ਨਵੇਂ ਕਿਫਾਇਤੀ ਘਰਾਂ ''ਚ ਦਿੱਲੀ-NCR, ਮੁੰਬਈ ਦੀ 55 ਫੀਸਦੀ ਹਿੱਸੇਦਾਰੀ : ਰਿਪੋਰਟ

03/16/2019 12:03:21 PM

ਨਵੀਂ ਦਿੱਲੀ—ਨਵੇਂ ਕਿਫਾਇਤੀ ਰਿਹਾਇਸ਼ ਖੇਤਰ 'ਚ 2013 ਤੋਂ 2018 ਦੌਰਾਨ ਸਪਲਾਈ 'ਚ ਮੁੰਬਈ ਮਹਾਨਗਰ ਖੇਤਰ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੀ 55 ਫੀਸਦੀ ਹਿੱਸੇਦਾਰੀ ਰਹੀ। ਇਕ ਹਾਲੀਆ ਸਰਵੇਖਣ 'ਚ ਇਹ ਦਾਅਵਾ ਕੀਤਾ ਗਿਆ ਹੈ। ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਅਤੇ ਸੀ.ਆਈ.ਆਈ. ਦੇ ਇਕ ਸੰਯੁਕਤ ਸਰਵੇਖਣ ਮੁਤਾਬਕ 2013 ਤੋਂ 2018 ਦੇ ਦੌਰਾਨ ਕੁਲ 19.9 ਲੱਖ ਨਵੀਂ ਇਕਾਈਆਂ ਦੀ ਸਪਲਾਈ ਹੋਈ। ਇਨ੍ਹਾਂ 'ਚ ਕਰੀਬ 38 ਫੀਸਦੀ ਭਾਵ 7.65 ਲੱਖ ਘਰ ਕਿਫਾਇਤੀ ਰਿਹਾਇਸ਼ ਖੇਤਰ ਦੇ ਰਹੇ। ਰਿਪੋਰਟ 'ਚ ਕਿਹਾ ਗਿਆ ਕਿ ਰਿਫਾਇਤੀ ਰਿਹਾਇਸ਼ ਖੇਤਰ ਦੀ 7.65 ਲੱਖ ਇਕਾਈਆਂ 'ਚ ਮੁੰਬਈ ਮਹਾਨਗਰ ਖੇਤਰ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਅਤੇ ਪੁਣੇ 'ਚ ਕਰੀਬ 5.95 ਲੱਖ ਇਕਾਈਆਂ ਦੀ ਖਪਤ ਹੋਈ।


Aarti dhillon

Content Editor

Related News