5 ਪੈਸੇ ਦੀ ਬੜ੍ਹਤ ''ਚ ਬੰਦ ਹੋਈ ਭਾਰਤੀ ਕਰੰਸੀ, ਜਾਣੋ ਡਾਲਰ ਦਾ ਮੁੱਲ

09/14/2020 3:10:29 PM

ਮੁੰਬਈ— ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ਼ ਵਿਚਕਾਰ ਸੋਮਵਾਰ ਨੂੰ ਰੁਪਏ ਨੇ ਕਾਰੋਬਾਰ ਦੇ ਸ਼ੁਰੂ 'ਚ ਬੜ੍ਹਤ ਗੁਆ ਦਿੱਤੀ ਅਤੇ ਅੰਤ 'ਚ ਹਲਕੇ ਵਾਧੇ ਨਾਲ ਬੰਦ ਹੋਇਆ।

ਪਿਛਲੇ ਕਾਰੋਬਾਰੀ ਦਿਨ ਦੇ ਬੰਦ ਪੱਧਰ ਤੋਂ ਰੁਪਏ ਨੇ ਅੱਜ ਕਾਰੋਬਾਰ ਦੀ ਸਮਾਪਤੀ 'ਤੇ ਪੰਜ ਪੈਸੇ ਦੀ ਬੜ੍ਹਤ ਹਾਸਲ ਕੀਤੀ, ਜਿਸ ਨਾਲ ਡਾਲਰ ਦਾ ਮੁੱਲ 73.48 ਰੁਪਏ ਰਿਹਾ।

ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਡਾਲਰ ਦਾ ਮੁੱਲ 73.53 ਰੁਪਏ ਸੀ। ਕਾਰੋਬਾਰ ਦੇ ਸ਼ੁਰੂ 'ਚ ਸੋਮਵਾਰ ਨੂੰ ਰੁਪਏ ਨੇ ਤੇਜ਼ੀ ਨਾਲ 73.40 ਦੇ ਪੱਧਰ ਤੋਂ ਸ਼ੁਰੂਆਤ ਕੀਤੀ ਸੀ। ਕਾਰੋਬਾਰ ਦੌਰਾਨ ਕਰੰਸੀ ਬਾਜ਼ਾਰ 'ਚ ਰੁਪਏ 'ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਦਿਨ ਦੇ ਕਾਰੋਬਾਰ ਦੌਰਾਨ ਇਹ 73.26 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਤੱਕ ਗਿਆ ਅਤੇ 73.70 ਰੁਪਏ ਪ੍ਰਤੀ ਡਾਲਰ ਦਾ ਹੇਠਲਾ ਪੱਧਰ ਵੀ ਦੇਖਿਆ। ਇਸ ਵਿਚਕਾਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦਾ ਰੁਖ਼ ਦਰਸਾਉਣ ਵਾਲਾ ਸੂਚਕ ਅੰਕ 0.30 ਫੀਸਦੀ ਦੀ ਗਿਰਾਵਟ ਨਾਲ 93.05 'ਤੇ ਆ ਗਿਆ। ਇਸ ਦੇ ਨਾਲ ਹੀ ਕਾਰੋਬਾਰ ਦੀ ਸਮਾਪਤੀ 'ਤੇ ਰੁਪਏ ਨੇ 5 ਪੈਸੇ ਦੀ ਹਲਕ ਬੜ੍ਹਤ ਹਾਸਲ ਕੀਤੀ ਅਤੇ 73.48 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ।


Sanjeev

Content Editor

Related News