ਹੁਣ ਪੈਟਰੋਲ ''ਤੇ ਮਿਲੇਗੀ ਸਿਰਫ 19 ਪੈਸੇ ਛੋਟ, ਕੈਸ਼ਬੈਕ ''ਚ ਹੋਈ ਕਟੌਤੀ

Friday, Aug 03, 2018 - 08:35 AM (IST)

ਹੁਣ ਪੈਟਰੋਲ ''ਤੇ ਮਿਲੇਗੀ ਸਿਰਫ 19 ਪੈਸੇ ਛੋਟ, ਕੈਸ਼ਬੈਕ ''ਚ ਹੋਈ ਕਟੌਤੀ

ਨਵੀਂ ਦਿੱਲੀ— ਹੁਣ ਪੈਟਰੋਲ ਜਾਂ ਡੀਜ਼ਲ ਖਰੀਦਣ 'ਤੇ ਉਸ ਦੀ ਪੇਮੈਂਟ ਡਿਜੀਟਲ ਕਰਨ 'ਤੇ ਘੱਟ ਕੈਸ਼ਬੈਕ ਮਿਲੇਗਾ। ਤੇਲ ਕੰਪਨੀਆਂ ਨੇ ਪੈਟਰੋਲ ਪੰਪਾਂ 'ਤੇ ਡਿਜੀਟਲ ਪੇਮੈਂਟ 'ਤੇ ਮਿਲਣ ਵਾਲਾ ਡਿਸਕਾਊਂਟ 0.75 ਫੀਸਦੀ ਤੋਂ ਘਟਾ ਕੇ 0.25 ਫੀਸਦੀ ਕਰ ਦਿੱਤਾ ਹੈ। ਦਿੱਲੀ ਦੇ ਹਿਸਾਬ ਨਾਲ ਗਾਹਕਾਂ ਨੂੰ ਹੁਣ ਇਕ ਲਿਟਰ ਪੈਟਰੋਲ 'ਤੇ ਸਿਰਫ 19 ਪੈਸੇ ਅਤੇ ਡੀਜ਼ਲ 'ਤੇ 17 ਪੈਸੇ ਦਾ ਫਾਇਦਾ ਹੋਵੇਗਾ। ਤੇਲ ਮਾਰਕੀਟਿੰਗ ਕੰਪਨੀਆਂ ਦਾ ਇਹ ਫੈਸਲਾ ਇਕ ਅਗਸਤ ਤੋਂ ਲਾਗੂ ਹੋ ਚੁੱਕਾ ਹੈ। ਕੰਪਨੀਆਂ ਨੇ ਪੈਟਰੋਲ ਪੰਪ ਸੰਚਾਲਕਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਸਾਲ 2016 'ਚ 8 ਦਸੰਬਰ ਨੂੰ ਹੋਈ ਨੋਟਬੰਦੀ ਦੌਰਾਨ ਡਿਜੀਟਲ ਪੇਮੈਂਟ ਨੂੰ ਉਤਸ਼ਾਹਤ ਕਰਨਾ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤਹਿਤ 13 ਦਸੰਬਰ 2016 ਤੋਂ ਕ੍ਰੈਡਿਟ ਜਾਂ ਡੈਬਿਟ ਕਾਰਡ, ਈ-ਵਾਲਟ ਜਾਂ ਮੋਬਾਇਲ ਵਾਲਟ ਨਾਲ ਨਾਲ ਪੈਟਰੋਲ ਤੇ ਡੀਜ਼ਲ ਦੀ ਖਰੀਦਦਾਰੀ ਕਰਨ 'ਤੇ 0.75 ਫੀਸਦੀ ਕੈਸ਼ਬੈਕ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਕੈਸ਼ਬੈਕ ਟ੍ਰਾਂਜੈਕਸ਼ਨ ਦੇ ਤਿੰਨ ਦਿਨਾਂ ਅੰਦਰ ਗਾਹਕਾਂ ਦੇ ਖਾਤੇ 'ਚ ਮਿਲਦਾ ਹੈ।


Related News