ਮੰਦੀ ਦੇ ਬਾਵਜੂਦ ਭਾਰਤ ਦੀ ਬਰਾਮਦ ਵਧੀ, ਮਹਿੰਗਾਈ ਨੂੰ ਕਾਬੂ ਰੱਖਣ ’ਚ ਸਫਲ : ਪਿਊਸ਼ ਗੋਇਲ

Saturday, Sep 02, 2023 - 09:49 AM (IST)

ਕੋਇੰਬਟੂਰ (ਭਾਸ਼ਾ) – ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੀ ਬਰਾਮਦ ਵਧ ਕੇ 776 ਅਰਬ ਅਮਰੀਕੀ ਡਾਲਰ ਹੋ ਗਈ ਹੈ ਜੋ ਦੋ ਸਾਲ ਪਹਿਲਾਂ 500 ਅਰਬ ਡਾਲਰ ਸੀ। ਉਨ੍ਹਾਂ ਨੇ ਕਿਹਾ ਕਿ ਮੰਦੀ , ਰੂਸ-ਯੂਕ੍ਰੇਨ ਜੰਗ ਅਤੇ ਸੰਸਾਰਿਕ ਮਹਾਮਾਰੀ ਦੇ ਔਖੇ ਦੌਰ ਦੇ ਬਾਵਜੂਦ ਭਾਰਤ ਨੇ ਇਹ ਸ਼ਾਨਦਾਰ ਵਾਧਾ ਹਾਸਲ ਕੀਤਾ ਹੈ।

ਭਾਰਤੀ ਕੱਪੜਾ ਉਦਯੋਗ ਸੰਘ (ਸੀ. ਆਈ. ਟੀ. ਆਈ.) ਦੇ 11ਵੇਂ ਏਸ਼ੀਆਈ ਕੱਪੜਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ 2 ਸਾਲਾਂ ਵਿਚ ਇਹ ਜ਼ਿਕਰਯੋਗ ਪ੍ਰਾਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਕਾਰਨ ਹਾਸਲ ਕੀਤੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਤਰਜ਼ੀਹ ਦਿੱਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਾਰੇ ਨਾਗਰਿਕਾਂ ਦੇ ਬਿਹਤਰ ਭਵਿੱਖ ਲਈ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਸਮੂਹਿਕ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲਾ ਸਾਲ ਇਕ ਔਖਾ ਦੌਰ ਸੀ। ਸਾਰਿਆਂ ਨੂੰ ਲੱਗਾ ਕਿ ਐਕਸਪੋਰਟ ’ਚ ਜੋ ਤੇਜ਼ੀ ਹੈ, ਉਹ ਕਾਇਮ ਨਹੀਂ ਰਹਿ ਸਕੇਗੀ। ਹਾਲਾਂਕਿ 2021-22 ਵਿਚ 500 ਅਰਬ ਡਾਲਰ ਤੋਂ ਵਧ ਕੇ 675 ਅਰਬ ਡਾਲਰ ਹੋਣ ਤੋਂ ਬਾਅਦ ਸਾਡੀ ਬਰਾਮਦ 2022-23 ’ਚ 675 ਅਰਬ ਡਾਲਰ ਤੋਂ ਵਧ ਕੇ 776 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News