DGCA ਨੇ ਸਪਾਈਸਜੈੱਟ ਦੇ ਦੋ ਬੋਇੰਗ ਜਹਾਜ਼ਾਂ ਦਾ ਰਜਿਸਟ੍ਰੇਸ਼ਨ ਕੀਤਾ ਰੱਦ
03/11/2023 10:36:27 AM

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ) ਨੇ ਸਪਾਈਸਜੈੱਟ ਦੇ ਦੋ ਬੋਇੰਗ 737-800 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਨੂੰ ‘ਸਹਿਮਤੀ ਦੇ ਨਾਲ’ ਵਾਪਸ ਕੀਤਾ ਜਾ ਰਿਹਾ ਹੈ। ਸਪਾਈਸਜੈੱਟ ਦੇ ਇਕ ਬੁਲਾਰੇ ਨੇ ਕਿਹਾ ਕਿ ਦੋਵਾਂ ਜਹਾਜ਼ਾਂ ਦੀ ਵਾਪਸੀ ਨਾਲ ਉਸ ਦੇ ਸੰਚਾਲਨ 'ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਰੈਗੂਲੇਟਰ ਦੀ ਵੈੱਬਸਾਈਟ 'ਤੇ ਜਾਰੀ ਜਾਣਕਾਰੀ ਦੇ ਅਨੁਸਾਰ, ਡੀ.ਜੀ.ਸੀ.ਏ. ਨੇ ਕ੍ਰਮਵਾਰ ਛੇ ਅਤੇ ਨੌ ਮਾਰਚ ਨੂੰ ਵੀਟੀ-ਐੱਸ.ਜੈੱਡ.ਕੇ ਅਤੇ ਵੀਟੀ-ਐੱਸ.ਵਾਈ.ਏ. ਨੂੰ ਅਣਰਜਿਸਟਰਡ ਕਰ ਦਿੱਤਾ। ਕੇਪ ਟਾਊਨ ਸੰਧੀ ਦੇ ਤਹਿਤ ਪੱਟੇਦਾਰ ਅਤੇ ਰਿਣਦਾਤਾ ਡਿਫਾਲਟ ਹੋਣ ਦੀ ਸਥਿਤੀ 'ਚ ਲੀਜ਼ 'ਤੇ ਦਿੱਤੇ ਜਹਾਜ਼ ਦਾ ਰਜਿਸਟਰ ਰੱਦ ਕਰਨ ਦੀ ਮੰਗ ਕਰ ਸਕਦੇ ਹਨ। ਇਸ ਤਰ੍ਹਾਂ ਦੀਆਂ ਬੇਨਤੀਆਂ ਨਾ-ਮੁੜ-ਰਜਿਸਟ੍ਰੇਸ਼ਨ ਅਤੇ ਨਿਰਯਾਤ ਅਨੁਰੋਧ ਅਧਿਕਾਰ (ਆਈ.ਡੀ.ਈ.ਆਰ.ਏ.) ਦੇ ਤਹਿਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਬੁਲਾਰੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, “ਇੱਕ ਜਹਾਜ਼ ਲੰਬੇ ਸਮੇਂ ਤੋਂ ਜ਼ਮੀਨ 'ਤੇ ਹੈ ਅਤੇ ਉਸ ਨੂੰ ਪਹਿਲਾਂ ਵਾਪਸ ਕੀਤਾ ਜਾਣਾ ਸੀ। ਦੂਜੇ ਜਹਾਜ਼ ਦੇ ਇੰਜਣ ਦੀ ਸਮੱਸਿਆ ਕਾਰਨ ਵਾਪਸ ਕੀਤਾ ਜਾ ਰਿਹਾ ਹੈ। ਦੋਵਾਂ ਜਹਾਜ਼ਾਂ ਨੂੰ ਸਭ ਤੋਂ ਕੁਸ਼ਲ ਤਰੀਕੇ ਨਾਲ ਸਹਿਮਤੀ ਨਾਲ ਵਾਪਸ ਕੀਤਾ ਜਾ ਰਿਹਾ ਹੈ। ਇਸ ਨਾਲ ਸਾਡੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਵੇਗਾ।'' ਇਸ ਸਮੇਂ ਸਪਾਈਸਜੈੱਟ ਦੇ ਬੇੜੇ 'ਚ ਕਿੰਨੇ ਜਹਾਜ਼ ਹਨ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਕੰਪਨੀ ਦੇ ਛੇ ਬੋਇੰਗ-737 ਜਹਾਜ਼ਾਂ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।