ਦੀਵਾਲੀ ’ਤੇ ਟੁੱਟਿਆ 10 ਸਾਲ ਦਾ ਰਿਕਾਰਡ, 1.25 ਲੱਖ ਕਰੋੜ ਦੇ ਸਾਮਾਨਾਂ ਦੀ ਹੋਈ ਵਿਕਰੀ

11/07/2021 10:42:01 AM

ਨਵੀਂ ਦਿੱਲੀ (ਇੰਟ.) - ਬਾਜ਼ਾਰ ’ਚ ਇਸ ਸਾਲ ਦੀਵਾਲੀ ਦੀ ਜਬਰਦਸਤ ਸ਼ਾਪਿੰਗ ਹੋਈ। ਕਾਰੋਬਾਰੀ ਭਾਈਚਾਰੇ ਦੀ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਯਾਨੀ ਕੈਟ ਦੇ ਮੁਤਾਬਕ ਇਸ ਸਾਲ ਦੇ ਕਾਰੋਬਾਰੀ ਅੰਕੜਿਆਂ ਨੇ ਦੀਵਾਲੀ ’ਤੇ ਪਿਛਲੇ 10 ਸਾਲ ਦੇ ਵਿਕਰੀ ਦੇ ਰਿਕਾਰਡ ਨੂੰ ਤੋਡ਼ ਦਿੱਤਾ ਅਤੇ ਤਿਓਹਾਰੀ ਕਾਰੋਬਾਰ 1.25 ਲੱਖ ਕਰੋਡ਼ ਰੁਪਏ ਦੇ ਪੱਧਰ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ :Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ

ਟਰੇਡਰਸ ਸੰਗਠਨ ਕੈਟ ਨੇ ਕਿਹਾ ਕਿ ਦੀਵਾਲੀ ਵਿਕਰੀ ਨੇ ਪਿਛਲੇ 2 ਸਾਲਾਂ ਤੋਂ ਜਾਰੀ ਆਰਥਕ ਮੰਦੀ ਨੂੰ ਖਤਮ ਕਰ ਦਿੱਤਾ। ਦੀਵਾਲੀ ਕਾਰੋਬਾਰ ’ਚ ਜ਼ੋਰਦਾਰ ਵਿਕਰੀ ਤੋਂ ਉਤਸ਼ਾਹਿਤ ਹੋ ਕੇ ਹੁਣ ਵਪਾਰੀ 14 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਲਈ ਤਿਆਰੀ ਕਰ ਰਹੇ ਹਨ।

ਦਿੱਲੀ ’ਚ 25,000 ਕਰੋਡ਼ ਰੁਪਏ ਦਾ ਹੋਇਆ ਕਾਰੋਬਾਰ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤਿਆ ਅਤੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਇਸ ਸਾਲ ਦੇ ਦੀਵਾਲੀ ਤਿਉਹਾਰ ’ਚ ਪੂਰੇ ਦੇਸ਼ ’ਚ ਲਗਭਗ 1.25 ਲੱਖ ਕਰੋਡ਼ ਰੁਪਏ ਦਾ ਅੰਦਾਜ਼ਨ ਕਾਰੋਬਾਰ ਹੋਇਆ ਹੈ, ਜੋ ਪਿਛਲੇ ਇਕ ਦਹਾਕੇ ’ਚ ਹੁਣ ਤੱਕ ਦਾ ਰਿਕਾਰਡ ਅੰਕੜਾ ਹੈ। ਦੂਜੇ ਪਾਸੇ ਇਕੱਲੇ ਦਿੱਲੀ ’ਚ ਇਹ ਕਾਰੋਬਾਰ ਕਰੀਬ 25,000 ਕਰੋਡ਼ ਰੁਪਏ ਦਾ ਰਿਹਾ।

ਇਹ ਵੀ ਪੜ੍ਹੋ : ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ

9,000 ਕਰੋਡ਼ ਰੁਪਏ ਦੀ ਰਹੀ ਗਹਿਣੇ ਜਾਂ ਭਾਡਿਆਂ ਦੀ ਵਿਕਰੀ

ਕੈਟ ਦੇ ਮੁਤਾਬਕ ਰਿਵਾਇਤੀ ਦੀਵਾਲੀ ਆਈਟਮ ਜਿਵੇਂ ਮਿੱਟੀ ਦੇ ਦੀਵੇ, ਪੇਪਰ ਮਾਚੇ ਲੈਂਪ, ਮੋਮਬੱਤੀਆਂ ਆਦਿ ਦੀ ਬਹੁਤ ਜ਼ਿਆਦਾ ਮੰਗ ਹੋਣ ਦੇ ਕਾਰਨ ਭਾਰਤੀ ਕਾਰੀਗਰਾਂ ਦਾ ਚੰਗਾ ਵਪਾਰ ਹੋਇਆ। ਇਸ ਤੋਂ ਇਲਾਵਾ ਘਰ ਦੀ ਸਜਾਵਟ ਦੇ ਸਾਮਾਨ, ਮਠਿਆਈਆਂ, ਸੁੱਕੇ ਮੇਵੇ, ਕੱਪੜੇ, ਜੁੱਤੇ, ਘੜੀਆਂ ਅਤੇ ਖਿਡੌਣੇ ਵਰਗੇ ਹੋਰ ਪ੍ਰੋਡਕਟਸ ਦੀ ਮੰਗ ਵੀ ਬਹੁਤ ਜ਼ਿਆਦਾ ਰਹੀ। ਜਿੱਥੋਂ ਤੱਕ ਸੋਨੇ-ਚਾਂਦੀ ਦੇ ਗਹਿਣੇ ਜਾਂ ਭਾਡਿਆਂ ਦੀ ਗੱਲ ਹੈ ਇਸ ਵਾਰ ਦੀਵਾਲੀ 2021 ਦੇ ਦੌਰਾਨ 9,000 ਕਰੋਡ਼ ਰੁਪਏ ਦੀ ਵਿਕਰੀ ਹੋਈ। ਉਥੇ ਹੀ, ਇਸ ਸਾਲ 15,000 ਕਰੋਡ਼ ਰੁਪਏ ਦੀ ਪੈਕੇਜਿੰਗ ਵਸਤਾਂ ਦੀ ਵਿਕਰੀ ਹੋਈ।

ਚੀਨ ਨੂੰ 50,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਦਾ ਨੁਕਸਾਨ

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਕੋਈ ਚੀਨੀ ਸਾਮਾਨ ਨਹੀਂ ਵੇਚਿਆ ਗਿਆ ਅਤੇ ਗਾਹਕਾਂ ਨੇ ਵੀ ਭਾਰਤ ’ਚ ਬਣੇ ਸਾਮਾਨ ਦੀ ਖਰੀਦਦਾਰੀ ’ਤੇ ਜ਼ੋਰ ਦਿੱਤਾ। ਖਰੀਦਦਾਰੀ ਦੇ ਇਸ ਰੁਝਾਣ ਦੇ ਕਾਰਨ ਚੀਨ ਨੂੰ 50,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਦਾ ਨੁਕਸਾਨ ਝੱਲਣਾ ਪਿਆ।

ਇਹ ਵੀ ਪੜ੍ਹੋ : 30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News