ਅਕਸ਼ੇ ਤ੍ਰਿਤੀਆ ''ਤੇ ਨਾ ਪਵੋ ਛੋਟ ਦੇ ਚੱਕਰ ''ਚ, ਲੱਗ ਸਕਦੈ ਚੂਨਾ

05/06/2019 11:33:01 AM

ਨਵੀਂ ਦਿੱਲੀ — ਅਕਸ਼ੇ ਤ੍ਰਿਤੀਆ ਦੇ ਮੌਕੇ ਸੋਨੇ ਦੀ ਭਾਰੀ ਮੰਗ ਵਿਚਕਾਰ ਬਜ਼ਾਰ ਵਿਚ ਪੇਸ਼ ਕੀਤੀਆਂ ਜਾ ਰਹੀਆਂ ਆਫਰਸ ਜਾਂ ਛੋਟਾਂ ਤੁਹਾਡੇ ਲਈ ਘਾਟੇ ਦਾ ਸੌਦਾ ਸਾਬਤ ਹੋ ਸਕਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕੀਮਤੀ ਧਾਤੂਆਂ ਦੇ ਮੁੱਲ 'ਚ ਜ਼ਿਆਦਾ ਛੋਟ ਦੀ ਗੁੰਜਾਇਸ਼ ਨਹੀਂ ਹੁੰਦੀ ਅਤੇ ਆਮ ਗਾਹਕ ਮੇਕਿੰਗ ਚਾਰਜਿਸ 'ਚ ਛੋਟ ਨੂੰ ਪੂਰੇ ਗਹਿਣੇ 'ਤੇ ਛੋਟ ਸਮਝ ਕੇ ਉਸ ਦੁਕਾਨਦਾਰ ਵੱਲ ਦੌੜੇ ਜਾਂਦੇ ਹਨ। ਪਰ ਮੇਕਿੰਗ ਚਾਰਜਿਸ 'ਤੇ ਮਿਲੀ ਛੋਟ ਦੀ ਕੀਮਤ ਘੱਟ ਸ਼ੁੱਧਤਾ ਦੇ ਰੂਪ ਵਿਚ ਚੁਕਾਣੀ ਪੈ ਸਕਦੀ ਹੈ। ਅਜਿਹੇ 'ਚ ਕੋਈ ਵੀ ਗਹਿਣਾ ਖਰੀਦਣ ਦੇ ਬਾਅਦ ਉਸਦੀ ਲੈਬ ਟੈਸਟਿੰਗ ਕਰਵਾ ਕੇ ਦੇਖ ਲੈਣਾ ਚਾਹੀਦੈ ਹੈ ਕਿ ਤੁਹਾਨੂੰ ਉਨੀਂ ਹੀ ਸ਼ੁੱਧਤਾ ਵਾਲਾ ਗਹਿਣਾ ਮਿਲਿਆ ਹੈ ਜਿੰਨੇ ਦੀ ਕਿ ਤੁਸੀਂ ਕੀਮਤ ਚੁਕਾਈ ਹੈ।

ਸ਼ੁੱਧਤਾ 'ਚ ਹੁੰਦੀ ਹੈ ਹੇਰਾਫੇਰੀ

ਬਿਓਰੋ ਆਫ ਇੰਡੀਅਨ ਸਟੈਂਡਰਡ(BIS) ਵਲੋਂ  ਹੁਣੇ ਜਿਹੇ ਦੇਸ਼ ਭਰ ਵਿਚ ਫਰਜ਼ੀ ਹਾਲਮਾਰਕਿੰਗ ਕਰਨ ਵਾਲਿਆਂ ਖਿਲਾਫ ਛਾਪੇਮਾਰੀ ਦੇ ਬਾਅਦ ਇਹ ਸ਼ੱਕ ਹੋ ਡੂੰਘਾ ਹੋ ਗਿਆ ਕਿ ਹਾਲਮਾਰਕ 'ਚ ਵੀ ਹੇਰਾਫੇਰੀ ਹੋ ਸਕਦੀ ਹੈ। BIS ਦੇ ਇਕ ਸਿਖਰਲੇ ਅਧਿਕਾਰੀ ਨੇ ਦੱਸਿਆ,'ਹਾਲਮਾਰਕ ਸ਼ੁੱਧਤਾ ਦੀ ਗਾਰੰਟੀ ਦਿੰਦਾ ਹੈ ਅਤੇ ਕੁਝ ਘਟਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤਾਂ ਲੋਕ ਅਜੇ ਵੀ ਇਸ 'ਤੇ ਭਰੋਸਾ ਕਰਦੇ ਹਨ। 

35 ਰੁਪਏ 'ਚ ਸ਼ੁੱਧਤਾ ਦੀ ਜਾਂਚ

ਜੇਕਰ ਤੁਹਾਨੂੰ ਆਪਣੇ ਖਰੀਦੇ ਹੋਏ ਗਹਿਣੇ ਦੀ ਸ਼ੁੱਧਤਾ ਬਾਰੇ ਸ਼ੱਕ ਹੈ ਤਾਂ ਤੁਸੀਂ 35 ਰੁਪਏ ਦੇ ਮਾਮੂਲੀ ਖਰਚੇ 'ਤੇ ਲੈਬ ਟੈਸਟਿੰਗ ਕਰਵਾ ਸਕਦੇ ਹੋ। ਦਿੱਲੀ 'ਚ ਕਰੀਬ 36 BIS ਸਰਟੀਫਾਈਡ ਟੈਸਟਿੰਗ ਸੈਂਟਰ ਹਨ ਜਿਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ।'

ਵੈਲਿਊ 'ਚ ਛੋਟ ਦੀ ਗੁੰਜਾਇਸ਼ ਨਹੀਂ

ਦ ਬੁਲਿਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਜਿਊਲਰ ਆਪਣੇ ਮਾਰਜਨ ਨਾਲ ਸਮਝੌਤਾ ਕਰਕੇ ਵੀ ਮੈਟਲ ਦੀ ਵੈਲਿਊ 'ਤੇ ਛੋਟ ਨਹੀਂ ਦੇ ਸਕਦਾ। ਅਸਲ 'ਚ ਛੋਟ ਮੇਕਿੰਗ ਚਾਰਜਿਸ 'ਤੇ ਦਿੱਤੀ ਜਾ ਸਕਦੀ ਹੈ ਪਰ ਉਥੇ ਵੀ ਜਿਊਲਰ ਦਾ 5-10 ਫੀਸਦੀ ਲੇਬਰ ਚਾਰਜ ਲੱਗਾ ਹੁੰਦਾ ਹੈ। ਜੇਕਰ ਉਹ ਇਸ ਚਾਰਜ ਨੂੰ ਵੀ ਛੱਡ ਰਿਹਾ ਹੈ ਤਾਂ ਸੰਭਵ ਹੈ ਕਿ ਸ਼ੁੱਧਤਾ ਨਾਲ ਸਮਝੌਤਾ ਹੋ ਰਿਹਾ ਹੈ। ਹੋ ਸਕਦਾ ਹੈ ਕਿ ਕੀਮਤ ਤਾਂ ਤੁਹਾਡੇ ਕੋਲੋਂ 22 ਕੈਰੇਟ ਤੱਕ ਦੇ ਸੋਨੇ ਦੀ ਲਈ ਜਾਏ ਪਰ ਜਿਹੜੇ ਗਹਿਣੇ ਤੁਸੀਂ ਘਰ ਲੈ ਕੇ ਜਾ ਰਹੇ ਹੋ ਉਹ 18 ਕੈਰੇਟ ਸੋਨੇ ਦੇ ਹੋਣ। ਅਜਿਹੇ 'ਚ ਗਾਹਕ ਨੂੰ ਚਾਹੀਦਾ ਹੈ ਕਿ ਖਰੀਦਦਾਰੀ ਕਰਨ ਤੋਂ ਬਾਅਦ ਸੋਨੇ ਦੀ ਸ਼ੁੱਧਤਾ ਜ਼ਰੂਰ ਚੈੱਕ ਕਰਵਾਉਣ ਅਤੇ ਘੱਟ ਸ਼ੁੱਧਤਾ ਹੋਣ 'ਤੇ ਤੁਰੰਤ ਸ਼ਿਕਾਇਤ ਕੀਤੀ ਜਾਵੇ।


Related News