ਪ੍ਰਤੱਖ ਟੈਕਸ ਸੰਗ੍ਰਹਿ 12.50 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਵੱਧ ਰਹਿਣ ਦੀ ਉਮੀਦ
Friday, Feb 04, 2022 - 01:11 PM (IST)
ਨਵੀਂ ਦਿੱਲੀ (ਭਾਸ਼ਾ) – ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਜੇ. ਬੀ. ਮਹਾਪਾਤਰ ਨੇ ਕਿਹਾ ਕਿ ਸਿੱਧਾ ਟੈਕਸ ਸੰਗ੍ਰਹਿ ਚਾਲੂ ਵਿੱਤੀ ਸਾਲ ਦੇ ਅਖੀਰ ਤੱਕ 12.50 ਲੱਖ ਕਰੋੜ ਰੁਪਏ ਦੇ ਸੋਧੇ ਟੀਚੇ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਨੇ ਇਸ ਦੇ ਹੁਣ ਤੱਕ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਉਮੀਦ ਵੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਟੈਕਸਦਾਤਿਆਂ ਲਈ ਪਾਲਣਾ ਪ੍ਰਕਿਰਿਆ ਸੌਖਾਲੀ ਬਣਾਉਣ ਅਤੇ ਡਾਟਾ ਪ੍ਰੋਸੈਸਿੰਗ ਨੂੰ ਲੈ ਕੇ ਅਧਿਕਾਰੀਆਂ ਦੀ ਕੁਸ਼ਲਤਾ ’ਚ ਸੁਧਾਰ ਵਰਗੇ ਕਈ ਕਾਰਨਾਂ ਕਰ ਕੇ ਕੰਪਨੀ ਟੈਕਸ ਅਤੇ ਨਿੱਜੀ ਆਮਦਨ ਕਰ ਆਈਟਮ ’ਚ ਟੈਕਸ ਸੰਗ੍ਰਹਿ ਵਧਣ ਦੀ ਉਮੀਦ ਹੈ।
ਮਹਾਪਾਤਰ ਨੇ ਕਿਹਾ ਕਿ ਇਕ ਫਰਵਰੀ ਤੱਕ ਸਿੱਧਾ ਟੈਕਸ ਸੰਗ੍ਰਹਿ 10.38 ਲੱਖ ਕਰੋੜ ਰੁਪਏ ਹੈ। ਇਹ ਬਜਟ ਅਨੁਮਾਨ ਤੋਂ ਸਿਰਫ 70,000 ਕਰੋੜ ਰੁਪਏ ਘੱਟ ਹੈ। ਇਸ ਸਮੇਂ ਇਹ ਅੰਕੜਾ ਪਿਛਲੇ ਸਾਲ ਦੇ ਕੁੱਲ ਸੰਗ੍ਰਹਿ ਦੇ ਮੁਕਾਬਲੇ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧਾ ਟੈਕਸ ਸੰਗ੍ਰਹਿ ਹੁਣ ਤੱਕ 11.18 ਲੱਖ ਕਰੋੜ ਰੁਪਏ ਤੋਂ ਉੱਪਰ ਕਦੀ ਨਹੀਂ ਗਿਆ ਹੈ।