‘ਹਾਈਬ੍ਰਿਡ’ ਵਰਕ ਕਲਚਰ ਦੇ ਬਾਵਜੂਦ 78 ਫੀਸਦੀ ਭਾਰਤੀ ਪੇਸ਼ੇਵਰਾਂ ਨੂੰ ਦਫਤਰ ਜਾਣਾ ਪਸੰਦ : ਸਰਵੇ

03/24/2023 12:03:22 PM

ਮੁੰਬਈ (ਭਾਸ਼ਾ) – ਦੇਸ਼ ’ਚ ਕੋਵਿਡ ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਦੇ ਬਾਵਜੂਦ ਹਾਈਬ੍ਰਿਡ (ਘਰ ਅਤੇ ਦਫਤਰ ਤੋਂ ਕੰਮ ਦੀ ਸਹੂਲਤ) ਵਰਕ ਕਲਚਰ ਜਾਰੀ ਹੈ ਪਰ ਭਾਰਤੀ ਪੇਸ਼ੇਵਰ ਦਫਤਰ ਜਾਣਾ ਪਸੰਦ ਕਰ ਰਹੇ ਹਨ। ਇਕ ਸਰਵੇ ’ਚ ਕਿਹਾ ਗਿਆ ਹੈ ਕਿ 10 ’ਚੋਂ 8 ਯਾਨੀ ਕਰੀਬ 78 ਫੀਸਦੀ ਪੇਸ਼ੇਵਰ ਆਪਣੇ ਸਹਿਯੋਗੀਆਂ ਨਾਲ ਮੇਲ-ਜੋਲ ਅਤੇ ਰੁਝੇਵਿਆਂ ਲਈ ਦਫਤਰ ਜਾਣਾ ਪਸੰਦ ਕਰਦੇ ਹਨ। ਪੇਸ਼ੇਵਰ ਨੈੱਟਵਰਕ ਮੰਚ ਲਿੰਕਡਇਨ ਦੀ ਰਿਪੋਰਟ ਮੁਤਾਬਕ ਸਰਵੇ ’ਚ ਸ਼ਾਮਲ 78 ਫੀਸਦੀ ਪੇਸ਼ੇਵਰਾਂ ਨੇ ਕਿਹਾ ਕਿ ਉਹ ਆਪਣੀ ਪਸੰਦ ਮੁਤਾਬਕ ਦਫਤਰ ਜਾ ਰਹੇ ਹਨ। ਰਿਪੋਰਟ ਮੁਤਾਬਕ ਸਰਵੇ ’ਚ ਸ਼ਾਮਲ 86 ਫੀਸਦੀ ਲੋਕਾਂ ਨੇ ਕਿਹ ਕਿ ਉਹ ਇਕ ਸਾਲ ਪਹਿਲਾਂ ਦੀ ਤੁਲਣਾ ’ਚ ਕੰਮ ’ਤੇ ਜਾਣ ਬਾਰੇ ਹਾਂਪੱਖੀ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਘੱਟ ਰਹੀ ਅਰਬਪਤੀਆਂ ਦੀ ਗਿਣਤੀ ਤੇ ਭਾਰਤ 'ਚ ਵਧ ਰਹੀ ਹੈ ਰਈਸਾਂ ਦੀ ਸੰਖ਼ਿਆ

ਲਿੰਕਡਇਨ ਦੀ ਇਹ ਰਿਪੋਰਟ 1,001 ਤੋਂ ਵੱਧ 18 ਸਾਲ ਦੀ ਉਮਰ ਤੋਂ ਉੱਪਰ ਦੇ ਭਾਰਤੀ ਕਰਮਚਾਰੀਆਂ ਦੀ ਰਾਏ ’ਤੇ ਆਧਾਰਿਤ ਹੈ। ਇਹ ਸਰਵੇ 28 ਫਰਵਰੀ ਤੋਂ 6 ਮਾਰਚ ਦਰਮਿਆਨ ਕੀਤਾ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਤੋਂ ਬਾਅਦ ਮੁੜ ਦਫਤਰ ਖੁੱਲ੍ਹਣ ’ਤੇ ਹਾਈਬ੍ਰਿਡ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਏ ਗਏ। ਨਾਲ ਹੀ ਇਹ ਵੀ ਸਵਾਲ ਉਠਾਇਆ ਗਿਆ ਕਿ ਦਫਤਰ ’ਚ ਸਮੇਂ ਦੀ ਘਾਟ ਅਤੇ ਘੱਟ ਦਿੱਖ ਕਾਰਣ ਕਿਸੇ ਦੇ ਕਰੀਅਰ ’ਤੇ ਅਸਰ ਪਵੇਗਾ। ਲਿੰਕਡਇਨ ਦੀ ਇਕ ਰਿਪੋਰਟ ਤੋਂ ਪਤਾ ਲੱਗਾ ਕਿ 63 ਫੀਸਦੀ ਕਰਮਚਾਰੀਆਂ ਨੂੰ ਲਗਦਾ ਹੈ ਕਿ ਦੂਰ ਤੋਂ ਕੰਮ ਕਰਨ ਨਾਲ ਉਨ੍ਹਾਂ ਦੇ ਕਰੀਅਰ ’ਤੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਪੈਂਦਾ ਹੈ। ਹਾਲਾਂਕਿ ਇੰਨੇ ਹੀ ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਜੇ ਉਹ ਦਫਤਰ ’ਚ ਘੱਟ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਦੇ ਕਰੀਅਰ ਵਾਧੇ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਇਹ ਵੀ ਪੜ੍ਹੋ : Bisleri ਦੀ ਕਹਾਣੀ 'ਚ ਟਵਿੱਸਟ, ਰਮੇਸ਼ ਚੌਹਾਨ ਨੇ ਧੀ ਦੀ ਜਗ੍ਹਾ ਇਨ੍ਹਾਂ ਨੂੰ ਸੌਂਪੀ 7000 ਕਰੋੜ ਦੀ ਕੰਪਨੀ ਦੀ ਕਮਾਨ!

ਲਿੰਕਡਇਨ ਦੀ ਮੈਨੇਜਿੰਗ ਐਡੀਟਰ ਨੀਰਜਿਤਾ ਬੈਨਰਜੀ ਨੇ ਕਿਹਾ ਕਿ ਦਫਤਰ ’ਚ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਮਾਨਸਿਕਤਾ ’ਚ ਬਦਲਾਅ ਦੇਖਣਾ ਸ਼ੁਰੂ ਕਰ ਰਹੇ ਹਾਂ। ਹਾਲਾਂਕਿ ਭਾਰਤੀ ਪੇਸ਼ੇਵਰ ਲਚਕੀਲੇ ਕੰਮ ਦੇ ਬਦਲ ਨੂੰ ਪਸੰਦ ਕਰਦੇ ਹਨ ਪਰ ਉਹ ਦਫਤਰ ਤੋਂ ਕੰਮ ਕਰਨ ਦਾ ਵੀ ਫਾਇਦਾ ਲੈ ਰਹੇ ਹਨ। ਇਸ ਨਾਲ ਕਰਮਚਾਰੀਆਂ ਦਾ ਮਨੋਬਲ ਵਧਾਉਣ, ਸਹਿਯੋਗ ਅਤੇ ‘ਟੀਮ ਵਰਕ’ ਵਿਚ ਸੁਧਾਰ ਕਰਨ ਅਤੇ ਨਵੇਂ ਮੌਕੇ ਲੱਭਣ ’ਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ : ਰਿਲਾਇੰਸ ਨੇ ਵਧਾਈ FMCG ਸੈਕਟਰ ਵਿਚ ਹਲਚਲ, ਪੇਸ਼ ਕੀਤੇ ਕਈ ਨਵੇਂ ਉਤਪਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News