ਦੇਸ਼ ''ਚ ਇੰਧਨ ਦੀ ਮੰਗ ਵਧੀ, ਸਿਲੰਡਰ ਸੱਤ ਰੁਪਏ ਹੋਇਆ ਮਹਿੰਗਾ

Saturday, Oct 21, 2017 - 03:07 PM (IST)

ਦੇਸ਼ ''ਚ ਇੰਧਨ ਦੀ ਮੰਗ ਵਧੀ, ਸਿਲੰਡਰ ਸੱਤ ਰੁਪਏ ਹੋਇਆ ਮਹਿੰਗਾ

ਨਵੀਂ ਦਿੱਲੀ—ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਵਧਣ ਨਾਲ ਇੰਧਨ ਦੀ ਮੰਗ ਸਤੰਬਰ ਮਹੀਨੇ 9.9 ਫੀਸਦੀ ਵਧੀ। ਇਸ ਸਾਲ ਤੋਂ ਜ਼ਿਆਦਾ ਸਮੇਂ 'ਚ ਕਿਸੇ ਇਕ ਮਹੀਨੇ 'ਚ ਇਹ ਸਭ ਤੋਂ ਜ਼ਿਆਦਾ ਹੈ। ਪੈਟਰੋਲੀਅਮ ਮੰਤਰਾਲੇ ਦੇ ਅੰਕੜੇ ਮੁਤਾਬਕ ਸਤੰਬਰ ਮਹੀਨੇ 'ਚ 1.62 ਕਰੋੜ ਟਨ ਪੈਟਰੋਲੀਅਮ ਉਤਪਾਦਾਂ ਦੀ ਵਰਤੋਂ ਕੀਤੀ ਗਈ ਜੋ ਪਿਛਲੇ ਸਾਲ ਇਸ ਮਹੀਨੇ 'ਚ 1.48 ਕਰੋੜ ਟਨ ਸੀ। ਅਗਸਤ 2016 ਤੋਂ ਬਾਅਦ ਮੰਗ 'ਚ ਇਹ ਸਭ ਤੋਂ ਜ਼ਿਆਦਾ ਵਾਧਾ ਹੈ। ਉਸ ਸਮੇਂ ਇਸ 'ਚ 18.2 ਫੀਸਦੀ ਦਾ ਵਾਧਾ ਹੋਇਆ ਸੀ। 
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਅਗਸਤ ਮਹੀਨੇ 'ਚ ਮੰਗ 'ਚ 6.1 ਫੀਸਦੀ ਦੀ ਗਿਰਾਵਟ ਆਈ ਸੀ। ਇਸ ਦਾ ਕਾਰਨ ਦੇਸ਼ 'ਚ ਕਈ ਹਿੱਸਿਆਂ 'ਚ ਹੜ੍ਹ ਸੀ ਜਿਸ ਨਾਲ ਡੀਜ਼ਲ ਅਤੇ ਪੈਟਰੋਲ ਦੀ ਮੰਗ 'ਚ ਕਮੀ ਆਈ ਸੀ। ਇਸ ਸਾਲ ਅੱਠ ਮਹੀਨੇ 'ਚ ਤੇਲ ਮੰਗ ਘਟੀ ਹੈ। ਦੇਸ਼ 'ਚ ਤੇਲ ਦੀ ਕੁੱਲ 81 ਫੀਸਦੀ ਆਯਾਤ ਕਰਦਾ ਹੈ। ਬਿਆਨ ਮੁਤਾਬਕ ਸਤੰਬਰ 'ਚ ਡੀਜ਼ਲ ਦੀ ਵਿਕਰੀ 16.5 ਫੀਸਦੀ ਵਧ ਕੇ 60.8 ਲੱਖ ਟਨ ਰਹੀ ਜਦਕਿ ਪੈਟਰੋਲ ਖਪਤ 17.85 ਫੀਸਦੀ ਉਛਲ ਕੇ 21.4 ਲੱਖ ਟਨ ਰਹੀ। 
ਐੱਲ. ਪੀ. ਜੀ. ਦੀ ਵਿਕਰੀ ਵੀ ਵਧੀ
ਖਾਣਾ ਬਣਾਉਣ ਦੀ ਗੈਸ ਜਾਂ ਤਰਲੀਕ੍ਰਿਤ ਪੈਟਰੋਲੀਅਮ ਗੈਸ ਦੀ ਵਿਕਰੀ ਪਿਛਲੇ ਮਹੀਨੇ 3.8 ਫੀਸਦੀ ਵਧ ਕੇ 19.4 ਲੱਖ ਟਨ ਰਹੀ। ਜਹਾਜ਼ ਇੰਧਨ ਦੀ ਮੰਗ 7.1 ਫੀਸਦੀ ਵਘ ਕੇ 615,000 ਟਨ ਰਹੀ। ਨਾਫਥਾ ਦੀ ਵਿਕਰੀ ਪਿਛਲੇ ਮਹੀਨੇ 'ਚ 4.9 ਫੀਸਦੀ ਵਧ ਕੇ 11.6 ਲਖ ਟਨ ਰਿਹਾ, ਉਧਰ ਸੜਕਾਂ 'ਚ ਵਰਤੋਂ ਹੋਣ ਵਾਲੇ ਤਾਰਕੋਲ ਦੀ ਮੰਗ 7.5 ਫੀਸਦੀ ਵਧ ਕੇ 287,000 ਟਨ ਰਹੀ। 
1 ਸਤੰਬਰ ਤੋਂ ਸੱਤ ਰੁਪਏ ਮਹਿੰਗਾ ਹੋਇਆ ਸਿਲੰਡਰ
ਬੀਤੀ ਇਕ ਸਤੰਬਰ ਤੋਂ ਸਬਸਿਡੀ ਵਾਲੇ ਰਸੋਈ ਸਿਲੰਡਰ (ਐੱਲ. ਪੀ. ਜੀ.) ਦੀ ਕੀਮਤ 'ਚ ਸੱਤ ਰੁਪਏ ਪ੍ਰਤੀ ਸਿਲੰਡਰ ਤੋਂ ਜ਼ਿਆਦਾ ਦਾ ਵਾਧਾ ਕੀਤੀ ਗਿਆ ਹੈ। ਇਹ ਸਰਕਾਰ ਦੇ ਹਰ ਮਹੀਨੇ ਸਿਲੰਡਰ ਦੀ ਕੀਮਤ 'ਚ ਵਾਧਾ ਕਰਨ ਦੇ ਫੈਸਲੇ ਦੇ ਅਨੁਰੂਪ ਹੈ ਜਿਸ ਨਾਲ ਇਸ ਵਿੱਤੀ ਸਾਲ ਦੇ ਅੰਤ ਤੱਕ ਸਭ ਤਰ੍ਹਾਂ ਦੀ ਸਬਸਿਡੀ ਖਤਮ ਕੀਤੀ ਜਾ ਸਕੇ। ਜਹਾਜ਼ ਇੰਧਨ ਏ. ਟੀ. ਐੱਫ. ਦੀ ਕੀਮਤ 'ਚ ਚਾਰ ਫੀਸਦੀ ਵਧਾਏ ਗਏ ਹਨ। ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐੱਲ. ਪੀ. ਜੀ. ਸਿਲੰਡਰ ਦੀ ਨਵੀਂ ਕੀਮਤ ਦਿੱਲੀ 'ਚ 487.18 ਰੁਪਏ ਹੋ ਗਈ ਹੈ ਜੋ ਪਹਿਲਾਂ 479.99 ਰੁਪਏ ਸੀ।


Related News