ਵਿਆਜ ਦਰਾਂ ਵਧਣ ਦੇ ਬਾਵਜੂਦ ਰਿਹਾਇਸ਼ੀ ਇਕਾਈਆਂ ਦੀ ਮੰਗ ਤੇਜ਼ ਰਹਿਣ ਦੀ ਉਮੀਦ : ਉਦਯੋਗ
Monday, Aug 22, 2022 - 12:15 PM (IST)
ਨਵੀਂ ਦਿੱਲੀ (ਭਾਸ਼ਾ) - ਰਿਹਾਇਸ਼ੀ ਕਰਜ਼ਾ ਮਹਿੰਗਾ ਹੋਣ ਅਤੇ ਜਾਇਦਾਦਾਂ ਦੇ ਰੇਟ ਵਧਣ ਦੇ ਬਾਵਜੂਦ ਦੇਸ਼ ’ਚ ਚੋਟੀ ਦੇ 7 ਸ਼ਹਿਰਾਂ ’ਚ ਇਸ ਸਾਲ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਦੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਅੱਗੇ ਨਿਕਲ ਜਾਣ ਦੀ ਸੰਭਾਵਨਾ ਹੈ। ਉਦਯੋਗ ਦਿੱਗਜਾਂ ਨੇ ਇਹ ਅਨੁਮਾਨ ਲਾਇਆ ਹੈ।
ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਿਪਛਲੇ 6 ਸਾਲਾਂ ’ਚ ਨੋਟਬੰਦੀ, ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਗਠਨ, ਜੀ. ਐੱਸ. ਟੀ. ਲਾਗੂ ਹੋਣ ਅਤੇ ‘ਕੋਵਿਡ-19’ ਮਹਾਮਾਰੀ ਵਰਗੀਆਂ ਲਗਾਤਾਰ 4 ਰੁਕਾਵਟਾਂ ਆਉਣ ਤੋਂ ਬਾਅਦ ਦੇਸ਼ ਦਾ ਿਰਹਾਇਸ਼ੀ ਬਾਜ਼ਾਰ ਬਹੁਤ ਸਾਰੇ ਰਚਨਾਤਮਕ ਤਬਦੀਲੀਆਂ ’ਚੋਂ ਲੰਘ ਰਿਹਾ ਹੈ ਅਤੇ ਹੁਣ ਇਕ ਲੰਬੀ ਮਿਆਦ ਦੇ ਵਾਧੇ ਦੀ ਸ਼ੁਰੂਆਤ ਹੋ ਰਹੀ ਹੈ। ਘਰ ਖਰੀਦਦਾਰਾਂ ਦੀ ਚੋਟੀ ਦੀ ਸੰਸਥਾ ਐੱਫ. ਪੀ. ਸੀ. ਈ. ਘਰ ਖਰੀਦ ਦੀ ਧਾਰਨਾ ’ਚ ਆਏ ਸੁਧਾਰ ਲਈ ਰੀਅਲ ਅਸਟੇਟ (ਿਨਯਮ ਤੇ ਵਿਕਾਸ) ਅਥਾਰਟੀ, 2016 ਤਹਿਤ ਗਠਿਤ ਰੇਰਾ ਅਥਾਰਟੀ ਨੂੰ ਸਿਹਰਾ ਦਿੰਦਾ ਹੈ। ਸਾਰੇ ਮੁੱਖ ਸੂਚੀਬੱਧ ਰੀਅਲ ਅਸਟੇਟ ਡਿਵੈੱਲਪਰਾਂ ਨੇ ਿਪਛਲੇ ਵਿੱਤੀ ਸਾਲ (2021-22) ਵਿਚ ਰਿਕਾਰਡ ਵਿਕਰੀ ਕੀਤੀ ਸੀ ਅਤੇ ਚਾਲੂ ਵਿੱਤੀ ਸਾਲ (2022-23) ਵਿਚ ਉਨ੍ਹਾਂ ਦੀ ਵਿਕਰੀ ਗਿਣਤੀ ਦੇ ਹੋਰ ਬਿਹਤਰ ਹੋਣ ਦਾ ਅਨੁਮਾਨ ਹੈ। ਹਾਲਾਂਕਿ ਆਰ. ਬੀ. ਆਈ. ਵੱਲੋਂ ਨੀਤੀਗਤ ਰੇਪੋ ਦਰ ’ਚ ਇਸ ਸਾਲ ਕੁਲ 1.40 ਫੀਸਦੀ ਦੇ ਵਾਧੇ ਕਰਨ ਅਤੇ ਬੈਂਕਾਂ ਵੱਲੋਂ ਇਸ ਦਾ ਬੋਝ ਰਿਹਾਇਸ਼ੀ ਕਰਜ਼ ਲੈਣ ਵਾਲੇ ਕਰਜ਼ਦਾਰਾਂ ’ਤੇ ਪਾਉਣ ਨਾਲ ਘਰਾਂ ਦੀ ਵਿਕਰੀ ਦੀ ਰਫਤਾਰ ਹੌਲੀ ਹੈ।
ਰਿਹਾਇਸ਼ੀ ਇਕਾਈਆਂ ਦੀਆਂ ਕੀਮਤਾਂ ’ਚ 5 ਫੀਸਦੀ ਦਾ ਵਾਧਾ ਹੋਇਆ
ਇਸ ਤੋਂ ਇਲਾਵਾ ਰਿਹਾਇਸ਼ੀ ਇਕਾਈਆਂ ਦੀਆਂ ਕੀਮਤਾਂ ’ਚ ਬੀਤੇ ਇਕ ਸਾਲ ’ਚ ਦਰਜ ਕੀਤੇ ਉੱਚ ਵਾਧੇ ਨੇ ਵੀ ਕਈ ਲੋਕਾਂ ਨੂੰ ਘਰ ਖਰੀਦ ਦੀ ਯੋਜਨਾ ਟਾਲਣ ਲਈ ਮਜਬੂਰ ਕੀਤਾ ਹੈ। ਨਿਰਮਾਣ ਦੀ ਉੱਚ ਲਾਗਤ, ਖਾਸ ਕਰ ਕੇ ਸੀਮੈਂਟ ਅਤੇ ਇਸਪਾਤ ਦੀ ਲਾਗਤ ਵਧਣ ਕਾਰਨ ਜੂਨ ਤਿਮਾਹੀ ’ਚ ਕੀਮਤਾਂ ’ਚ ਸਾਲਾਨਾ ਆਧਾਰ ’ਤੇ ਔਸਤਨ 5 ਫੀਸਦੀ ਦਾ ਵਾਧਾ ਹੋਇਆ ਪਰ ਡਿਵੈੱਲਪਰਾਂ ਅਤੇ ਬ੍ਰੋਕਰਾਂ ਦਾ ਮੰਨਣਾ ਹੈ ਿਕ ਲਾਗਤ ’ਚ ਵਾਧਾ ਥੋੜ੍ਹੇ ਿਚਰ ਲਈ ਹੈ ਅਤੇ ਤਿਉਹਾਰੀ ਸੀਜ਼ਨ ਨਾਲ ਮੰਗ ’ਚ ਇਕ ਵਾਰ ਤੇਜ਼ੀ ਆਵੇਗੀ।
ਪ੍ਰਾਪਰਟੀ ਸਲਾਹਕਾਰ ਫਰਮ ਐਨਾਰਾਕ ਨੇ ਿਕਹਾ ਕਿ ਇਸ ਸਾਲ ਦੇਸ਼ ’ਚ 7 ਮੁੱਖ ਸ਼ਹਿਰਾਂ-ਦਿੱਲੀ-ਐੱਨ. ਸੀ. ਆਰ., ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ’ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਕੋਵਿਡ ਤੋਂ ਪਹਿਲਾਂ ਦਾ ਪੱਧਰ ਭਾਵ 2019 ’ਚ ਦਰਜ ਕੀਤੀਆਂ ਗਈਆਂ 2,61,358 ਇਕਾਈਆਂ ਨੂੰ ਪਾਰ ਕਰ ਜਾਵੇਗੀ। ਹਾਲਾਂਕਿ ਫਿਰ ਵੀ ਵਿਕਰੀ ਸਾਲ 2014 ਦੀਆਂ 3.43 ਲੱਖ ਇਕਾਈਆਂ ਦੇ ਅੰਕੜਿਆਂ ਨਾਲ ਘੱਟ ਹੋਵੇਗੀ।
ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਿਕਹਾ ਕਿ ਰੇਪੋ ਰੇਟ ’ਚ ਵਾਧੇ ਦਾ ਜੂਨ ਤਿਮਾਹੀ ’ਚ ਰਿਹਾਇਸ਼ ਦੀ ਵਿਕਰੀ ’ਤੇ ਕੁਝ ਅਸਰ ਪਿਆ ਹੈ, ਜੋ ਪਿਛਲੀ ਤਿਮਾਹੀ ਨਾਲ 15 ਫੀਸਦੀ ਘੱਟ ਹੈ। ਮੈਕ੍ਰੋਟੇਕ ਡਿਵੈੱਲਪਰਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਭਿਸ਼ੇਕ ਲੋਢਾ ਨੇ ਕਿਹਾ ਕਿ ਭਾਰਤ ਦੇ ਰਿਹਾਇਸ਼ੀ ਉਦਯੋਗ ਢਾਂਚਾਗਤ ਉੱਥਾਨ ਦੇ ਸ਼ੁਰੂਆਤੀ ਦੌਰ ’ਚ ਹੈ। ਉਨ੍ਹਾਂ ਨੇ ਅਗਲੇ 10-20 ਸਾਲਾਂ ਲਈ ਵਿਕਾਸ ’ਤੇ ਆਸ਼ਾਵਾਦੀ ਨਜ਼ਰਿਆ ਰੱਖਦੇ ਹੋਏ ਕਿਹਾ ਕਿ ਿਰਹਾਇਸ਼ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਬਾਜ਼ਾਰ ਲਈ ਚੰਗਾ ਹੈ।
ਲੋਢਾ ਨੇ ਿਕਹਾ ਕਿ ਇਤਿਹਾਸਕ ਅੰਕੜੇ ਦੱਸਦੇ ਹਨ ਕਿ ਿਰਹਾਇਸ਼ੀ ਕਰਜ਼ੇ ’ਤੇ 8.5-9 ਫੀਸਦੀ ਵਿਆਜ ਦਰਾਂ ਤਕ ਰਿਹਾਇਸ਼ ਦੀ ਮੰਗ ’ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਗੋਦਰੇਜ ਪ੍ਰਾਪਰਟੀ ਦੇ ਕਾਰਜਕਾਰੀ ਚੇਅਰਮੈਨ ਿਪਰੋਜਸ਼ਾ ਗੋਦਰੇਜ ਨੇ ਕਿਹਾ ਕਿ ਪਿਛਲੇ 2 ਸਾਲਾਂ ’ਚ ਬਾਜ਼ਾਰ ’ਚ ਸਭ ਤੋਂ ਚੰਗੀ ਕਿਫਾਇਤ ਦੇਖੀ ਗਈ ਕਿਉਂਕਿ ਵਿਆਜ ਦਰਾਂ 6.5 ਤੋਂ 7 ਫੀਸਦੀ ਤਕ ਘੱਟ ਹੋ ਗਈਆਂ ਸਨ। ਇਸ ਦੌਰਾਨ ਜਾਇਦਾਦ ਦੀਆਂ ਕੀਮਤਾਂ ਵੀ ਪਿਛਲੇ 7-8 ਸਾਲਾਂ ਤੋਂ ਕਮੋਬੇਸ਼ ਸਥਿਰ ਬਣੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਵਿਆਜ ਦਰਾਂ ’ਚ ਵਾਧਾ ਅਤੇ ਘਰਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਕਿਫਾਇਤ ਪੱਧਰ ’ਤੇ ਹੁਣ ਵੀ ਆਕਰਸ਼ਕ ਬਣਿਆ ਹੋਇਆ ਹੈ।