.50 'ਤੇ ਕਾਰੋਬਾਰ ਕਰ ਰਿਹਾ ਸੀ। ਗੌਰਤਲਬ ਹੈ ਕਿ ਪਿਛਲੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਰੁਪਿਆ 40 ਪੈਸੇ ਦੀ ਤੇਜ਼ੀ ਨਾਲ 74.36 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਸ਼ੁੱਕਰਵਾਰ ਸੈਂਸੈਕਸ ਦੁਪਹਿਰ ਨੂੰ ਕਾਰੋਬਾਰ ਦੌਰਾਨ 500 ਅੰਕ ਦੀ ਬੜ੍ਹਤ ਨਾਲ 41,848 ਦੇ ਪੱਧਰ ਅਤੇ ਨਿਫਟੀ 139 ਦੇ ਉਛਾਲ ਨਾਲ 12,259 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕ ਨੇ ਵੀਰਵਾਰ ਨੂੰ 5,368.31 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।


Sanjeev

Content Editor

Related News