ਦੇਵੂਸਿੰਘ ਚੌਹਾਨ ਆਈ.ਟੀ.ਯੂ. ਕਾਨਫਰੰਸ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਗੇ

Saturday, Sep 24, 2022 - 01:14 PM (IST)

ਦੇਵੂਸਿੰਘ ਚੌਹਾਨ ਆਈ.ਟੀ.ਯੂ. ਕਾਨਫਰੰਸ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਗੇ

ਨਵੀਂ ਦਿੱਲੀ : ਦੂਰ ਸੰਚਾਰ ਰਾਜ ਮੰਤਰੀ ਦੇਵੂਸਿੰਘ ਚੌਹਾਨ ਰੋਮਾਨੀਆ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਦੂਰਸੰਚਾਰ ਸੰਗਠਨ (ਆਈ.ਟੀ.ਯੂ.) ਕਾਨਫਰੰਸ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਸੰਯੁਕਤ ਰਾਸ਼ਟਰ ਦੀ ਸੰਸਥਾ ਆਈ.ਟੀ.ਯੂ. ਦੀ ਇਹ ਕਾਨਫਰੰਸ 24 ਸਤੰਬਰ ਤੋਂ 14 ਅਕਤੂਬਰ ਤੱਕ ਰੋਮਾਨੀਆ ਦੇ ਬੁਖਾਰੇਸਟ ਸ਼ਹਿਰ 'ਚ ਹੋਵੇਗੀ। ਇਸ ਦੌਰਾਨ 2023-26 ਦੀ ਮਿਆਦ ਲਈ ਆਈ.ਟੀ.ਯੂ. ਕੌਂਸਲ ਦੀ ਚੋਣ ਵੀ ਕੀਤੀ ਜਾਵੇਗੀ।

ਬਿਆਨ ਮੁਤਾਬਕ ਭਾਰਤ ਨੇ ਕੌਂਸਲ ਦੇ ਮੈਂਬਰ ਵਜੋਂ ਇਸ ਚੋਣ ਵਿੱਚ ਮੁੜ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ। ਦੂਰਸੰਚਾਰ ਵਿਭਾਗ ਦੀ ਸੀਨੀਅਰ ਅਧਿਕਾਰੀ ਐਮ ਰੇਵਤੀ ਨੂੰ ਭਾਰਤ ਤੋਂ ਰੇਡੀਓ ਰੈਗੂਲੇਟਰੀ ਬੋਰਡ ਦੇ ਮੈਂਬਰ ਲਈ ਉਮੀਦਵਾਰ ਬਣਾਇਆ ਗਿਆ ਹੈ।


author

Harnek Seechewal

Content Editor

Related News