ਕੋਰੋਨਾ ਦੇ ਮੱਦੇਨਜ਼ਰ ਵਿਦੇਸ਼ਾਂ 'ਚ ਵਧੀ ਭਾਰਤੀ ਹਲਦੀ ਦੀ ਮੰਗ, 'ਇਮਿਊਨਿਟੀ ਬੂਸਟਰ' ਲਈ ਹੋ ਰਿਹੈ ਇਸਤੇਮਾਲ
Tuesday, Jul 28, 2020 - 12:52 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਵਾਇਰਸ ਦਾ ਖ਼ਾਤਮਾ ਕਰਨ ਲਈ ਅਜੇ ਕੋਈ ਵੀ ਵੈਕਸੀਨ ਨਹੀਂ ਬਣੀ ਹੈ। ਇਹੀ ਕਾਰਨ ਹੈ ਕਿ ਪੁਰੀ ਦੁਨੀਆ ਇਸ ਕੋਰੋਨਾ ਕਾਰਨ ਸਹਿਮੀ ਹੋਈ ਹੈ। ਉਥੇ ਹੀ ਸਭ ਨੂੰ ਇਮਿਊਨਿਟੀ ਬੂਸਟ ਕਰਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦੇ ਘਰੇਲੂ ਪੱਧਰ 'ਤੇ ਹਲਦੀ ਦੀ ਮੰਗ ਵਧਣ ਦੇ ਬਾਅਦ ਹੁਣ ਇਸ ਦੇ ਨਿਰਯਾਤ ਦੀ ਮੰਗ ਵੀ ਵੱਧ ਗਈ ਹੈ। ਇਹੀ ਕਾਰਨ ਹੈ ਕਿ ਹਲਦੀ ਨੂੰ ਇਮਿਊਨਿਟੀ ਬੂਸਟਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਭਾਰਤ ਵਿਚ ਹਲਦੀ ਨਿਰਯਾਤ ਲਈ ਮੀਡਲ ਈਸਟ, ਅਮਰੀਕਾ , ਯੂਰਪ ਅਤੇ ਦਖਣੀ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਹਲਦੀ ਦੀ ਮੰਗ ਵਧੀ ਹੈ। ਇਸ ਦੇ ਬਾਅਦ ਪਿਛਲੇ ਇਕ ਹਫ਼ਤੇ ਵਿਚ ਹਲਦੀ ਦਾ ਮੁੱਲ 4 ਫ਼ੀਸਦੀ ਤੱਕ ਵੱਧ ਕੇ 60-62 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਹੋ ਗਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸਤੰਬਰ ਤੱਕ ਹਲਦੀ ਦੇ ਮੁੱਲ ਵਿਚ 10 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ। ਦੁਬਈ, ਮਲੇਸ਼ੀਆ, ਈਰਾਨ, ਅਮਰੀਕਾ ਅਤੇ ਯੂਰਪੀ ਬਾਜ਼ਾਰ ਲਈ ਨਿਰਯਾਤਕ ਲਗਾਤਾਰ ਨਵੇਂ ਕੰਟਰੈਕਟ ਸਾਈਨ ਕਰ ਰਹੇ ਹਨ। ਪਿਛਲੇ ਹਫ਼ਤੇ ਤਾਂ ਬੰਗਲਾਦੇਸ਼ ਤੋਂ ਵੀ ਹਲਦੀ ਦੀ ਮੰਗ ਆਈ ਹੈ। ਬੰਗਲਾਦੇਸ਼ ਵਿਚ ਹਲਦੀ ਦਾ ਨਿਰਯਾਤ ਰੇਲਵੇ ਰੂਟ ਰਾਹੀਂ ਹੁੰਦਾ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ
ਦਰਅਸਲ ਕੋਰੋਨਾ ਵਾਇਰਸ ਤੋਂ ਬਚਣ ਲਈ ਮਸਾਲਿਆਂ ਨੂੰ ਇਮਿਊਨਿਟੀ ਬੂਸਟਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ। ਅਗਸਤ-ਸਤੰਬਰ ਤੱਕ ਇਹ 66 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਵੱਧ ਸਕਦਾ ਹੈ। ਵਿੱਤੀ ਸਾਲ 2019-20 ਦੌਰਾਨ ਦੇਸ਼ ਵਿਚ ਕੁਲ 9,38,955 ਟਨ ਹਲਦੀ ਦਾ ਉਤਪਾਦਨ ਹੋਇਆ ਸੀ, ਜਿਸ ਵਿਚੋਂ ਦਸੰਬਰ 2019 ਤੱਕ 1,01,500 ਟਨ ਦਾ ਨਿਰਯਾਤ ਹੋਇਆ ਸੀ। ਪੁਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹਲਦੀ ਦਾ ਉਤਪਾਦਨ ਭਾਰਤ ਵਿਚ ਹੀ ਹੁੰਦਾ ਹੈ, ਜੋ ਕਿ ਕੁੱਲ ਸੰਸਾਰਿਕ ਉਤਪਾਦਨ ਦਾ 70 ਤੋਂ 75 ਫ਼ੀਸਦੀ ਹੈ। ਇਕ ਅਨੁਮਾਨ ਵਿਚ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2020-21 ਤੱਕ ਹਲਦੀ ਦਾ ਨਿਰਯਾਤ ਵੱਧ ਕੇ 15 ਫ਼ੀਸਦੀ ਤੱਕ ਹੋ ਸਕਦਾ ਹੈ। ਆਯੁਸ਼ ਮੰਤਰਾਲਾ ਵੱਲੋਂ ਕੋਵਿਡ-19 ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ ਵਿਚ ਵੀ ਹਲਦੀ ਦੇ ਸੇਵਨ ਨੂੰ ਵਧਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਬਾਅਦ ਘਰੇਲੂ ਬਾਜ਼ਾਰ ਵਿਚ ਵੀ ਹਲਦੀ ਦੀ ਮੰਗ ਵਧੀ ਹੈ।
ਇਹ ਵੀ ਪੜ੍ਹੋ : ਮਿਸਰ 'ਚ 5 TikTok ਸਟਾਰਸ ਨੂੰ ਜਨਤਕ ਨੈਤਿਕਤਾ ਦੀ ਉਲੰਘਣਾ ਦੇ ਦੋਸ਼ 'ਚ ਹੋਈ ਜੇਲ੍ਹ