DGCA ਨੇ ਇੰਟਰਨੈਸ਼ਨਲ ਏਅਰਕਰਾਫਟ ਸੇਲਜ਼ ਦੀ ਮਾਨਤਾ ਕੀਤੀ ਮੁਅੱਤਲ

Friday, Aug 23, 2024 - 02:51 PM (IST)

ਨਵੀਂ ਦਿੱਲੀ (ਭਾਸ਼ਾ) - ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਭੋਪਾਲ ਸਥਿਤ ਜਹਾਜ਼ ਰੱਖ-ਰੱਖਾਅ ਸੰਗਠਨ ਇੰਟਰਨੈਸ਼ਨਲ ਏਅਰਕਰਾਫਟ ਸੇਲਜ਼ ਪ੍ਰਾਈਵੇਟ ਲਿਮਟਿਡ ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਹਵਾਬਾਜ਼ੀ ਰੈਗੂਲੇਟਰੀ ਨੇ ਇਹ ਫੈਸਲਾ 11 ਅਗਸਤ ਨੂੰ ਮੱਧ ਪ੍ਰਦੇਸ਼ ਦੇ ਗੁਨਾ ’ਚ ਇੰਜਨ ’ਚ ਕਮੀ ਆਉਣ ਨਾਲ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਕੰਪਨੀ ਦੇ ਆਡਿਟ ਤੋਂ ਬਾਅਦ ਲਿਆ ਹੈ।

ਕੰਪਨੀ ਨੇ ਕਿਹਾ ਕਿ ਬੇਲਗਾਵੀ ਐਵੀਏਸ਼ਨ ਐਂਡ ਸਪੋਰਟ ਐਂਟਰਪ੍ਰਾਈਜ਼ਿਜ਼ ਦਾ ਸੇਸਨਾ 152 ਜਹਾਜ਼ ਵੀ. ਟੀ.-ਬੀ. ਬੀ. ਬੀ. ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਜਹਾਜ਼ ’ਚ ਉਹੀ ਇੰਜਨ ਸੀ, ਜਿਸ ਦੀ ਮੁਰੰਮਤ ਅੰਤਰਰਾਸ਼ਟਰੀ ਜਹਾਜ਼ ਵਿਕਰੀ ਕੇਂਦਰ ’ਚ ਕੀਤੀ ਗਈ ਸੀ। ਇਹ ਮੁਰੰਮਤ ਵਾਲੇ ਇੰਜਨ ਦੇ ਨਾਲ ਸੰਚਾਲਿਤ ਹੋਣ ਵਾਲੀ ਪਹਿਲੀ ਉਡਾਣ ਵੀ ਸੀ। ਹਾਦਸੇ ਤੋਂ ਬਾਅਦ ਡੀ. ਜੀ. ਸੀ. ਏ. ਨੇ ਵਿਸ਼ੇਸ਼ ਆਡਿਟ (ਆਡਿਟ) ਕੀਤਾ ਸੀ।

ਡੀ. ਜੀ. ਸੀ. ਏ. ਨੇ ਕਿਹਾ,“ਆਡਿਟ ਦੇ ਤੱਤਾਂ ਨੇ ਸੰਗਠਨ ਵੱਲੋਂ ਅਪਣਾਏ ਜਾ ਰਹੇ ਰੱਖ-ਰੱਖਾਅ ਮਾਪਦੰਡਾਂ ’ਤੇ ਗੰਭੀਰ ਚਿੰਤਾਵਾਂ ਜਤਾਈਆਂ ਹਨ।” ਇਸ ਤੋਂ ਪਹਿਲਾਂ ਪਿਛਲੇ ਸਾਲ ਡੀ. ਜੀ. ਸੀ. ਏ. ਨੇ ਰੈੱਡ ਬਰਡ ਫਲਾਈਟ ਟ੍ਰੇਨਿੰਗ ਅਕੈਡਮੀ ਪ੍ਰਾਈਵੇਟ ਲਿਮਟਿਡ ਦੇ ਜਹਾਜ਼ ਨਾਲ ਜੁੜੇ ਗੰਭੀਰ ਮਾਮਲਿਆਂ ਤੋਂ ਬਾਅਦ ਉਸ ਦੇ ਸਾਰੇ ਕੇਂਦਰਾਂ ’ਤੇ ਉਸ ਦੇ ਸੰਚਾਲਨ ’ਤੇ ਰੋਕ ਲਾਈ ਸੀ। ਬਿਆਨ ਅਨੁਸਾਰ ਉਨ੍ਹਾਂ ਦੀਆਂ ਰੱਖ-ਰੱਖਾਅ ਸਹੂਲਤਾਂ ਦੇ ਦੁਬਾਰਾ ਪ੍ਰਮਾਣੀਕਰਣ ਤੋਂ ਬਾਅਦ ਹੀ ਸੰਚਾਲਨ ਬਹਾਲ ਕੀਤਾ ਗਿਆ ਸੀ।


Harinder Kaur

Content Editor

Related News