ਡੀਜ਼ਲ ਦੀ ਹੋਮ ਡਿਲਿਵਰੀ, ਕਿਸ ਨੂੰ ਅਤੇ ਕਿਸ ਤਰ੍ਹਾਂ ਮਿਲੇਗੀ ਸੁਵੀਧਾ

Tuesday, May 08, 2018 - 09:39 AM (IST)

ਡੀਜ਼ਲ ਦੀ ਹੋਮ ਡਿਲਿਵਰੀ, ਕਿਸ ਨੂੰ ਅਤੇ ਕਿਸ ਤਰ੍ਹਾਂ ਮਿਲੇਗੀ ਸੁਵੀਧਾ

ਨਵੀਂ ਦਿੱਲੀ — ਤੁਸੀਂ ਖਾਣ-ਪੀਣ ਦਾ ਸਮਾਨ, ਸਬਜ਼ੀਆਂ ਅਤੇ ਦਵਾਈਆਂ ਤਾਂ ਘਰ 'ਚ ਮੰਗਵਾਂਦੇ ਹੀ ਹੋਵੋਗੇ ਹੁਣ ਡੀਜ਼ਲ ਦੀ ਵੀ ਹੋਮ ਡਿਲਿਵਰੀ ਸ਼ੁਰੂ ਹੋ ਗਈ ਹੈ। ਆਓ ਜਾਣਦੇ ਹਾਂ ਕਿ ਤੇਲ ਦੀ ਹੋਮ ਡਿਲਵਰੀ ਕਿਸ ਤਰ੍ਹਾਂ ਹੋਵੇਗੀ ਅਤੇ ਕਿਨ੍ਹਾਂ ਨੂੰ ਮਿਲੇਗੀ ਇਹ ਸੁਵੀਧਾ...
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਬਾਅਦ ਸਰਕਾਰੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐਚ.ਐਮ.ਪੀ. ਸੀ.) ਨੇ ਮੁੰਬਈ ਵਿਚ ਡੀਜ਼ਲ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਇੰਡੀਅਨ ਆਇਲ ਪੁਣੇ ਦੇ ਗਾਹਕਾਂ ਨੂੰ ਇਸ ਸਹੂਲਤ ਦੀ ਪੇਸ਼ਕਸ਼ ਕਰ ਰਿਹਾ ਹੈ। ਜਲਦੀ ਹੀ ਕੰਪਨੀਆਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਹ ਸੇਵਾ ਪ੍ਰਦਾਨ ਕਰਨਗੀਆਂ।
ਇਸ ਸਮੇਂ ਸਿਰਫ ਡੀਜ਼ਲ ਦੀ ਸਪਲਾਈ ਕੀਤੀ ਜਾ ਰਹੀ ਹੈ। ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਘਰੇਲੂ ਸਪਲਾਈ ਮੁਹੱਈਆ ਕਰਾਉਣਾ ਚਾਹੁੰਦੀ ਹੈ, ਪਰ ਸੁਰੱਖਿਆ ਦੇ ਕਾਰਨਾਂ ਕਰਕੇ ਪੈਟਰੋਲ ਦੀ ਡਿਲਿਵਰੀ ਦੀ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ। ਤੇਲ ਕੰਪਨੀਆਂ ਇਸ ਤੇ ਕੰਮ ਕਰ ਰਹੀਆਂ ਹਨ।
PunjabKesari
ਜਿਵੇਂ ਕਿ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ, ਤੇਲ ਦੀ ਹੋਮ ਡਿਲਿਵਰੀ ਇਕ ਮੱਧਮ ਆਕਾਰ ਦੇ ਈਂਧਨ ਟੈਂਕਰ ਦੀ ਮਦਦ ਨਾਲ ਕੀਤੀ ਜਾਵੇਗੀ, ਜਿਸ ਵਿਚ ਡੀਜ਼ਲ ਡਿਸਪੈਂਸਰ ਹੈ। ਇਹੀ ਉਹ ਤਰੀਕਾ ਹੈ ਜੋ ਤੁਸੀਂ ਪੈਟਰੋਲ ਪੰਪ ਤੇ ਵੀ ਵੇਖਦੇ ਹੋ। ਇਹਨਾਂ ਦੀ ਮਦਦ ਨਾਲ, ਤੇਲ ਗਾਹਕ ਤੱਕ ਪਹੁੰਚੇਗਾ।
ਤੇਲ ਕੰਪਨੀਆਂ ਇਸ ਸੁਵਿਧਾ ਨੂੰ ਸਿਰਫ ਕੁਝ ਅਜਿਹੇ ਗਾਹਕਾਂ ਨੂੰ ਦੇਣਗੀਆਂ, ਜੋ ਵਧ ਮਾਤਰਾ ਵਿਚ ਡੀਜ਼ਲ ਦੀ ਵਰਤੋਂ ਕਰਦੇ ਹਨ। ਡੀਜ਼ਲ ਨੂੰ ਮਾਲ, ਫੈਕਟਰੀਆਂ ਜਾਂ ਹੋਰ ਵਪਾਰਕ ਸਥਾਨਾਂ 'ਤੇ ਸਪਲਾਈ ਕੀਤਾ ਜਾਵੇਗਾ ਜਿੱਥੇ ਵੱਡੇ ਡੀਜ਼ਲ ਜਨਰੇਟਰ ਜਾਂ ਹੋਰ ਮਸ਼ੀਨਾਂ ਲੱਗੇ ਹੋਏ ਹਨ। ਆਮ ਗਾਹਕਾਂ ਨੂੰ ਘਰ ਵਿਚ ਡੀਜ਼ਲ ਮਿਲਣ ਦੀ ਸੁਵਿਧਾ ਨਹੀਂ ਮਿਲੇਗੀ।
ਡੀਜ਼ਲ ਦੀ ਹੋਮ ਡਿਲਿਵਰੀ ਦੀ ਕੀਮਤ ਪੰਪ ਦੇ ਡੀਜ਼ਲ ਦੀ ਕੀਮਤ ਦੇ ਬਰਾਬਰ ਹੋਵੇਗੀ ਪਰ ਕੁਝ ਵਾਧੂ ਟਰਾਂਸਪੋਰਟੇਸ਼ਨ ਚਾਰਜ ਲੈ ਸਕਦੇ ਹਨ।

PunjabKesari
ਵਿਸਫੋਟਕ ਸੇਫਟੀ ਆਰਗੇਨਾਈਜੇਸ਼ਨ (ਪੀ.ਈ.ਈ.ਓ.) ਨੇ ਤੇਲ ਕੰਪਨੀਆਂ ਨੂੰ ਗਾਹਕਾਂ ਦੇ ਘਰ ਤੱਕ ਡੀਜ਼ਲ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਹੈ, ਪਰ ਜੂਨ 2017 ਵਿਚ ਜਦੋਂ ਬੈਂਗਲੁਰੂ ਦੀ ਸਟਾਰਟਅਪ ਏ.ਐੱਨ.ਬੀ. ਫਿਊਲ ਨੇ ਅਜਿਹੀ ਸੇਵਾ ਦੀ ਸ਼ੁਰੂਆਤ ਕੀਤੀ ਸੀ, ਤਾਂ ਪੀ. ਈ. ਐਸ. ਓ. ਨੇ ਤੇਲ ਕੰਪਨੀ 1N2 ਨੂੰ ਤੇਲ ਦੀ ਸਪਲਾਈ ਰੋਕਣ ਲਈ ਕਿਹਾ ਅਤੇ ਸੁਰੱਖਿਆ ਦੇ ਕਾਰਨਾਂ ਦਾ ਹਵਾਲਾ ਦੇ ਕੇ ਇਸ ਸੇਵਾ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ।
ਇਹ ਸੁਵੀਧਾ ਉਨ੍ਹਾਂ ਗਾਹਕਾਂ ਲਈ ਹੈ ਜੋ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਵਰਤੋਂ ਕਰਦੇ ਹਨ। ਹੁਣ ਉਹ ਇਸ ਸੇਵਾ ਤੋਂ ਲਾਭ ਪ੍ਰਾਪਤ ਕਰ ਸਕਣਗੇ। ਇਹ ਤਰ੍ਹਾਂ ਨਾਲ ਉਨ੍ਹਾਂ ਦਾ ਸਮਾਂ ਵੀ ਬਚੇਗਾ ਅਤੇ ਇਹ ਤਰੀਕਾ ਸੁਰੱਖਿਅਤ ਵੀ ਹੈ।  ਹੁਣ ਉਨਾਂ ਨੂੰ ਬੈਰਲ ਲੈ ਕੇ ਡੀਜ਼ਲ ਲਈ ਭਟਕਣਾ ਨਹੀਂ ਪਵੇਗਾ।
ਇਸ ਵੇਲੇ ਦੇਸ਼ ਵਿਚ ਕੁਲ 61,983 ਪੈਟਰੋਲ ਪੰਪ ਹਨ।  ਇਹਨਾਂ ਵਿਚੋਂ 90 ਫੀਸਦੀ ਸਰਕਾਰੀ ਕੰਪਨੀਆਂ ਦੇ ਹਨ। ਸਾਲ 2016-17 ਵਿਚ ਦੇਸ਼ ਵਿਚ 19.46 ਮਿਲੀਅਨ ਟਨ ਡੀਜ਼ਲ ਦੀ ਖਪਤ ਹੋਈ।


Related News