ਬਜਟ ਅਨੁਮਾਨ ਤੋਂ ਵੀ ਵੱਧ ਰਿਹਾ ਡਾਇਰੈਕਟ ਟੈਕਸ ਕੁਲੈਕਸ਼ਨ

Tuesday, Apr 04, 2023 - 01:47 PM (IST)

ਬਜਟ ਅਨੁਮਾਨ ਤੋਂ ਵੀ ਵੱਧ ਰਿਹਾ ਡਾਇਰੈਕਟ ਟੈਕਸ ਕੁਲੈਕਸ਼ਨ

ਨਵੀਂ ਦਿੱਲੀ– ਬੀਤੇ ਵਿੱਤੀ ਸਾਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 2.41 ਲੱਖ ਕਰੋੜ ਰੁਪਏ ਵੱਧ ਰਿਹਾ ਹੈ। ਇਸ ਦੌਰਾਨ ਸਰਕਾਰ ਨੇ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਰਿਫੰਡ ਵੀ ਜਾਰੀ ਕੀਤਾ ਹੈ। ਬੀਤੇ ਵਿੱਤੀ ਸਾਲ ’ਚ ਸਰਕਾਰ ਦਾ ਡਾਇਰੈਕਟ ਟੈਕਸ ਕੁਲੈਕਸ਼ਨ ਬਜਟ ਦੇ ਅਨੁਮਾਨ ਤੋਂ ਵੀ ਵੱਧ ਰਿਹਾ ਹੈ। ਵਿੱਤ ਮੰਤਰਾਲਾ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਇਹ ਅੰਕੜੇ ਦਿੱਤੇ ਹਨ। ਮੰਤਰਾਲਾ ਦੇ ਬਿਆਨ ਮੁਤਾਬਕ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਅੰਕੜੇ ਬਜਟ ਅਨੁਮਾਨ ਤੋਂ 16.97 ਫ਼ੀਸਦੀ ਵੱਧ ਹਨ। ਉੱਥੇ ਹੀ ਸੋਧੇ ਹੋਏ ਅਨੁਮਾਨ ਤੋਂ ਵੀ 0.7 ਫ਼ੀਸਦੀ ਵੱਧ ਹਨ। ਇਸ ’ਚ 2021-22 ਦੇ ਮੁਕਾਬਲੇ 17.63 ਫ਼ੀਸਦੀ ਦੀ ਬੜਤ ਰਹੀ ਹੈ।

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਕੀ ਰਹੇ ਟੈਕਸ ਕੁਲੈਕਸ਼ਨ ਦੇ ਅੰਕੜੇ
ਵਿੱਤ ਮੰਤਰਾਲਾ ਮੁਤਾਬਕ ਵਿੱਤੀ ਸਾਲ 2022-23 ਦੌਰਾਨ ਗ੍ਰਾਸ ਡਾਇਰੈਕਟ ਟੈਕਸ ਕੁਲਕੈਸ਼ਨ 19.68 ਲੱਖ ਕਰੋੜ ਰੁਪਏ ਰਿਹਾ ਹੈ। ਇਸ ’ਚ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 20.33 ਫ਼ੀਸਦੀ ਦੀ ਗ੍ਰੋਥ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਸਰਕਾਰ ਨੇ 3.07 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ ਜਿਸ ਨਾਲ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 16.61 ਲੱਖ ਕਰੋੜ ਰੁਪਏ ਰਿਹਾ ਹੈ।ਸਰਕਾਰ ਨੇ ਬਜਟ ’ਚ 14.20 ਲੱਖ ਕਰੋੜ ਰੁਪਏ ਟੈਕਸ ਕੁਲੈਕਸ਼ਨ ਦਾ ਅਨੁਮਾਨ ਦਿੱਤਾ ਸੀ, ਜਿਸ ਤੋਂ ਬਾਅਦ ਸੋਧਿਆ ਟੈਕਸ 16.5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ
ਇਕ ਸਾਲ ’ਚ ਕਰੀਬ 18 ਫ਼ੀਸਦੀ ਦੀ ਗ੍ਰੋਥ

ਉੱਥੇ ਹੀ ਇਸ ਤੋਂ ਵੀ ਪਿਛਲੇ ਵਿੱਤੀ ਸਾਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ 14.12 ਲੱਖ ਕਰੋੜ ਰੁਪਏ ਰਿਹਾ ਸੀ ਯਾਨੀ ਇਕ ਸਾਲ ’ਚ ਟੈਕਸ ਕੁਲੈਕਸ਼ਨ 17.63 ਫ਼ੀਸਦੀ ਵਧ ਗਿਆ ਹੈ। ਅੰਕੜਿਆਂ ਮੁਤਾਬਕ ਗ੍ਰਾਸ ਕਾਰਪੋਰੇਟ ਟੈਕਸ ਕੁਲੈਕਸ਼ਨ 2021-22 ਦੇ ਮੁਕਾਬਲੇ ਕਰੀਬ 17 ਫ਼ੀਸਦੀ ਵਧ ਕੇ 10.04 ਲੱਖ ਕਰੋੜ ਰੁਪਏ ’ਤੇ ਪਹੁੰਚਿਆ ਹੈ। ਦੂਜੇ ਪਾਸੇ ਪਰਸਨਲ ਇਨਕਮ ਟੈਕਸ ਕੁਲੈਕਸ਼ਨ 24 ਫ਼ੀਸਦੀ ਤੋਂ ਵੱਧ ਦੀ ਬੜ੍ਹਤ ਨਾਲ 9.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News