DHFL ਨਹੀਂ ਕਰ ਪਾਈ 1,571 ਕਰੋੜ ਰੁਪਏ ਦਾ ਬਾਂਡ ਦਾ ਭੁਗਤਾਨ

Tuesday, Aug 20, 2019 - 11:17 AM (IST)

DHFL ਨਹੀਂ ਕਰ ਪਾਈ 1,571 ਕਰੋੜ ਰੁਪਏ ਦਾ ਬਾਂਡ ਦਾ ਭੁਗਤਾਨ

ਨਵੀਂ ਦਿੱਲੀ—ਗੈਰ-ਬੈਂਕਿੰਗ ਵਿੱਤੀ ਸੇਵਾ ਕੰਪਨੀ ਡੀ.ਐੱਚ.ਐੱਫ.ਐੱਲ. ਨੇ ਸੋਮਵਾਰ ਨੂੰ ਕਿਹਾ ਕਿ ਉਹ ਬਾਂਡ ਅਤੇ ਕਮਰਸ਼ੀਅਲ ਪੇਪਰ ਦਾ 1,571 ਕਰੋੜ ਰੁਪਏ ਦਾ ਇਕ ਹੋਰ ਭੁਗਤਾਨ ਨਹੀਂ ਕਰ ਸਕੀ ਹੈ। ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ (ਡੀ.ਐੱਚ.ਐੱਫ.ਐੱਲ.) ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਗੈਰ ਪਰਿਵਰਤਨਸ਼ੀਲ ਰਿਣ ਪੱਤਰਾਂ ਅਤੇ ਕਮਰਸ਼ੀਅਲ ਪੇਪਰ ਦੇ ਤਿੰਨ ਮਾਮਲਿਆਂ 'ਚ ਇਹ ਅਣਗਹਿਲੀ ਹੋਈ ਹੈ। ਇਸ 'ਚੋਂ ਇਕ ਮਾਮਲਾ ਗੈਰ ਪਰਿਵਰਤਨਸ਼ੀਲ ਡਿਬੈਂਚਰ 'ਤੇ 46.92 ਕਰੋੜ ਰੁਪਏ ਦੇ ਵਿਆਜ ਭੁਗਤਾਨ ਦਾ ਹੈ। ਇਸ ਤਰ੍ਹਾਂ ਕੰਪਨੀ ਸਰਵਜਨਕ ਨਿਰਗਮ ਦੇ ਰਾਹੀਂ ਜਾਰੀ ਪ੍ਰਤੀਭੂਤੀ ਦਾ 363.77 ਕਰੋੜ ਰੁਪਏ ਦਾ ਵਿਆਜ ਅਤੇ 1,059.91 ਕਰੋੜ ਰੁਪਏ ਦਾ ਮੂਲਧਨ ਵਾਪਸ ਨਹੀਂ ਕਰ ਸਕੀ। ਤੀਜਾ ਮਾਮਲਾ 100 ਕਰੋੜ ਰੁਪਏ ਦੇ ਕਮਰਸ਼ੀਅਲ ਪੇਪਰ ਦਾ ਹੈ। ਕੰਪਨੀ 'ਤੇ ਇਸ ਸਮੇਂ 90,000 ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ।


author

Aarti dhillon

Content Editor

Related News