ਟੋਰਾਂਟੋ ਲਈ ਲੈ ਸਕੋਗੇ ਸਿੱਧੀ ਫਲਾਈਟ, 27 ਨੂੰ ਮਿਲਣ ਜਾ ਰਿਹੈ ਤੋਹਫਾ

09/07/2019 1:35:44 PM

ਨਵੀਂ ਦਿੱਲੀ— ਪੰਜਾਬ ਦੇ ਲੋਕਾਂ ਅਤੇ ਐੱਨ. ਆਰ. ਆਈਜ਼. ਲਈ ਗੁੱਡ ਨਿਊਜ਼ ਹੈ। ਹੁਣ ਟੋਰਾਂਟੋ-ਦਿੱਲੀ ਵਿਚਕਾਰ ਸਰਕਾਰੀ ਜਹਾਜ਼ ਕੰਪਨੀ ਦੀ ਸਿੱਧੀ ਫਲਾਈਟ ਸਰਵਿਸ ਹੋਵੇਗੀ। ਵਿਸ਼ਵ ਸੈਰ-ਸਪਾਟਾ ਦਿਵਸ 27 ਸਤੰਬਰ ਤੋਂ ਏਅਰ ਇੰਡੀਆ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਸਭ ਨੂੰ ਕਈ ਚਿਰਾਂ ਤੋਂ ਇੰਤਜ਼ਾਰ ਸੀ।

 

ਹੁਣ ਤਕ ਟਿਕਟਾਂ ਦੀ ਬੁਕਿੰਗ ਨਹੀਂ ਕੀਤੀ ਹੈ ਤਾਂ ਕਰ ਲਓ, ਫਿਰ ਸ਼ਾਇਦ ਪਹਿਲੀ ਫਲਾਈਟ 'ਚ ਸੀਟ ਨਾ ਮਿਲੇ ਅਤੇ ਜੇਕਰ ਸੀਟ ਹੋਈ ਵੀ ਤਾਂ ਕਿਰਾਇਆ ਵੱਧ ਭਰਨਾ ਪੈ ਸਕਦਾ ਹੈ। ਆਮ ਤੌਰ 'ਤੇ ਮੰਗ ਵਧਣ ਅਤੇ ਸੀਟਾਂ ਘੱਟ ਹੋਣ 'ਤੇ ਕਿਰਾਏ ਵਧ ਜਾਂਦੇ ਹਨ, ਯਾਨੀ ਯਾਤਰਾ ਤੋਂ ਤਕਰੀਬਨ ਹਫਤਾ-ਪੰਦਰਾ ਦਿਨ ਪਹਿਲਾਂ ਬੁਕਿੰਗ ਕਰਵਾਉਣੀ ਸਸਤੀ ਪੈ ਸਕਦੀ ਹੈ।

ਟੋਰਾਂਟੋ ਲਈ ਇਹ ਫਲਾਈਟ ਹਫਤੇ 'ਚ ਤਿੰਨ ਦਿਨ- ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ। ਉੱਥੇ ਹੀ, ਇਸ ਤੋਂ ਪਹਿਲਾਂ ਦਿੱਲੀ ਤੇ ਸਿਓਲ ਵਿਚਕਾਰ ਏਅਰ ਇੰਡੀਆ ਦੀ ਨਾਨ-ਸਟਾਪ ਫਲਾਈਟ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਟੋਰਾਂਟੋ ਫਲਾਈਟ 'ਚ ਬੁਕਿੰਗ ਲਈ ਕੰਪਨੀ ਵੱਲੋਂ ਇਕਨੋਮੀ ਕਲਾਸ ਦੇ ਬੇਸ ਕਿਰਾਏ 'ਤੇ 5 ਫੀਸਦੀ ਅਤੇ ਬਿਜ਼ਨੈੱਸ ਕਲਾਸ ਦੇ ਬੇਸ ਕਿਰਾਏ 'ਤੇ 10 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜੋ 27 ਸਤੰਬਰ 2019 ਦੀ ਬੁਕਿੰਗ ਤਕ ਉਪਲੱਬਧ ਹੈ। ਹਾਲਾਂਕਿ ਇਹ ਵੀ ਤਾਂ ਹੀ ਮਿਲ ਸਕਦਾ ਹੈ ਜੇਕਰ ਸੀਟ ਬੁੱਕ ਹੋਣੀ ਰਹਿ ਗਈ ਹੋਵੇ।


Related News