ਲਾਂਚ ਹੁੰਦੇ ਹੀ ਡਿਜੀਟਲ ਕਰੰਸੀ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਦਿਨ ਹੋਏ 275 ਕਰੋੜ ਦੇ ਸੌਦੇ

11/02/2022 7:44:23 PM

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ‘ਡਿਜੀਟਲ ਰੁਪਏ’ ਦੀ ਪਹਿਲੇ ਚੁਣੌਤੀਪੂਰਨ ਟਰਾਇਲ ਵਿਚ ਮੰਗਲਵਾਰ ਨੂੰ 275 ਕਰੋੜ ਰੁਪਏ ਦੀਆਂ 'ਗੌਰਮਿੰਟ ਸਿਕਿਓਰਿਟੀ' ਦਾ ਲੈਣ-ਦੇਣ ਕੀਤਾ ਗਿਆ। ਇਹ ਟ੍ਰਾਂਜੈਕਸ਼ਨ 40 ਸੌਦਿਆਂ ਵਿਚ ਹੋਈ। ਕਲੀਅਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (CCIL) ਦੁਆਰਾ ਪ੍ਰਕਾਸ਼ਿਤ ਅੰਕੜਿਆਂ 'ਚੋਂ ਇਹ ਗੱਲ ਸਾਹਮਣੇ ਆਈ ਹੈ। ਇਸ ਟਰਾਇਲ ਵਿਚ 9 ਬੈਂਕਾਂ ਨੂੰ ਸ਼ਾਮਲ ਕੀਤਾ ਗਿਆ ਹੈ।  

ਟਰਾਇਲ ਵਿਚ ਸ਼ਾਮਿਲ ਬੈਂਕਾਂ ਦੇ ਨਾਮ 

ਭਾਰਤੀ ਸਟੇਟ ਬੈਂਕ (SBI), ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਆਫ਼ ਇੰਡੀਆ, ਐੱਚ.ਡੀ.ਐੱਫ਼.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ, ਆਈ.ਡੀ.ਐੱਫ਼.ਸੀ. ਫ਼ਰਸਟ ਬੈਂਕ, ਐੱਚ.ਐੱਸ.ਬੀ.ਸੀ. ਬੈਂਕ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਿਰਫ਼ 30 ਦਿਨ 'ਚ 5ਜੀ ਨੈੱਟਵਰਕ 'ਤੇ ਗਾਹਕਾਂ ਦਾ ਅੰਕੜਾ 10 ਲੱਖ ਦੇ ਪਾਰ ਹੋਇਆ: ਏਅਰਟੈੱਲ

ਨਵਾਂ ਪਲੇਟਫ਼ਾਰਮ ਕੀਤਾ ਲਾਂਚ

ਇਕ ਖ਼ਬਰ ਦੇ ਮੁਤਾਬਕ, ਆਰ.ਬੀ.ਆਈ. ਨੇ ਕੱਲ੍ਹ ਹੀ ਇਨ੍ਹਾਂ ਬੈਂਕਾਂ ਨੂੰ ਡਿਜੀਟਲ ਰੁਪਏ ਵਿਚ ਡੀਲ ਕਰਨ ਲਈ ਨਵਾਂ ਪਲੇਟਫ਼ਾਰਮ ਵੀ ਦਿੱਤਾ ਹੈ, ਇਸਦਾ ਨਾਮ ਐੱਨ. ਡੀ. ਐੱਸ.-ਓਐਮ (ਨੋਗੋਸ਼ਿਏਟਿਡ ਡੀਲਿੰਗ ਸਿਸਟਮ- ਆਰਡਰ ਮੈਂਚਿੰਗ) ਪਲੇਟਫ਼ਾਰਮ ਹੈ। ਇਸ ਪਲੇਟਫ਼ਾਰਮ ’ਤੇ ਟ੍ਰਾਂਜੈਕਸ਼ਨ ਉਸੇ ਦਿਨ ਪੂਰੀ ਹੋ ਜਾਂਦੀ ਹੈ ਜਦਕਿ ਇਸ ਪਲੇਫ਼ਾਰਮ ਤੋਂ ਇਲਾਵਾ ਹੋਰ ਜੋ ਵੀ ਪ੍ਰਣਾਲੀਆਂ ਕੰਮ ਰਹੀਆਂ ਹਨ ਉਨ੍ਹਾਂ ਵਿਚ ਟ੍ਰਾਂਜੈਕਸ਼ਨ ਅਗਲੇ ਦਿਨ ਪੂਰੀ ਹੁੰਦੀ ਹੈ।

ਕਿਸ ਤਰ੍ਹਾਂ ਕੰਮ ਕਰਦਾ ਹੈ ਨਵਾਂ ਪਲੇਟਫ਼ਾਰਮ

ਨਵਾਂ ਪਲੇਟਫ਼ਾਰਮ ਖ਼ਰੀਦਦਾਰ ਦੀ ਲੋੜ ਦਾ ਬਿਓਰਾ ਦੇਣ ਵਾਲੇ ਇਕ ਦਸਤਾਵੇਜ਼ (ਰਿਕਵਸਟ ਫ਼ਾਰ ਕੋਟੇਸ਼ਨ) ਦਾ ਪ੍ਰਯੋਗ ਕਰਦਾ ਹੈ ਅਤੇ ਵਿਕਰੇਤਾ ਨੂੰ ਕੀਮਤ ਅਤੇ ਭੁਗਤਾਨ ਦੇ ਬਾਰੇ ’ਚ ਜਵਾਬ ਦੇਣ ਲਈ ਕਹਿੰਦਾ ਹੈ। ਬੈਂਕ ਪ੍ਰਤੀਭੂਤੀਆਂ ਐੱਨ.ਡੀ.ਐੱਸ.-ਓ.ਐੱਮ. ਉੱਤੇ ਮੌਜੂਦ ਕੀਮਤਾਂ ਦੇ ਅਧਾਰ ’ਤੇ ਖ਼ਰੀਦ ਅਤੇ ਵੇਚ ਸਕਦੇ ਹਨ। ਇਕ ਨਿੱਜੀ ਖ਼ੇਤਰ ਦੇ ਬੈਂਕ ਦੇ ਕੈਸ਼ੀਅਰ ਅਨੁਸਾਰ, ਸੌਦਾ ਪੂਰਾ ਹੋਣ ਤੋਂ ਪਹਿਲਾਂ ਬੈਂਕ ਕੈਸ਼ ਰਿਜ਼ਰਵ ਅਨੁਪਾਤ ਵਿਚ ਰੱਖੀ ਨਕਦੀ ਨੂੰ ਡਿਜੀਟਲ ਰੂਪ ’ਚ ਬਦਲਣ ਲਈ ਆਰ.ਬੀ.ਆਈ. ਨੂੰ ਇਕ ਅਰਜੀ ਭੇਜਦੇ ਹਨ। ਇਹ ਡਿਜੀਟਲ ਰੂਪ ਵਿਚ ਖ਼ਾਤੇ ’ਚ ਸਟੋਰ ਹੋ ਜਾਂਦੇ ਹਨ। ਜਿਸਨੂੰ ਹਰ ਇਕ ਬੈਂਕ ਨੇ ਆਰ.ਬੀ.ਆਈ. ਬੈਂਕ ਕੋਲ ਖੋਲ੍ਹਿਆ ਹੋਇਆ ਹੈ। ਇਸ ਤੋਂ ਬਾਅਦ ਆਰ.ਬੀ.ਆਈ. ਦੁਆਰਾ ਟ੍ਰਾਂਜੈਕਸ਼ਨ ਨੂੰ ਬਿਨਾਂ ਕਿਸੇ ਥਰਡ ਪਾਰਟੀ ਦੀ ਮਦਦ ਤੋਂ ਪੂਰਾ ਕਰ ਦਿੱਤਾ ਜਾਂਦਾ ਹੈ।


Harnek Seechewal

Content Editor

Related News