ਦਿੱਲੀ ਦੇ ਥੋਕ ਜਿਣਸ ਬਾਜ਼ਾਰਾਂ 'ਚ ਸਥਿਰ ਰਹੇ ਮੁੱਲ

09/05/2020 4:03:16 PM

ਨਵੀਂ ਦਿੱਲੀ— ਦਿੱਲੀ ਥੋਕ ਜਿਣਸ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਰਹਿਣ ਨਾਲ ਅੱਜ ਖੁਰਾਕੀ ਤੇਲ ਦੀਆਂ ਕੀਮਤਾਂ 'ਚ ਟਿਕਾਅ ਰਿਹਾ। ਤੇਲਾਂ ਦੇ ਨਾਲ ਅਨਾਜਾਂ, ਦਾਲਾਂ ਅਤੇ ਖੰਡ ਕੀਮਤਾਂ ਵੀ ਸਥਿਰ ਰਹੀਆਂ। ਤੇਲ ਬਾਜ਼ਾਰ 'ਚ ਕਾਰੋਬਾਰ ਸੁਸਤ ਰਿਹਾ। ਇਸ ਦੌਰਾਨ ਆਮਦ ਅਤੇ ਮੰਗ 'ਚ ਸੰਤੁਲਨ ਰਹਿਣ ਨਾਲ ਸਰੋਂ ਤੇਲ, ਮੂੰਗਫਲੀ ਤੇਲ, ਸੂਰਜਮੁਖੀ ਤੇਲ, ਸੋਇਆ ਤੇਲ, ਬਨਸਪਤੀ ਅਤੇ ਪਾਮ ਤੇਲ ਦੇ ਮੁੱਲ ਸਥਿਰ ਰਹੇ।

ਉੱਥੇ ਹੀ, ਗੁੜ-ਖੰਡ ਦੇ ਬਾਜ਼ਾਰ 'ਚ ਖੰਡ ਦੇ ਮੁੱਲ ਪਿਛਲੇ ਦਿਨ ਦੇ ਪੱਧਰ 'ਤੇ ਰਹੇ। ਗੁੜ 'ਚ ਵੀ ਟਿਕਾਅ ਰਿਹਾ। ਦਾਲਾਂ 'ਚ ਛੋਲਿਆਂ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ। ਅਰਹਰ ਦਾਲ, ਮੂੰਗ ਦਾਲ, ਮਾਂਹ, ਛੋਲਿਆਂ ਦੀ ਦਾਲ ਅਤੇ ਮਸਰ ਦਾਲ 'ਚ ਵੀ ਟਿਕਾਅ ਰਿਹਾ।

ਇਸ ਤੋਂ ਇਲਾਵਾ ਅਨਾਜ ਦੀ ਗੱਲ ਕਰੀਏ ਤਾਂ ਕਣਕ ਅਤੇ ਚੌਲਾਂ ਦੀ ਆਮਦ ਅਤੇ ਮੰਗ 'ਚ ਸੰਤੁਲਨ ਨਾਲ ਇਨ੍ਹਾਂ ਦੀ ਕੀਮਤ ਵੀ ਸਥਿਰ ਰਹੀ। ਆਟੋ ਦਾ ਮੁੱਲ ਵੀ ਸਥਿਰ ਰਿਹਾ।

ਛੋਲੇ 4,350-4,450, ਦਾਲ ਚਨਾ 5,450-5,650, ਮਸਰ ਕਾਲੀ 6,500-6,800, ਮੂੰਗ ਦਾਲ 8,100-8,400, ਅਰਹਰ ਦਾਲ 8,000-8,200 ਰੁਪਏ ਪ੍ਰਤੀ ਕੁਇੰਟਲ 'ਤੇ ਰਹੀ। ਆਟਾ 2,040-2,140 ਰੁਪਏ ਪ੍ਰਤੀ ਕੁਇੰਟਲ, ਚੌਲ 2,590-3,050 ਰੁਪਏ ਪ੍ਰਤੀ ਕੁਇੰਟਲ ਰਿਹਾ। ਖੰਡ 3,350-3,400 ਰੁਪਏ ਪ੍ਰਤੀ ਕੁਇੰਟਲ ਰਹੀ।


Sanjeev

Content Editor

Related News