ਮੀਂਹ ਕਾਰਨ ਰਨਵੇ ''ਤੇ ਫਿਸਲ ਰਹੇ ਪਲੇਨ, DGCA ਨੇ ਜਾਰੀ ਕੀਤੇ ਸੁਰੱਖਿਆ ਨਿਰਦੇਸ਼

Thursday, Jul 04, 2019 - 04:38 PM (IST)

ਨਵੀਂ ਦਿੱਲੀ — ਭਾਰੀ ਮੀਂਹ ਦੇ ਕਾਰਨ ਸੋਮਵਾਰ ਦੀ ਰਾਤ ਮੁੰਬਈ ਹਵਾਈ 'ਤੇ ਸਪਾਈਸ ਜੈੱਟ ਦਾ ਜਹਾਜ਼ Boeing 737 ਲੈਂਡ ਕਰਦੇ ਸਮੇਂ ਫਿਸਲ ਗਿਆ। ਇਸ ਘਟਨਾ ਨਾਲ ਜਹਾਜ਼ ਅਤੇ ਯਾਤਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ। ਖਰਾਬ ਮੌਸਮ ਦੇ ਕਾਰਨ ਪਿਛਲੇ ਕੁਝ ਸਮੇਂ ਅਜਿਹੇ ਕਈ ਹੋਰ ਹਾਦਸੇ ਹੋ ਚੁੱਕੇ ਹਨ। ਇਸ ਕਾਰਨ ਹੁਣ ਇੰਡੀਅਨ ਏਵੀਏਸ਼ਨ ਰੈਗੂਲੇਟਰੀ ਅਥਾਰਟੀ(DGCA) ਨੇ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

DGCA ਨੇ ਸਰਕੂਲਰ ਜਾਰੀ ਕਰਕੇ ਕਿਹਾ, 'ਮਾਨਸੂਨ ਸੀਜ਼ਨ ਦੇ ਦੌਰਾਨ ਏਅਰਕ੍ਰਾਫਟ ਆਪਰੇਸ਼ਨ ਕਾਫੀ ਚੁਣੌਤੀਪੂਰਨ ਹੋ ਜਾਂਦਾ ਹੈ, ਜਿਸ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੇ 'ਚ ਖਰਾਬ ਮੌਸਮ ਦੇ ਦੌਰਾਨ ਕਰੂ ਨੂੰ ਏਅਰਕ੍ਰਾਫਟ ਦੀਆਂ ਸੀਮਾਵਾਂ ਅਤੇ ਟੇਕ-ਆਫ ਲੈਂਡਿੰਗ ਪ੍ਰਦਰਸ਼ਨ ਦੀ ਸਹੀ ਕੈਲਕੁਲੇਸ਼ਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ DGCA ਨੇ ਇਹ ਵੀ ਕਿਹਾ ਕਿ ਖਰਾਬ ਮੌਸਮ ਵਿਚ ਫਲਾਈਟ ਆਪਰੇਟ ਕਰਦੇ ਸਮੇਂ ਏਅਰਲਾਈਨ ਨੂੰ ਆਪਣੇ ਵਲੋਂ 'ਖਤਰੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਏਅਰਲਾਈਨ ਲਈ ਕਾਕਪਿਟ 'ਚ ਤਜ਼ਰਬੇਕਾਰ ਕਰੂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਸਰਕੂਲਰ 'ਚ ਡੀਜੀਸੀਏ ਨੇ ਇਹ ਵੀ ਲਿਖਿਆ ਕਿ ਕਰੂ ਦੀ ਸੂਚੀ ਤਿਆਰ ਕਰਦੇ ਸਮੇਂ ਏਅਰਲਾਈਨ ਨੂੰ ਕਰੂ ਦੀ ਥਕਾਨ ਦਾ ਧਿਆਨ ਰੱਖਣਾ ਹੋਵੇਗਾ।

ਏਸ਼ਿਆ-ਪੈਸਿਫਿਕ 'ਚ ਆਮ ਹਨ ਦੁਰਘਟਨਾਵਾਂ

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ(IATA) ਦਾ ਕਹਿਣਾ ਹੈ ਕਿ ਉਹ ਸਰਕਾਰ ਅਤੇ ਸਟੇਕਹੋਲਡਰ ਨਾਲ ਮਿਲ ਕੇ ਹਾਦਸੇ ਰੋਕਣ ਲਈ ਸੁਰੱਖਿਆ 'ਚ ਵਾਧਾ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। IATA ਦਾ ਕਹਿਣਾ ਹੈ ਕਿ ਏਸ਼ਿਆ-ਪ੍ਰਸ਼ਾਂਤ ਖੇਤਰ 'ਚ ਪਲੇਨ ਜਾ ਰਨਵੇ ਤੋਂ ਉਤਰ ਜਾਣਾ ਵਰਗੀਆਂ ਘਟਨਾਵਾਂ ਵੱਡੇ ਪੱਧਰ 'ਤੇ ਦੇਖੀਆਂ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਦੀ ਫਰੀਕੁਐਂਸੀ ਸਭ ਤੋਂ ਜ਼ਿਆਦਾ ਹੈ, ਪਰ ਇਸ ਵਿਚ ਫੈਟੇਲਿਟੀ ਰੇਟ ਸਭ ਤੋਂ ਘੱਟ ਹੈ।

ਰੱਦ ਹੋ ਰਹੀਆਂ ਹਨ ਫਲਾਈਟਸ

ਮੀਂਹ, ਘੱਟ ਵਿਜ਼ੀਬਿਲਿਟੀ ਅਤੇ ਖਰਾਬ ਬ੍ਰੇਕਿੰਗ ਐਕਸ਼ਨ ਦੇ ਕਾਰਨ ਹੁਣ ਮੁੰਬਈ ਏਅਰਪੋਰਟ 'ਤੇ 150 ਫਲਾਈਟਸ ਰੱਦ ਹੋ ਚੁੱਕੀ ਹਨ ਅਤੇ 50 ਫਲਾਈਟਸ ਨੂੰ ਰੱਦ ਕੀਤਾ ਜਾ ਚੁੱਕਾ ਹੈ। ਮੀਂਹ ਦੇ ਕਾਰਨ ਫਲਾਈਟਸ ਲੇਟ ਵੀ ਹੋ ਰਹੀਆਂ ਹਨ। DGCA ਫਿਲਹਾਲ ਰਨਵੇ 'ਤੇ ਜਹਾਜ਼ਾਂ ਦੇ ਫਿਸਲਣ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਿਹਾ ਹੈ।


Related News