ਵਾਰ-ਵਾਰ ਫਲਾਈਟਾਂ 'ਚ ਆ ਰਹੀ ਤਕਨੀਕੀ ਖਰਾਬੀ ਕਾਰਨ DGCA ਨੇ ਸਪਾਈਸਜੈੱਟ ਨੂੰ ਭੇਜਿਆ ਕਾਰਨ ਦੱਸੋ ਨੋਟਿਸ
Wednesday, Jul 06, 2022 - 08:50 PM (IST)
ਨੈਸ਼ਨਲ ਡੈਸਕ-ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਪਿਛਲੇ 18 ਦਿਨਾਂ 'ਚ ਤਕਨੀਕੀ ਖਾਮੀ ਦੀਆਂ 8 ਘਟਨਾਵਾਂ ਤੋਂ ਬਾਅਦ ਬੁੱਧਵਾਰ ਨੂੰ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਘਟਨਾ ਦੀ ਸਮੀਖਿਆ ਤੋਂ ਪਤਾ ਚੱਲਦਾ ਹੈ ਕਿ ਅੰਦਰੂਨੀ ਸੁਰੱਖਿਆ ਨਿਰੀਖਣ ਖਰਾਬ ਹੈ ਅਤੇ ਰੱਖ-ਰਖਾਅ ਨੂੰ ਲੈ ਕੇ ਢੁਕਵੇਂ ਕਦਮ ਨਾ (ਕਿਉਂਕਿ ਜ਼ਿਆਦਾਤਰ ਘਟਨਾਵਾਂ ਹਿੱਸੇ ਅਤੇ ਪ੍ਰਣਾਲੀ ਦੇ ਕੰਮ ਨਾ ਕਰਨ ਨਾਲ ਸਬੰਧਿਤ ਹਨ) ਚੁੱਕੇ ਜਾਣ ਨਾਲ ਸੁਰੱਖਿਆ 'ਚ ਕਮੀ ਆਈ ਹੈ।
ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਬਣਿਆ ਭਾਰਤ 'ਚ ਗੈਪ ਬ੍ਰਾਂਡ ਦਾ ਅਧਿਕਾਰਤ ਰਿਟੇਲਰ
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਸਪਾਈਸਜੈੱਟ ਨੂੰ ਨੋਟਿਸ 'ਤੇ ਜਵਾਬ ਦੇਣ ਲਈ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਹੈ। ਨੋਟਿਸ ਮੁਾਤਬਕ, ਡੀ.ਜੀ.ਸੀ.ਏ. ਵੱਲੋਂ ਸਤੰਬਰ 2021 'ਚ ਕੀਤੇ ਗਏ ਵਿੱਤੀ ਮੁਲਾਂਕਣ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਏਅਰਲਾਈਨ ਵੱਲੋਂ ਸੁਰੱਖਿਆ ਨਾਲ ਸਬੰਧੀ ਸਪਲਾਇਰਾਂ ਵੱਲੋਂ ਪ੍ਰਵਾਨਿਤ ਵਿਕਰੇਤਾਵਾਂ ਨੂੰ ਨਿਯਮਤ ਆਧਾਰ 'ਤੇ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ ਜਿਸ ਨਾਲ ਸਪੇਅਰਾਂ ਦੀ ਕਮੀ ਹੋ ਰਹੀ ਹੈ ਅਤੇ ਜਹਾਜ਼ ਦੇ ਸੰਚਾਲਨ ਲਈ ਜ਼ਰੂਰੀ ਐੱਮ.ਈ.ਐੱਲ. (ਘਟੋ-ਘੱਟ ਉਪਕਰਣਾਂ ਦੀ ਸੂਚੀ) ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ
ਡੀ.ਜੀ.ਸੀ.ਏ. ਨੇ ਕਿਹਾ ਕਿ ਸਪਾਈਸਜੈੱਟ ਏਅਰਲਾਈਨ ਜਹਾਜ਼ ਨਿਯਮ, 1937 ਦੀ 11ਵੀਂ ਅਨੁਸੂਚੀ ਅਤੇ ਨਿਯਮ 134 ਦੀਆਂ ਸ਼ਰਤਾਂ ਤਹਿਤ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਸੇਵਾਵਾਂ ਨੂੰ ਯਕੀਨੀ ਕਰਨ 'ਚ ਨਾਕਾਮ ਰਹੀ ਹੈ। ਡੀ.ਜੀ.ਸੀ.ਏ. ਦੇ ਨੋਟਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਟਵੀਟ ਕੀਤਾ ਕਿ ਇਥੇ ਤੱਕ ਕਿ ਸੁਰੱਖਿਆ ਨੂੰ ਲੈ ਕੇ ਖਤਰਾ ਪੈਦਾ ਕਰਨ ਵਾਲੀ ਛੋਟੀ ਤੋਂ ਛੋਟੀ ਗਲਤੀ ਦੀ ਵੀ ਡੂੰਘੀ ਜਾਂਚ ਕੀਤੀ ਜਾਵੇਗੀ ਅਤੇ ਇਸ ਨੂੰ ਠੀਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੈਕਸੀਕੋ ਦੇ ਵਾਤਾਵਰਣ ਮੰਤਰਾਲਾ ਨੇ ਔਡੀ ਸੋਲਰ ਪਲਾਂਟ ਲਈ ਪਰਮਿਟ ਤੋਂ ਕੀਤਾ ਇਨਕਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ