DHFL ਨਿਵੇਸ਼ਕਾਂ ਦੇ 540 ਕਰੋਡ਼ ਰੁਪਏ ਡੁੱਬੇ, ਬੈਂਕਾਂ ਦੇ 45,000 ਕਰੋਡ਼ ਰੁਪਏ ਰਾਈਟ ਆਫ ਹੋਏ
Tuesday, Jun 15, 2021 - 11:00 AM (IST)
ਮੁੰਬਈ (ਇੰਟ.) - ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀ. ਐੱਚ. ਐੱਫ. ਐੱਲ.) ਦੇ ਸ਼ੇਅਰਾਂ ’ਚ ਆਖ਼ਿਰਕਾਰ ਕਾਰੋਬਾਰ ਬੰਦ ਹੋ ਗਿਆ। ਇਸ ਦਾ ਸ਼ੇਅਰ ਸ਼ੁੱਕਰਵਾਰ ਨੂੰ 9.97 ਫ਼ੀਸਦੀ ਡਿੱਗ ਕੇ 16.70 ਰੁਪਏ ’ਤੇ ਬੰਦ ਹੋਇਆ ਸੀ। ਇਸ ਦਾ ਮਾਰਕੀਟ ਕੈਪ 524 ਕਰੋਡ਼ ਰੁਪਏ ਰਿਹਾ ਸੀ। ਹਾਲਾਂਕਿ ਉਸ ਤੋਂ ਪਹਿਲਾਂ ਇਸ ਦਾ ਸ਼ੇਅਰ ਦੋ ਦਿਨ ਤੱਕ 20-20 ਫ਼ੀਸਦੀ ਤੱਕ ਡਿਗਾ ਸੀ। ਬੈਂਕਾਂ ਨੇ ਇਸ ਕੰਪਨੀ ਦਾ 45,000 ਕਰੋਡ਼ ਰੁਪਏ ਤੱਕ ਦਾ ਲੋਨ ਰਾਈਟ ਆਫ ਕੀਤਾ ਸੀ। ਰਾਈਟ ਆਫ ਦਾ ਮਤਲੱਬ ਉਸ ਕਰਜ਼ੇ ਦੀ ਵਸੂਲੀ ਹੁੰਦੀ ਰਹੇਗੀ ਪਰ ਗਾਰੰਟੀ ਨਹੀਂ ਹੈ।
8 ਜੂਨ ਨੂੰ ਇਸ ਕੰਪਨੀ ਦੇ 1.46 ਕਰੋਡ਼ ਸ਼ੇਅਰਾਂ ’ਚ ਕਾਰੋਬਾਰ ਕੀਤਾ ਗਿਆ ਸੀ ਪਰ ਹੁਣ ਇਸ ਦੇ ਸ਼ੇਅਰਾਂ ਦੀ ਨਾ ਤਾਂ ਖਰੀਦ ਹੋ ਸਕਦੀ ਹੈ ਨਾ ਵਿਕਰੀ। ਨਿਵੇਸ਼ਕਾਂ ਨੇ ਉਮੀਦ ’ਚ ਇਸ ਕੰਪਨੀ ਦੇ ਸ਼ੇਅਰਾਂ ’ਚ ਨਿਵੇਸ਼ ਕੀਤਾ। ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬੇ ਸਟਾਕ ਐਕਸਚੇਂਜ ਨੇ ਪਿਛਲੇ ਹਫਤੇ ਇਕ ਨੋਟਿਸ ਜਾਰੀ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਸੋਮਵਾਰ ਤੋਂ ਇਸ ਦੇ ਸ਼ੇਅਰਾਂ ’ਚ ਕਾਰੋਬਾਰ ਬੰਦ ਹੋ ਜਾਵੇਗਾ। ਹਾਲਾਂਕਿ ਇਹ ਜਾਣਦੇ ਹੋਏ ਵੀ ਇਕ ਹਫਤਾ ਪਹਿਲਾਂ ਤੱਕ ਨਿਵੇਸ਼ਕਾਂ ਨੇ ਇਸ ਦੇ ਸ਼ੇਅਰਾਂ ’ਚ ਜਮ ਕੇ ਨਿਵੇਸ਼ ਕੀਤਾ ਅਤੇ ਇਸ ਦਾ ਸ਼ੇਅਰ 1 ਸਾਲ ਦੇ ਉੱਪਰੀ ਪੱਧਰ ਦੇ ਕਰੀਬ ਪਹੁੰਚ ਗਿਆ ਸੀ।
ਪਿਰਾਮਲ ਗਰੁੱਪ ਨੇ ਲਗਾਈ ਸੀ ਬੋਲੀ
ਡੀ. ਐੱਚ. ਐੱਫ. ਐੱਲ. ਲਈ ਪਿਰਾਮਲ ਗਰੁੱਪ ਦੀ ਸਫਲ ਬੋਲੀ ’ਚ ਐੱਨ. ਸੀ. ਐੱਲ. ਟੀ. ਵੱਲੋਂ ਮਨਜ਼ੂਰ ਕੀਤੀ ਗਈ ਸਕੀਮ ’ਚ ਡੀ. ਐੱਚ. ਐੱਫ. ਐੱਲ. ਦੇ ਸ਼ੇਅਰਾਂ ਲਈ ਜ਼ੀਰੋ ਪ੍ਰਾਈਜ਼ ਦੀ ਗੱਲ ਕੀਤੀ ਗਈ ਸੀ, ਇਸ ਦੇ ਬਾਵਜੂਦ ਸਟਾਕ ’ਚ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਗਈ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਸਰਕੁਲਰ ’ਚ ਕਿਹਾ ਗਿਆ ਹੈ ਕਿ ਡੀ. ਐੱਚ. ਐੱਫ. ਐੱਲ. ਨੇ 9 ਜੂਨ ਨੂੰ ਕਿਹਾ ਕਿ ਇਨਸਾਲਵੈਂਸੀ ਐਂਡ ਬੈਂਕ੍ਰਪਸੀ ਬੋਰਡ ਆਫ ਇੰਡੀਆ (ਕਾਰਪੋਰੇਟ ਲਈ ਦਿਵਾਲਾ ਹੱਲ ਪ੍ਰਕਿਰਿਆ) ਦੇ ਤਹਿਤ ਨਿਯੁਕਤ ਰਜਿਸਟਰਡ ਵੈਲਿਊਅਰਸ ਵੱਲੋਂ ਅੰਦਾਜ਼ਨ ਕੰਪਨੀ ਦੀ ਲਿਕਵਿਡ ਵੈਲਿਊ ਮੁਤਾਬਕ ਇਕਵਿਟੀ ਸ਼ੇਅਰਾਂ ਲਈ ਕੋਈ ਮੁੱਲ ਨਹੀਂ ਸੀ।