ਲਗਾਤਾਰ ਦੂਜੇ ਦਿਨ ਮਹਿੰਗਾ ਹੋਇਆ ਡੀਜ਼ਲ
Saturday, Jul 18, 2020 - 12:36 PM (IST)
ਨਵੀਂ ਦਿੱਲੀ (ਵਾਰਤਾ) : ਦੇਸ਼ ਵਿਚ ਡੀਜ਼ਲ ਦੇ ਮੁੱਲ ਲਗਾਤਾਰ ਦੂਜੇ ਦਿਨ ਵਧੇ, ਜਦੋਂਕਿ ਪੈਟਰੋਲ ਦੀ ਕੀਮਤ ਲਗਾਤਾਰ 19ਵੇਂ ਦਿਨ ਸਥਿਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਅੱਜ ਡੀਜ਼ਲ 17 ਪੈਸੇ ਮਹਿੰਗਾ ਹੋ ਕੇ 81.52 ਰੁਪਏ ਪ੍ਰਤੀ ਲਿਟਰ ਦੇ ਨਵੇਂ ਰਿਕਾਡਰ ਪੱਧਰ 'ਤੇ ਪਹੁੰਚ ਗਿਆ।
ਮੁੰਬਈ ਵਿਚ 15 ਪੈਸੇ ਦੀ ਵਾਧੇ ਨਾਲ ਇਸ ਦੀ ਕੀਮਤ 79.71 ਰੁਪਏ ਪ੍ਰਤੀ ਲਿਟਰ ਰਹੀ ਜੋ ਹੁਣ ਤੱਕ ਦਾ ਉੱਚਾ ਭਾਵ ਹੈ। ਕੋਲਕਾਤਾ ਅਤੇ ਚੇਨੱਈ ਵਿਚ ਵੀ ਡੀਜ਼ਲ ਦੀ ਕੀਮਤ ਇਤਿਹਾਸਿਕ ਉੱਚੇ ਪੱਧਰ ਦੇ ਕਰੀਬ ਪਹੁੰਚ ਗਈ ਹੈ। ਕੋਲਕਾਤਾ ਵਿਚ ਡੀਜ਼ਲ 18 ਪੈਸੇ ਵੱਧ ਕੇ 76.67 ਰੁਪਏ ਅਤੇ ਚੇਨੱਈ ਵਿਚ 13 ਪੈਸੇ ਮਹਿੰਗਾ ਹੋ ਕੇ 78.50 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ। ਦਿੱਲੀ ਵਿਚ ਪੈਟਰੋਲ ਦਾ ਮੁੱਲ 80.43 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ ਜੋ 27 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਵੀ ਪੈਟਰੋਲ ਦੀ ਕੀਮਤ ਕਰਮਵਾਰ 82.10 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ।