ਦਸੰਬਰ ਤੋਂ ਬਾਅਦ BS-4 ਵਾਹਨਾਂ ''ਤੇ ਲੱਗ ਸਕਦੀ ਹੈ ਡਿਸਕਾਊਂਟ ਦੀ ਝੜੀ

09/11/2019 6:18:39 PM

ਨਵੀਂ ਦਿੱਲੀ — ਬੀ. ਐੱਸ.-4 ਗੱਡੀਆਂ ਦੀ ਰਜਿਸਟਰੇਸ਼ਨ 1 ਅਪ੍ਰੈਲ 2020 ਤੋਂ ਬੰਦ ਹੋ ਜਾਵੇਗੀ ਕਿਉਂਕਿ ਦੇਸ਼ ਵਿਚ ਬੀ. ਐੱਸ.-6 ਉਤਸਰਜਨ ਮਾਪਦੰਡਾਂ ਨੂੰ ਸਖਤੀ ਨਾਲ ਲਾਗੂੂ ਕੀਤਾ ਜਾ ਰਿਹਾ ਹੈ। ਗੱਡੀਆਂ ਦੀ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਪਹਿਲਾਂ ਹੀ ਬੀ. ਐੱਸ.-4 ਮਾਡਲਾਂ ਨੂੰ ਬਦਲਣ ਦਾ ਰਾਹ ਚੁਣ ਲਿਆ ਹੈ ਜਦੋਂਕਿ ਦੂਜੀਆਂ ਗੱਡੀਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਅਜੇ ਇਸ ਲਈ ਸੰਘਰਸ਼ਸ਼ੀਲ ਹਨ। ਉਥੇ ਖਪਤਕਾਰ ਇਸ ਭੰਬਲਭੂਸੇ ਵਿਚ ਹਨ ਕਿ ਉਹ ਬੀ. ਐੱਸ.-4 ਮਾਡਲ ਚੁਣਨ ਜਾਂ ਬੀ. ਐੱਸ.-6 ਅਤੇ ਗੱਡੀਆਂ ਉਹ ਹੁਣੇ ਖਰੀਦਣ ਜਾਂ 31 ਮਾਰਚ 2020 ਤੋਂ ਬਾਅਦ।

ਬੀ. ਐੱਸ.-4 ਮਾਡਲਾਂ ’ਤੇ ਦਿਲਖਿੱਚਵੇਂ ਡਿਸਕਾਊਂਟ

ਅਜੋਕੇ ਸਮੇਂ ਵਿਚ ਗੱਡੀਆਂ ਦੇ ਨਿਰਮਾਤਾਵਾਂ ਵਲੋਂ ਬੀ. ਐੱਸ.-4 ਗੱਡੀਆਂ ਦੀ ਖਰੀਦ ’ਤੇ ਮੋਟੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਗੱਡੀਆਂ ਦੇ ਇਕ ਨਿਰਮਾਤਾ ਤੋਂ ਗੱਡੀਆਂ ਦੇ ਦੂਜੇ ਨਿਰਮਾਤਾ ਵਲੋਂ ਦਿੱਤਾ ਜਾ ਰਿਹਾ ਡਿਸਕਾਊਂਟ ਵੱਖ-ਵੱਖ ਹੈ। ਈ. ਵਾਈ. ਦੇ ਭਾਈਵਾਲ ਸੋਮ ਕਪੂਰ ਨੇ ਕਿਹਾ ਕਿ ਉਹ ਨਿਰਮਾਤਾ, ਜਿਹੜੇ ਵੱਡੀ ਗਿਣਤੀ ਵਿਚ ਗੱਡੀਆਂ ਤਿਆਰ ਕਰਦੇ ਹਨ ਅਤੇ ਜਿਨ੍ਹਾਂ ਕੋਲ ਭਾਰੀ ਸਟਾਕ ਪਿਆ ਹੈ, ਨੇ ਵਿਦੇਸ਼ਾਂ ਵਿਚ ਗੱਡੀਆਂ ਦੀਆਂ ਕਿੱਟਾਂ ਦੇ ਆਰਡਰ ਦੇ ਰੱਖੇ ਹਨ। ਉਨ੍ਹਾਂ ਨੂੰ ਜਨਵਰੀ-ਫਰਵਰੀ ਮਹੀਨੇ ਤਕ ਆਪਣੀਆਂ ਗੱਡੀਆਂ ’ਤੇ ਭਾਰੀ ਡਿਸਕਾਊਂਟ ਦੀ ਪੇਸ਼ਕਸ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਡਿਸਕਾਊਂਟ ਦਾ ਇਕ ਹੋਰ ਕਾਰਣ ਗੱਡੀਆਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਵੀ ਹੈ।

ਕਪੂਰ ਤੋਂ ਇਲਾਵਾ ਟੀਮ-ਬੀ. ਐੱਚ. ਡੀ. ਡਾਟਕਾਮ ਦੇ ਰਸ਼ ਪਾਰੇਖ ਨੇ ਕਿਹਾ ਕਿ ਖਪਤਕਾਰ ਅੱਜ ਹਰ ਕਾਰ ’ਤੇ ਡਿਸਕਾਊਂਟ ਲੈ ਰਹੇ ਹਨ ਪਰ ਇਹ ਡਿਸਕਾਊਂਟ ਹੈਕਟਰ, ਸੈਲਟੋਸ ’ਤੇ ਨਹੀਂ ਹਨ। ਪਾਰੇਖ ਨੇ ਅੱਗੇ ਕਿਹਾ ਕਿ ਅਜੋਕੇ ਸਮੇਂ ਵਿਚ ਖਪਤਕਾਰਾਂ ਨੂੰ ਬੀ. ਐੱਸ.-4 ਮਾਡਲਾਂ ਵਿਚੋਂ ਵਧੇਰੇ ਬਦਲ ਮਿਲਣਗੇ। ਬੀ. ਐੱਸ.-6 ਦੇ ਦੌਰ ਵਿਚ ਕੁਝ ਕਾਰਾਂ ਦੇ ਮਾਡਲ ਤੇ ਉਨ੍ਹਾਂ ਦੇ ਇੰਜਣਾਂ ਦੇ ਮਾਡਲ ਬੰਦ ਹੋਣ ਜਾ ਰਹੇ ਹਨ ਜਿਵੇਂ ਸਵਿਫਟ 1.3 ਐੱਲ ਡੀਜ਼ਲ, ਟਿਆਗੋ ਡੀਜ਼ਲ ਆਦਿ। ਪਾਰੇਖ ਨੇ ਕਿਹਾ ਕਿ ਡੀਜ਼ਲ ਇੰਜਣ ਦੇ ਮਾਡਲ ’ਤੇ ਡਿਸਕਾਊਂਟ ਦੀ ਰਕਮ ਇਕ ਲੱਖ ਤਕ ਹੋ ਸਕਦੀ ਹੈ।

ਤਿਆਰ ਡਲਿਵਰੀ ਇਕ ਹੋਰ ਲਾਭ ਹੈ। ਉਪਭੋਗਤਾ ਵਲੋਂ ਚੁਣੀ ਗਈ ਕਾਰ ਬੀ. ਐੱਸ.-4 ਮਾਡਲ ਵਿਚ ਤੁਰੰਤ ਉਪਲਬਧ ਹੋਣ ਦੀ ਸੰਭਾਵਨਾ ਹੈ ਜਦੋਂਕਿ ਬੀ. ਐੱਸ.-6 ਦੀ ਤਿਆਰੀ ਅਤੇ ਡਲਿਵਰੀ ਵਿਚ ਕੁਝ ਦੇਰੀ ਹੋ ਸਕਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੀ. ਐੱਸ.-4 ਕਾਰ ਬਿਨਾਂ ਕਿਸੇ ਸਮੱਸਿਆ ਦੇ ਬੀ. ਐੱਸ.-6 ੲੀਂਧਨ ’ਤੇ ਚੱਲਣ ਦੇ ਸਮਰਥ ਹੋਵੇਗੀ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬੀ. ਐੱਸ.-4 ਗੱਡੀਆਂ ਨੂੰ ਆਪਣੇ ਸਾਰੇ ਜੀਵਨ ਚੱਕਰ ਲਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਹੜੀ ਦਿੱਲੀ-ਐੱਨ. ਸੀ. ਆਰ. ਵਰਗੀਆਂ ਥਾਵਾਂ ’ਤੇ ਪੈਟਰੋਲ ਕਾਰ ਲਈ 10 ਸਾਲ ਅਤੇ ਬੀ. ਐੱਸ.-6 ਕਾਰਾਂ ਲਈ 15 ਸਾਲ ਹੋ ਗਈ ਹੈ।

ਭੰਬਲਭੂਸੇ ਦਾ ਕਾਰਣ ਮੁੜ ਵੇਚ ਕੀਮਤ

ਇਕ ਮੋਟਰ-ਗੱਡੀ ਅਤੇ ਟਰਾਂਸਪੋਰਟ ਕੰਸਲਟੈਂਸੀ ਦੇ ਸਹਾਇਕ ਨਿਰਦੇਸ਼ਕ ਅਨਿਲ ਸ਼ਰਮਾ ਕਹਿੰਦੇ ਹਨ ਕਿ ਬੀ. ਐੱਸ.-4 ਖਰੀਦਣ ਵਿਚ ਮੁੱਖ ਮੁੱਦਾ ਇਸ ਦੀ ਮੁੜ ਵੇਚ ਕੀਮਤ ਹੈ ਜਿਹੜੀ ਖਪਤਕਾਰ ਨੂੰ 3 ਤੋਂ 5 ਸਾਲ ਬਾਅਦ ਮਿਲੇਗੀ। ਇਕ ਵਾਰ ਜਦੋਂ ਬੀ. ਐੱਸ.-6 ਉਤਸਰਜਨ ਮਾਪਦੰਡ ਲਾਗੂ ਹੰੁਦੇ ਹਨ ਤਾਂ ਬੀ. ਐੱਸ.-4 ਗੱਡੀਆਂ ਦੀ ਮੰਗ ਘੱਟ ਹੋ ਜਾਵੇਗੀ ਅਤੇ ਇਹ ਉਨ੍ਹਾਂ ਦੀ ਮੁੜ ਵੇਚ ਕੀਮਤ ਨੂੰ ਪ੍ਰਭਾਵਿਤ ਕਰੇਗੀ।

ਜੇਕਰ ਤੁਸÄੀਂ ਬੀ. ਐੱਸ.-6 ਗੱਡੀਆਂ ਚੁਣਦੇ ਹੋ ਤਾਂ ਤੁਹਾਨੂੰ ਸਭ ਤੋਂ ਨਵੀਂ ਤਕਨੀਕ ’ਤੇ ਚੱਲਣ ਵਾਲੀ ਗੱਡੀ ਮਿਲੇਗੀ ਕਿਉਂਕਿ ਇਹ ਕੰਮ ਸਲਫਰ ਮਿਲੇ ੲੀਂਧਨ ਦੀ ਵਰਤੋਂ ਕਰੇਗੀ। ਇਸ ਲਈ ਇਹ ਘੱਟ ਪ੍ਰਦੂਸ਼ਣ ਪੈਦਾ ਕਰੇਗੀ। ਸ਼ਰਮਾ ਨੇ ਕਿਹਾ ਕਿ ਇਸ ਬੀ. ਐੱਸ.-6 ਗੱਡੀ ਦੀ ਕੀਮਤ ਬੀ. ਐੱਸ.-4 ਮਾਡਲ ਦੀ ਤੁਲਨਾ ਵਿਚ 10-15 ਫੀਸਦੀ ਵੱਧ ਹੋ ਸਕਦੀ ਹੈ। ਮਾਹਿਰਾਂ ਦੀ ਰਾਏ ਹੈ ਕਿ ਬੀ. ਐੱਸ.-4 ਤੇ ਬੀ. ਐੱਸ.-6 ਦੇ ਵਿਚਕਾਰਲੀ ਲਾਗਤ ਦਾ ਅੰਤਰ ਪੈਟਰੋਲ ਗੱਡੀਆਂ ਲਈ ਘੱਟ ਅਤੇ ਡੀਜ਼ਲ ਗੱਡੀਆਂ ਲਈ ਵਧੇਰੇ ਹੋਵੇਗਾ ਕਿਉਂਕਿ ਪ੍ਰਦੂਸ਼ਣ ਦਾ ਉਚ ਮਾਪਦੰਡ ਪ੍ਰਾਪਤ ਕਰਨ ਲਈ ਜ਼ਰੂਰੀ ਤਕਨੀਕ ਵਧੇਰੇ ਮਹਿੰਗੀ ਹੈ।

ਸੋਮ ਕਪੂਰ ਨੇ ਕਿਹਾ ਕਿ ਗੱਡੀਆਂ ਤਿਆਰ ਕਰਨ ਵਾਲਿਆਂ ਨੇ ਇਨ੍ਹਾਂ ਗੱਡੀਆਂ ਦੇ ਬੀ. ਐੱਸ.-4 ਤੋਂ ਬੀ. ਐੱਸ.-6 ਇੰਜਣਾਂ ਵਿਚ ਤਬਦੀਲ ਕਰਨ ਵਿਚ ਭਾਰੀ ਰਕਮ ਖਰਚ ਕੀਤੀ ਹੈ, ਜਿਸ ਕਾਰਣ ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਨਿਵੇਸ਼ ਕੀਤੀ ਪੂੰਜੀ ਨੂੰ ਕਿੰਨੀ ਦੇਰ ਵਿਚ ਪੂਰੀ ਕਰਦੇ ਹਨ। ਇਸ ਤੋਂ ਇਹ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ ਕਿ ਬੀ. ਐੱਸ.-6 ਦੀਆਂ ਕਾਰਾਂ ਬੀ. ਐੱਸ.-4 ਦੀ ਤੁਲਨਾ ਦੇ ਮੁਕਾਬਲੇ ਮਹਿੰਗੀਆਂ ਹੋ ਸਕਦੀਆਂ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਗੱਡੀਆਂ ਦੇ ਖੇਤਰ ਵਿਚ ਭਾਰੀ ਮੰਦਵਾੜੇ ਕਾਰਣ ਗੱਡੀਆਂ ਤਿਆਰ ਕਰਨ ਵਾਲੇ ਆਪਣੀਆਂ ਬੀ. ਐੱਸ.-6 ਗੱਡੀਆਂ ਦੀਆਂ ਕੀਮਤਾਂ ਨਾ ਵਧਾਉਣ।

ਖਪਤਕਾਰ ਕੀ ਕਰਨ?

ਪਾਰੇਖ ਨੇ ਕਿਹਾ ਕਿ ਅਜੋਕੇ ਦੌਰ ਵਿਚ ਖਪਤਕਾਰ ਘੱਟ ਕੀਮਤ ’ਤੇ ਵਾਹਨ ਖਰੀਦਣਾ ਚਾਹੇਗਾ ਤਾਂ ਕਿ ਜੇਕਰ 5 ਸਾਲ ਬਾਅਦ ਉਹ ਆਪਣੀ ਗੱਡੀ ਵੇਚਦਾ ਵੀ ਹੈ ਤਾਂ ਉਸ ਸਮੇਂ ਦੌਰਾਨ ਉਹ ਗੱਡੀ ਦੀ ਵਰਤੋਂ ਕਰ ਕੇ ਇਕ ਕਿਸਮ ਦੀ ਪੂਰੀ ਕੀਮਤ ਵਸੂਲ ਕਰ ਲੈਂਦਾ ਹੈ। ਫਿਰ ਵੀ ਬਦਲਦੀ ਹੋਈ ਤਕਨੀਕ ਦੇ ਤੌਰ ’ਤੇ ਖਪਤਕਾਰ ਐਡਵਾਂਸ ਟੈਕਨਾਲੋਜੀ ਵਾਲੀ ਗੱਡੀ ਖਰੀਦਣ ਨੂੰ ਤਰਜੀਹ ਦੇਵੇਗਾ। ਉਨ੍ਹਾਂ ਦੱਸਿਆ ਕਿ ਬੀ. ਐੱਸ.-6 ਮਾਡਲ ਦੀਆਂ ਗੱਡੀਆਂ 15 ਹਜ਼ਾਰ ਤੋਂ 25 ਹਜ਼ਾਰ ਰੁਪਏ ਤਕ ਮਹਿੰਗੀਆਂ ਹੋ ਸਕਦੀਆਂ ਹਨ ਜਦੋਂ ਕਿ ਬੀ. ਐੱਸ.-6 ਦੀਆਂ ਡੀਜ਼ਲ ਗੱਡੀਆਂ ਦੀ ਕੀਮਤ 60 ਹਜ਼ਾਰ ਤੋਂ 1.50 ਲੱਖ ਰੁਪਏ ਵਧ ਸਕਦੀ ਹੈ ਜੋ ਕਿ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਹਿੱਸੇ ਵਿਚ ਹੈ।

ਪਾਰੇਖ ਨੇ ਕਿਹਾ ਕਿ ਜਨਵਰੀ ਤੋਂ ਮਾਰਚ 2020 ਦੇ ਅਰਸੇ ਦੌਰਾਨ ਬੀ. ਐੱਸ.-4 ਗੱਡੀਆਂ ’ਤੇ ਸਭ ਤੋਂ ਵੱਧ ਡਿਸਕਾਊਂਟ ਦਿੱਤੇ ਜਾਣ ਦੀ ਉਮੀਦ ਹੈ ਕਿਉਂਕਿ ਇਸ ਸਮੇਂ ਦੌਰਾਨ ਵਾਹਨ ਗੱਡੀਆਂ ਦੇ ਨਿਰਮਾਤਾਵਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣਾ ਵੱਧ ਤੋਂ ਵੱਧ ਸਟਾਕ ਮੁਕਾ ਸਕਣ ਅਤੇ ਨਾਲ ਹੀ ਇਹ ਵੀ ਧਿਆਨ ਦੇਣ ਵਾਲੀ ਗੱਲ ਹੋਵੇਗੀ ਕਿ ਜਿਹੜਾ ਖਪਤਕਾਰ ਬੀ. ਐੱਸ.-6 ਦੀ ਗੱਡੀ ਖਰੀਦ ਰਿਹਾ ਹੈ, ਉਸ ਦੇ ਨੇੜੇ-ਤੇੜੇ ਬੀ. ਐੱਸ.-6 ੲੀਂਧਨ ਦੀ ਉਪਲੱਬਧਤਾ ਹੋਣੀ ਚਾਹੀਦੀ ਹੈ।

ਅਖੀਰ ਵਿਚ ਖਪਤਕਾਰ ਨੂੰ ਇਸ ਮਾਲੀ ਸਾਲ ਦੌਰਾਨ ਗੱਡੀਆਂ ਦੀ ਖਰੀਦ ’ਤੇ ਵਿੱਤ ਮੰਤਰੀ ਵਲੋਂ ਐਲਾਨੀ 15 ਤੋਂ 30 ਫੀਸਦੀ ਤਕ ਉਚ ਮੁੱਲ ਹਰਾਸ ਲਾਭ ਦਾ ਫਾਇਦਾ ਲੈਣਾ ਚਾਹੀਦਾ ਹੈ। ਇਹ ਫਾਇਦਾ ਪੇਸ਼ਾਵਰ ਅਤੇ ਕਾਰੋੋਬਾਰੀ ਲੋਕਾਂ ਲਈ ਉਪਲੱਬਧ ਹੋਵੇਗਾ ਨਾ ਕਿ ਤਨਖਾਹਾਂ ਲੈਣ ਵਾਲੇ ਮੁਲਾਜ਼ਮਾਂ ਨੂੰ। ਅਰਵਿੰਦ ਰਾਓ ਐਂਡ ਐਸੋਸੀਏਟਸ ਦੇ ਮਾਲੀ ਯੋਜਨਾਕਾਰ ਤੇ ਬਾਨੀ ਅਰਵਿੰਦ ਰਾਓ ਨੇ ਕਿਹਾ ਕਿ 30 ਫੀਸਦੀ ਮੁੱਲ ਹਰਾਸ ਲਾਭ ਗੱਡੀਆਂ ’ਤੇ ਇਕ ਸਾਲ ਲਈ ਹੋਵੇਗਾ ਅਤੇ ਫਿਰ ਗੱਡੀ ਦੇ ਪੂਰੇ ਜੀਵਨ ਚੱਕਰ ਲਈ ਹੋਵੇਗਾ।

ਦੋ ਵੱਡੇ ਵਾਹਨ ਨਿਰਮਾਤਾ ਦੇ ਰਹੇ ਵੱਡੇ ਆਫਰ

ਮਾਰੂਤੀ-ਸੁਜ਼ੂਕੀ

ਖਪਤਕਾਰ                       ਪੇੇਸ਼ਕਸ਼                               ਐਕਸਚੇਂਜ

ਬੋਲੀਨੋ (ਪੈ.)                    15,000                               15,00

ਬੋਲੀਨੋ (ਡੀ.)                   20,000                           15,1500

+5 ਸਾਲ ਦੀ ਵਾਰੰਟੀ

ਇਗਨਿਸ                      30,000                                20,2000

ਐੱਸ-¬ਕ੍ਰਾਸ                50,000                                30,000

+5 ਸਾਲ ਦੀ ਵਾਰੰਟੀ

ਸਿਆਜ਼ (ਪੈ.)                  25,000                                30,000

ਸਿਆਜ਼ (ਡੀ.)                 25,000                                30,000

+5 ਸਾਲ ਦੀ ਵਾਰੰਟੀ

ਹੁੰਡਈ

ਗ੍ਰੈਂਡ ਆਈ          10 95,000 ਤਕ

¬ਕ੍ਰੇਟਾ               50,000 ਤਕ

ਟਕਸਨ                2 ਲੱਖ ਤਕ

ਵਰਨਾ                  60,000 ਤਕ

ਏਲਾਂਟ੍ਰਾ 2 ਲੱਖ ਤਕ

ਐਕਸੈਂਟ                 95,000 ਤਕ

ਏਲਾਈਟ ਆਈ        20 45,000 ਤਕ


Related News