ਹੁਣ Dish TV ਲਿਆਇਆ ਐਂਡਰਾਇਟ ਸੈੱਟ-ਟਾਪ ਬਾਕਸ, ਆਵਾਜ਼ ਨਾਲ ਕਰੇਗਾ ਕੰਮ

10/12/2019 4:53:00 PM

ਗੈਜੇਟ ਡੈਸਕ– ਰਿਲਾਇੰਸ ਜਿਓ ਦੇ 4ਕੇ ਸੈੱਟ-ਟਾਪ ਬਾਕਸ ਅਤੇ ਏਅਰਟੈੱਲ ਦੇ Xstream Box ਆਉਣ ਤੋਂ ਬਾਅਦ ਸੈੱਟ-ਟਾਪ ਬਾਕਸ ਦੇ ਬਾਜ਼ਾਰ ’ਚ ਵੀ ਮੁਕਾਬਲੇਬਾਜ਼ੀ ਵਧ ਗਈ ਹੈ। ਪ੍ਰਮੁੱਖ ਡੀ.ਟੀ.ਐੱਚ. ਕੰਪਨੀ ਡਿਸ਼ ਟੀਵੀ ਨੇ ਵੀ ਐਂਡਰਾਇਡ ਟੀਵੀ ’ਤੇ ਆਧਾਰਿਤ ਸੈੱਟ-ਟਾਪ ਬਾਕਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦਾ ਨਾਂ Dish SMRT Hub ਰੱਖਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਵਾਇਸ ਅਸਿਸਟੈਂਟ ਅਲੈਕਸਾ ਬਿਲਟ-ਇਨ ਰਿਮੋਟ ਦੇ ਨਾਲ Dish SMRT Kit ਦਾ ਵੀ ਐਲਾਨ ਕੀਤਾ ਹੈ। 

ਡਿਸ਼ ਟੀਵੀ ਦਾ ਇਹ ਐਂਡਰਾਇਡ ਟੀਵੀ ਸੈੱਟ-ਟਾਪ ਬਾਕਸ ਮੌਜੂਦਾ ਗਾਹਕਾਂ ਲਈ 2,499 ਰੁਪਏ ਅਤੇ ਨਵੇਂ ਗਾਹਕਾਂ ਲਈ 3,999 ਰੁਪਏ ’ਚ ਉਪਲੱਬਧ ਹੋਵੇਗਾ। ਉਥੇ ਹੀ ਕੰਪਨੀ ਦੀ Dish SMRT Kit ਲਈ ਅਲੱਗ ਤੋਂ 1,199 ਰੁਪਏ ਖਰਚ ਕਰਨੇ ਹੋਣਗੇ। 

PunjabKesari

ਏਅਰਟੈੱਲ ਦੇ Xstream Box ਦੀ ਤਰ੍ਹਆੰ ਡਿਸ਼ ਟੀਵੀ ਦਾ ਇਹ ਸੈੱਟ-ਟਾਪ ਬਾਕਸ ਵੀ ਸੈਟੇਲਾਈਟ ਟੀਵੀ ਅਤੇ OTT ਕੰਟੈਂਟ (ਆਨਲਾਈਨ ਮੀਡੀਆ ਸਟਰੀਮਿੰਗ ਸਰਵਿਸ) ਦੀ ਸੁਵਿਧਾ ਇਕੱਠੇ ਦਿੰਦਾ ਹੈ। ਇਹ ਐਂਡਰਾਇਡ 9 ਪਾਈ ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਪਹਿਲਾਂ ਤੋਂ ਕੁਝ ਐਪਸ ਵੀ ਦਿੱਤੇ ਗਏ ਹਨ। 

ਇਸ ਵਿਚ ਗੂਗਲ ਅਸਿਸਟੈਂਟ, ਪਲੇਅ ਸਟੋਰ ਅਤੇ ਯੂਟਿਊਬ ਵਰਗੇ ਐਪਸ ਤਾਂ ਦਿੱਤੇ ਗਏ ਹਨ, ਨਾਲ ਹੀ Amazon Prime Video, VOOT, ZEE5 ਅਤੇ ALT Balaji ਵਰਗੇ ਆਨਲਾਈਨ ਵੀਡੀਓ ਸਟਰੀਮਿੰਗ ਐਪਸ ਵੀ ਮੌਜੂਦ ਹਨ। ਕੰਪਨੀ ਨੇ ਇਹ ਸੁਵਿਧਾ ਵੀ ਦਿੱਤੀ ਹੈ ਕਿ ਯੂਜ਼ਰਜ਼ ਪਲੇਅ ਸਟੋਰ ਤੋਂ ਆਪਣੀ ਪਸੰਦ ਦੇ ਐਪਸ ਵੀ ਡਾਊਨਲੋਡ ਕਰ ਸਕਦੇ ਹਨ। ਡਿਸ਼ ਟੀਵੀ ਦਾ ਨਵਾਂ ਸੈੱਟ-ਟਾਪ ਬਾਕਸ ਡਾਲਮੀ ਆਡੀਓ ਸਪੋਰਟ ਕਰਦਾ ਹੈ। 


Related News