DHFL ਲਈ ਬੋਲੀ ਲਗਾਉਣ ਵਾਲੀ ਓਕਟ੍ਰੀ ਫਸੀ ਮੁਸ਼ਕਲ ’ਚ, ਰੇਟਿੰਗ ਨੂੰ ਲੈ ਕੇ ਸੇਬੀ ਨੇ ਕੀਤੀ ਜਾਂਚ

01/14/2021 11:38:59 AM

ਮੁੰਬਈ–  ਦਿਵਾਲੀਆ ਪ੍ਰਕਿਰਿਆ ’ਚ ਲੰਘ ਰਹੀ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀ. ਐੱਚ. ਐੱਫ. ਐੱਲ.) ਨੂੰ ਖਰੀਦਣ ਲਈ ਬੋਲੀ ਲਗਾਉਣ ਵਾਲੀ ਵਿਦੇਸ਼ੀ ਕੰਪਨੀ ਓਕਟ੍ਰੀ ਮੁਸ਼ਕਲ ’ਚ ਫਸ ਗਈ ਹੈ। ਖਬਰ ਹੈ ਕਿ ਇਸ ਨੇ ਡੇਟ ਸਾਧਨ ਨੂੰ ਏ. ਏ. ਏ. ਦੀ ਰੇਟਿੰਗ ਮਿਲਣ ਦਾ ਦਾਅਵਾ ਕੀਤਾ ਗਿਆ। ਇਸ ਕਾਰਣ ਸੇਬੀ ਇਸ ਦੀ ਜਾਂਚ ਕਰ ਰਹੀ ਹੈ।

ਦਾਅਵੇ ਨੂੰ ਵਿਸਤਾਰ ਨਾਲ ਦੱਸਣ ਲਈ ਸੇਬੀ ਨੇ ਕਿਹਾ
ਪੂੰਜੀ ਬਾਜ਼ਾਰ ਰੈਗੁਲੇਟਰ ਸੇਬੀ ਨੇ ਡੀ. ਐੱਚ. ਐੱਫ. ਐੱਲ. ਦੇ ਪ੍ਰਸ਼ਾਸਕ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਪ੍ਰਸਤਾਵਿਤ ਡੇਟ ਇੰਸਟਰੂਮੈਂਟ ਦੇ ਕ੍ਰੈਡਿਟ ਰੇਟਿੰਗ ਨੂੰ ਲੈ ਕੇ ਜੋ ਦਾਅਵਾ ਕੀਤਾ ਹੈ, ਉਸ ਬਾਰੇ ਵਿਸਤਾਰ ਨਾਲ ਦੱਸਣ। ਅਮਰੀਕਾ ਦੀ ਓਕਟ੍ਰੀ ਨੇ ਆਪਣੇ ਬਿਡ ’ਚ ਦਾਅਵਾ ਕੀਤਾ ਸੀ ਕਿ ਡੀ. ਐੱਚ. ਐੱਫ. ਐੱਲ. ਦੇ ਗੈਰ-ਪਰਿਵਰਤਿਤ ਡਿਬੈਂਚਰ (ਐੱਨ. ਸੀ. ਡੀ.) ਨੂੰ ਏ. ਏ. ਏ. ਰੇਟਿੰਗ ਮਿਲ ਸਕਦੀ ਹੈ। ਇਹ ਉਦੋਂ ਮਿਲੇਗੀ ਜਦੋਂ ਇਸ ਦੇ ਵਲੋਂ ਰਿਜੋਲਿਊਸ਼ਨ ਪਲਾਨ ਨੂੰ ਸਵੀਕਾਰ ਕੀਤਾ ਜਾਏਗਾ। ਓਕਟ੍ਰੀ ਨੇ ਇਕ ਪੱਤਰ ’ਚ ਕਿਹਾ ਕਿ ਪ੍ਰਸਤਾਵਿਤ ਐੱਨ. ਸੀ. ਡੀ. 1000 ਕਰੋ਼ੜ ਰੁਪਏ ਦੀ ਹੈ ਅਤੇ ਇਸ ਨੂੰ ਏ. ਏ. ਏ. ਰੇਟਿੰਗ ਮਿਲਣ ਦੀ ਉਮੀਦ ਹੈ। ਓਕਟ੍ਰੀ ਨੇ ਕਿਹਾ ਕਿ ਪਿਰਾਮਲ ਦਾ ਪ੍ਰਸਤਾਵਿਤ ਬਾਂਡਸ ਏ. ਏ. ਤੋਂ ਜ਼ਿਆਦਾ ਦੀ ਰੇਟਿੰਗ ਨਹੀਂ ਪਾ ਸਕਦਾ ਹੈ।

ਰੇਟਿੰਗ ਦਾ ਸੰਕੇਤ ਦੇਣਾ ਗਲਤ
ਨਿਯਮਾਂ ਮੁਤਾਬਕ ਕ੍ਰੈਡਿਟ ਰੇਟਿੰਗ ਏਜੰਸੀ ਕਿਸੇ ਵੀ ਇੰਸਟਰੂਮੈਂਟ ਦੀ ਰੇਟਿੰਗ ਦਾ ਸੰਕੇਤ ਨਹੀਂ ਦੇ ਸਕਦੀ ਹੈ। ਇਸ ਤਰ੍ਹਾਂ ਦੇ ਸੰਕਤਾ ਨਿਵੇਸ਼ਕਾਂ ਨੂੰ ਸੰਭਾਵਿਤ ਰੂਪ ਨਾਲ ਗੁੰਮਰਾਹ ਕਰਦੇ ਹਨ। 5 ਜਨਵਰੀ ਨੂੰ ਸੇਬੀ ਨੂੰ ਇਕ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ’ਚ ਰੇਟਿੰਗ ਨੂੰ ਲੈ ਕੇ ਗੱਲ ਕਹੀ ਗਈ ਹੈ। ਇਸ ਤੋਂ ਬਾਅਦ ਸੇਬੀ ਨੇ ਡੀ. ਐੱਚ. ਐੱਫ. ਐੱਲ. ਤੋਂ ਕ੍ਰੈਡਿਟ ਰੇਟਿੰਗ ਨੂੰ ਲੈ ਕੇ ਪੁੱਛਗਿੱਛ ਕੀਤੀ ਹੈ।

ਬੀਡਿੰਗ ਦਾ 5ਵਾਂ ਗੇੜ ਪੂਰਾ
ਦੱਸ ਦਈਏ ਕਿ ਪਿਛਲੇ ਮਹੀਨੇ ਹੀ ਬੀਡਿੰਗ ਦਾ 5ਵਾਂ ਗੇੜ ਪੂਰਾ ਹੋਇਆ ਹੈ। ਓਕਟ੍ਰੀ ਅਤੇ ਪਿਰਾਮਲ ਇੰਟਰਪ੍ਰਾਈਜੇਜ਼ ਸਭ ਤੋਂ ਪ੍ਰਮੁੱਖ ਦਾਅਵੇਦਾਰ ਹਨ। ਇਸ ਲਈ ਲਗਭਗ 35 ਤੋਂ 37 ਹਜ਼ਾਰ ਕਰੋੜ ਰੁਪਏ ਦਾ ਬਿਡ ਦਿੱਤਾ ਗਿਆ ਹੈ। ਹਾਲਾਂਕਿ ਪਿਰਾਮਲ ਨੇ ਇਸ ’ਚ ਨਿਵੇਸ਼ਕਾਂ ਨੂੰ 10 ਫੀਸਦੀ ਵੱਧ ਦੇਣ ਦੀ ਗੱਲ ਕਹੀ ਹੈ। ਇਹ ਨਕਦੀ ਦੇ ਰੂਪ ’ਚ ਹੋਵੇਗਾ, ਜਦੋਂ ਕਿ ਓਕਟ੍ਰੀ ਨੇ ਇਸ ਤੋਂ ਬਾਅਦ ਇਹ ਕਿਹਾ ਕਿ ਉਹ ਬੀਮਾ ਕੰਪਨੀਆਂ ਦੀ ਹਿੱਸੇਦਾਰੀ ਵੇਚ ਕੇ ਰਕਮ ਦੇ ਸਕਦੀ ਹੈ। ਪਿਰਾਮਲ ਨੇ ਕਿਹਾ ਕਿ ਉਹ ਭਾਰਤੀ ਕੰਪਨੀ ਹੈ ਅਤੇ ਲਗਭਗ 30 ਹਜ਼ਾਰ ਕਰੋੜ ਰੁਪਏ ਇਕਵਿਟੀ ਦੇ ਰੂਪ ’ਚ ਉਸ ਨੇ ਨਿਵੇਸ਼ ਕੀਤਾ ਹੈ।


cherry

Content Editor

Related News