ਡਿਸ਼ ਟੀ. ਵੀ., ਚਾਰ ਹੋਰ ਨੇ ਸੇਬੀ ਨਾਲ ਮਾਮਲੇ ਦਾ ਕੀਤਾ ਨਿਪਟਾਰਾ

10/13/2022 10:42:47 AM

ਨਵੀਂ ਦਿੱਲੀ–ਘਰਾਂ ਨੂੰ ਸਿੱਧੇ ਉਪਗ੍ਰਹਿ ਆਧਾਰਿਤ ਚੈਨਲ ਪਹੁੰਚਾਉਣ ਵਾਲੀ ਡਿਸ਼ ਟੀ. ਵੀ. ਇੰਡੀਆ ਲਿਮ. ਅਤੇ 4 ਹੋਰ ਨੇ ਬਾਜ਼ਾਰ ਰੈਗੂਲੇਟਰ ਸੇਬੀ ਨਾਲ ਮਾਮਲੇ ਦਾ ਨਿਪਟਾਰਾ ਕਰ ਲਿਆ ਹੈ। ਇਹ ਮਾਮਲਾ 30 ਦਸੰਬਰ 2021 ਨੂੰ ਕੰਪਨੀ ਦੀ ਸਾਲਾਨਾ ਆਮ ਬੈਠਕ ’ਚ ਵੋਟਿੰਗ ਰਾਹੀਂ ਕੀਤੇ ਗਏ ਨਤੀਜੇ ਦਾ ਐਲਾਨ ਕਥਿਤ ਤੌਰ ’ਤੇ ਨਾ ਕਰਨ ਨਾਲ ਜੁੜਿਆ ਸੀ।
ਡਿਸ਼ ਟੀ. ਵੀ. ਤੋਂ ਇਲਾਵਾ ਇਸ ਦੇ ਪ੍ਰਮੋਟਰ ਜਵਾਹਰ ਲਾਲ ਗੋਇਲ, ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਦੁਆ, ਪਾਲਣਾ ਅਧਿਕਾਰੀ ਰਣਜੀਤ ਸਿੰਘ ਅਤੇ ਕੰਪਨੀ ਦੇ ਡਾਇਰੈਕਟਰ ਰਹੇ ਅਸ਼ੋਕ ਮਥਾਈ ਕੁਰੀਅਨ ਨੇ ਮਾਮਲੇ ਦਾ ਨਿਪਾਟਾਰਾ ਕਰ ਲਿਆ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਹੁਕਮ ’ਚ ਕਿਹਾ ਕਿ ਇਨ੍ਹਾਂ 5 ਇਕਾਈਆਂ ਨੇ ਸਮੂਹਿਕ ਤੌਰ ’ਤੇ 65.34 ਲੱਖ ਦਾ ਭੁਗਤਾਨ ਕਰ ਕੇ ਮਾਮਲੇ ਦਾ ਨਿਪਟਾਰਾ ਕੀਤਾ। ਇਸ ਤੋਂ ਪਹਿਲਾਂ ਇਨ੍ਹਾਂ ਇਕਾਈਆਂ ਨੇ ਮਾਮਲੇ ਤੋਂ ਇਨਕਾਰ ਜਾਂ ਸਵੀਕਾਰ ਕੀਤੇ ਬਿਨਾਂ ਸੇਬੀ ਨੂੰ ਰੈਗੂਲੇਟਰੀ ਮਾਪਦੰਡਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਦੇ ਨਿਪਟਾਰੇ ਦੀ ਅਪੀਲ ਕੀਤੀ ਸੀ। ਉਸ ਤੋਂ ਬਾਅਦ ਸੇਬੀ ਨੇ ਸੋਮਵਾਰ ਨੂੰ ਹੁਕਮ ’ਚ ਪੈਂਡਿੰਗ ਮਾਮਲੇ ਦੇ ਨਿਪਟਾਰੇ ਦੀ ਗੱਲ ਕਹੀ।
ਰੈਗੂਲੇਟਰ ਨੂੰ ਸ਼ਿਕਾਇਤ ਮਿਲੀ ਸੀ ਕਿ ਐੱਸਸੈੱਲ ਸਮੂਹ ਦੀ ਇਕਾਈ ਡਿਸ਼ ਟੀ. ਵੀ. ਨੇ 30 ਦਸੰਬਰ 2021 ਨੂੰ ਆਯੋਜਿਤ ਆਪਣੀ ਸਾਲਾਨਾ ਆਮ ਬੈਠਕ ’ਚ ਰੱਖੇ ਗਏ ਵੱਖ-ਵੱਖ ਪ੍ਰਸਤਾਵਾਂ ’ਤੇ ਵੋਟਿੰਗ ਦੇ ਨਤੀਜਿਆਂ ਨੂੰ ਗਲਤ ਤਰੀਕੇ ਨਾਲ ਰੋਕ ਲਿਆ ਸੀ।


Aarti dhillon

Content Editor

Related News