500 ਰੁਪਏ ਕਰੰਸੀ ਦੀ ਨੋਟਬੰਦੀ! RBI ਦੇ ਨੋਟੀਫਿਕੇਸ਼ਨ ਨੇ ਵਧਾਈ ਚਿੰਤਾ
Wednesday, Jun 18, 2025 - 07:01 PM (IST)
 
            
            ਨਵੀਂ ਦਿੱਲੀ - ਸਰਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਅੱਜਕੱਲ੍ਹ ਵੱਡੀ ਗਿਣਤੀ 'ਚ 100 ਅਤੇ 200 ਰੁਪਏ ਦੇ ਨੋਟ ਏਟੀਐਮ 'ਚੋਂ ਨਿਕਲ ਰਹੇ ਹਨ। ਪਹਿਲਾਂ ਜ਼ਿਆਦਾਤਰ 500 ਰੁਪਏ ਦੇ ਨੋਟ ਹੀ ਨਿਕਲਦੇ ਸਨ। ਹਾਲ ਹੀ 'ਚ ਖ਼ਬਰ ਆਈ ਸੀ ਕਿ ਰਿਜ਼ਰਵ ਬੈਂਕ 500 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਗਾ ਸਕਦਾ ਹੈ ਅਤੇ ਹੁਣ ਅਚਾਨਕ ਏਟੀਐਮ ਵਿੱਚ 100 ਅਤੇ 200 ਰੁਪਏ ਵਰਗੇ ਛੋਟੇ ਨੋਟਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿੱਚ RBI ਨੇ ਬੈਂਕਾਂ ਨੂੰ ਏਟੀਐਮ ਵਿੱਚ ਛੋਟੀਆਂ ਕਰੰਸੀਆਂ ਦੀ ਗਿਣਤੀ ਵਧਾਉਣ ਲਈ 30 ਸਤੰਬਰ ਤੱਕ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : ਸਰਵ ਉੱਚ ਰਿਕਾਰਡ ਪੱਧਰ ਤੋਂ ਡਿੱਗਾ ਸੋਨਾ, ਚਾਂਦੀ ਦੀ ਕੀਮਤ ਹੋਈ ਮਜ਼ਬੂਤ
ਇਸ ਐਲਾਨ ਤੋਂ ਬਾਅਦ ਆਮ ਜਨਤਾ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕਿਤੇ ਇਹ 500 ਰੁਪਏ ਦੋ ਨੋਟਾਂ ਦੀ ਨੋਟਬੰਦੀ ਦੀ ਯੋਜਨਾ ਤਾਂ ਨਹੀਂ ਹੈ। ਆਖ਼ਰਕਾਰ ਆਰਬੀਆਈ ਨੇ ਕਿਸ ਯੋਜਨਾ 'ਤੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : Gold ਦੇ ਨਿਵੇਸ਼ਕਾਂ ਲਈ Alert, ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਅਹਿਮ ਭਵਿੱਖਬਾਣੀ
Cash ਦਾ ਦਬਦਬਾ ਕਾਇਮ
ਜ਼ਿਕਰਯੋਗ ਹੈ ਕਿ ਦੇਸ਼ ਵਿਚ 60% ਲੋਕ ਅਜੇ ਵੀ ਨਕਦੀ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸ ਲਈ 100 ਅਤੇ 200 ਰੁਪਏ ਦੇ ਨੋਟਾਂ ਨਾਲ ATM ਭਰਨ ਨਾਲ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਇਹ ਨੋਟ ਆਸਾਨੀ ਨਾਲ ਪਹੁੰਚਣਗੇ ਅਤੇ ਖਰਚ ਕਰਨਾ ਆਸਾਨ ਹੋ ਜਾਵੇਗਾ। ਇਹੀ ਕਾਰਨ ਹੈ ਕਿ RBI ਨੇ ਬੈਂਕਾਂ ਨੂੰ ਆਪਣੇ ATM ਵਿੱਚ ਛੋਟੀ ਕਰੰਸੀ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਤੁਹਾਡੇ ਕੋਲ ਹੈ SBI ਕ੍ਰੈਡਿਟ ਕਾਰਡ ਤਾਂ ਹੋ ਜਾਓ ਸਾਵਧਾਨ, ਬਦਲਣ ਵਾਲੇ ਹਨ ਅਹਿਮ ਨਿਯਮ
ਏਟੀਐਮ ਦੇ ਨਿਯਮਾਂ ਵਿਚ ਬਦਲਾਅ ਦਾ ਅਸਰ
ਹਾਲਾਂਕਿ ਰਿਜ਼ਰਵ ਬੈਂਕ ਨੇ ਖਪਤਕਾਰਾਂ ਨੂੰ ਛੋਟੀ ਕਰੰਸੀ ਪ੍ਰਦਾਨ ਕਰਕੇ ਨਕਦੀ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਹੈ। ਦੂਜੇ ਪਾਸੇ ਏਟੀਐਮ ਤੋਂ ਨਕਦੀ ਕਢਵਾਉਣ ਦੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਆਰਬੀਆਈ ਨੇ 1 ਮਈ ਤੋਂ ਏਟੀਐਮ ਤੋਂ ਨਕਦੀ ਕਢਵਾਉਣ ਦੀ ਫੀਸ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਖ਼ਾਤਾਧਾਰਕ ਦੂਜੇ ਬੈਂਕ ਦੇ ਏਟੀਐਮ ਤੋਂ ਮਹੀਨੇ ਵਿੱਚ ਸਿਰਫ਼ 3 ਵਾਰ ਮੁਫ਼ਤ ਵਿੱਚ ਨਕਦੀ ਕਢਵਾ ਸਕਣਗੇ। ਇਸ ਤੋਂ ਬਾਅਦ, ਹਰ ਨਿਕਾਸੀ ਲਈ ਫ਼ੀਸ 17 ਰੁਪਏ ਤੋਂ ਵਧਾ ਤੇ 19 ਰੁਪਏ ਕਰ ਦਿੱਤੀ ਗਈ ਹੈ। ਏਟੀਐਮ ਦੀ ਵਰਤੋਂ ਬੈਲੇਂਸ ਚੈੱਕ ਲਈ ਕਰਦੇ ਹੋ, ਤਾਂ ਤੁਹਾਨੂੰ ਹੁਣ 7 ਰੁਪਏ ਦੇਣੇ ਪੈਣਗੇ, ਜਦੋਂਕਿ ਪਹਿਲਾਂ ਇਹ ਫ਼ੀਸ 6 ਰੁਪਏ ਸੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਫਿਰ ਮੂਧੇ ਮੂੰਹ ਡਿੱਗਾ Gold, ਜਾਣੋ 24-22-20-18-14 ਕੈਰੇਟ ਸੋਨੇ ਦੇ ਭਾਅ
500 ਰੁਪਏ ਦੇ ਨੋਟਾਂ 'ਤੇ ਪਾਬੰਦੀ ਦੀਆਂ ਅਟਕਲਾਂ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਕਿਹਾ ਹੈ ਕਿ ਨਕਲੀ ਨੋਟਾਂ ਅਤੇ ਮਨੀ ਲਾਂਡਰਿੰਗ ਤੋਂ ਬਚਣ ਲਈ, 500 ਰੁਪਏ ਦੇ ਨੋਟਾਂ ਵਰਗੀ ਵੱਡੀ ਕਰੰਸੀ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਦੂਜੇ ਪਾਸੇ ਆਰਬੀਆਈ ਬੈਂਕਾਂ ਦੇ ਏਟੀਐਮ ਵਿੱਚ ਛੋਟੀ ਕਰੰਸੀ ਵਧਾ ਰਿਹਾ ਹੈ। ਇਸ ਕਾਰਨ 500 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਗਾਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            