ਭਾਰਤੀ ਕਰੰਸੀ 14 ਪੈਸੇ ਦੇ ਨੁਕਸਾਨ 'ਚ ਬੰਦ, ਜਾਣੋ ਡਾਲਰ ਦੇ ਰੇਟ

9/17/2020 3:28:07 PM

ਮੁੰਬਈ— ਸਟਾਕਸ ਬਾਜ਼ਾਰ 'ਚ ਕਮਜ਼ੋਰ ਰੁਖ਼ ਵਿਚਕਾਰ ਵੀਰਵਾਰ ਨੂੰ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 14 ਪੈਸੇ ਡਿੱਗ ਕੇ 73.66 ਪ੍ਰਤੀ ਡਾਲਰ 'ਤੇ ਬੰਦ ਹੋਈ।

ਸਵੇਰੇ ਕਾਰੋਬਾਰ ਦੇ ਸ਼ੁਰੂ 'ਚ ਇਹ 73.70 ਦੇ ਪੱਧਰ 'ਤੇ ਖੁੱਲ੍ਹੀ ਸੀ। ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ ਡਾਲਰ ਦੇ ਮੁਕਾਬਲੇ 73.64 ਦੇ ਉੱਪਰੀ ਪੱਧਰ ਅਤੇ 73.78 ਦਾ ਹੇਠਲਾ ਪੱਧਰ ਦਰਜ ਕੀਤਾ।

ਇਸ ਤੋਂ ਪਿਛਲੇ ਦਿਨ ਯਾਨੀ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਮਜਬੂਤ ਹੋ ਕੇ 73.52 'ਤੇ ਬੰਦ ਹੋਇਆ ਸੀ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਅਮਰੀਕੀ ਡਾਲਰ ਦੇ ਰੁਖ਼ ਨੂੰ ਦਰਸਾਉਣ ਵਾਲਾ ਸਚੂਕ ਅੰਕ 0.06 ਫੀਸਦੀ ਡਿੱਗ ਕੇ 93.15 'ਤੇ ਆ ਗਿਆ।

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ 264.66 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਉੱਥੇ ਹੀ, ਬ੍ਰੈਂਟ ਕੱਚਾ ਤੇਲ ਵਾਇਦਾ ਇਸ ਦੌਰਾਨ 0.33 ਫੀਸਦੀ ਦੀ ਗਿਰਾਵਟ ਨਾਲ 42.08 ਡਾਲਰ ਪ੍ਰਤੀ ਬੈਰਲ 'ਤੇ ਸੀ।


Sanjeev

Content Editor Sanjeev