ਜੈੱਟ ਏਅਰਵੇਜ਼ ਦਾ ਫਾਈਨੈਂਸ਼ਲ ਆਡਿਟ ਕਰੇਗਾ DGCA

Monday, Aug 13, 2018 - 09:00 AM (IST)

ਜੈੱਟ ਏਅਰਵੇਜ਼ ਦਾ ਫਾਈਨੈਂਸ਼ਲ ਆਡਿਟ ਕਰੇਗਾ DGCA

ਨਵੀਂ ਦਿੱਲੀ—ਹਵਾਬਾਜ਼ੀ ਰੈਗੂਲੇਟਰੀ ਨਗਰ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵਿੱਤੀ ਸੰਕਟ ਨਾਲ ਜੂਝ ਰਹੀ ਕੰਪਨੀ ਜੈੱਟ ਏਅਰਵੇਜ਼ ਦੀ ਵਿੱਤੀ ਲੇਖਾ-ਪ੍ਰੀਖਿਆ ਕਰਨ ਵਾਲਾ ਹੈ। ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਨਾਲ ਜੁੜੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਡੀ.ਜੀ.ਸੀ.ਏ. ਨੇ ਹਾਲ ਹੀ 'ਚ ਜਨਤਕ ਕੰਪਨੀ ਏਅਰ ਇੰਡੀਆ ਦੀ ਡੈੱਕਨ ਦੀ ਵੀ ਵਿਸ਼ੇਸ਼ ਲੇਖਾ-ਪ੍ਰੀਖਿਆ ਪੂਰੀ ਹੋ ਚੁੱਕੀ ਹੈ।
ਸੂਤਰ ਨੇ ਕਿਹਾ ਕਿ ਅਸੀਂ 27 ਅਗਸਤ ਤੋਂ ਜੈੱਟ ਏਅਰਵੇਜ਼ ਦੀ ਲੇਖਾ-ਪ੍ਰੀਖਿਆ ਕਰਨਗੇ। ਏਅਰ ਇੰਡੀਆ ਦੀ ਇਸ ਤਰ੍ਹਾਂ ਦੀ ਲੇਖਾ-ਪ੍ਰੀਖਿਆ ਪੂਰੀ ਹੋ ਚੁੱਕੀ ਹੈ।
ਸੂਤਰ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਦੇ ਆਦੇਸ਼ ਦੇ ਆਧਾਰ 'ਤੇ ਡੀ.ਜੀ.ਸੀ.ਏ. ਨੇ ਏਅਰ ਡੈੱਕਨ ਦੀ ਵੀ ਵਿਸ਼ੇਸ਼ ਲੇਖਾ-ਪ੍ਰੀਖਿਆ ਕੀਤੀ ਹੈ ਅਤੇ ਏਅਰ ਓਡੀਸ਼ਾ ਦੀ ਵੀ ਇਸ ਤਰ੍ਹਾਂ ਦੀ ਲੇਖਾ-ਪ੍ਰੀਖਿਆ ਕੀਤੀ ਜਾਣ ਵਾਲੀ ਹੈ। ਉਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਉਡਾਣ ਯੋਜਨਾ ਦੇ ਤਹਿਤ 84 ਮਾਰਗਾਂ 'ਤੇ ਸੰਚਾਲਨ ਕਰਨਾ ਸੀ ਪਰ ਇਨ੍ਹਾਂ ਨੇ ਜਹਾਜ਼ ਚਾਲਕਾਂ ਦੀ ਕਮੀ ਅਤੇ ਤਕਨੀਕੀ ਖਾਮੀਆਂ ਦਾ ਹਵਾਲਾ ਦੇ ਕੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਸਨ।
ਏਅਰ ਡੈੱਕਨ ਨੇ ਪਿਛਲੇ ਸਾਲ ਦਸੰਬਰ 'ਚ ਸੰਚਾਲਨ ਸ਼ੁਰੂ ਕੀਤਾ ਸੀ ਜਦਕਿ ਏਅਰ ਓਡੀਸ਼ਾ ਦਾ ਸੰਚਾਲਨ ਇਸ ਸਾਲ ਫਰਵਰੀ 'ਚ ਸ਼ੁਰੂ ਹੋਇਆ ਹੈ।


Related News