ਦੇਰੀ ਨਾਲ ਮਾਨਸੂਨ ਆਉਣ ''ਤੇ ਮੁਦਰਾਸਫੀਤੀ ''ਤੇ ਪੈ ਸਕਦਾ ਹੈ ਅਸਰ : Deutsche Bank
Saturday, Jun 17, 2023 - 10:08 AM (IST)
ਮੁੰਬਈ- ਜਰਮਨੀ ਦੀ ਬ੍ਰੋਕਰੇਜ ਫਰਮ Deutsche Bank ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਨਸੂਨ ਦੇ ਆਉਣ 'ਚ ਦੇਰੀ ਨਾਲ ਮਹਿੰਗਾਈ 'ਚ ਤੇਜ਼ੀ ਆ ਸਕਦੀ ਹੈ ਜੋ ਕੰਟਰੋਲ 'ਚ ਨਜ਼ਰ ਆ ਰਹੀ ਹੈ। Deutsche Bank ਨੇ ਇਕ ਰਿਪੋਰਟ 'ਚ ਕਿਹਾ ਕਿ ਹੁਣ ਤੱਕ ਭਾਰਤ 'ਚ ਆਮ ਨਾਲੋਂ 53 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਜੁਲਾਈ 'ਚ ਆਮ ਤੌਰ 'ਤੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਰਿਹਾ ਹੈ। ਅਜਿਹੀ ਸਥਿਤੀ 'ਚ ਮਹਿੰਗਾਈ ਦੇ ਮੋਰਚੇ 'ਤੇ ਢਿੱਲ-ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਬ੍ਰੋਕਰੇਜ ਫਰਮ ਨੇ ਵਿੱਤੀ ਸਾਲ 2023-24 'ਚ ਮਹਿੰਗਾਈ ਦਰ 5.2 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਦਾ ਅਨੁਮਾਨ 5.1 ਫ਼ੀਸਦੀ ਮਹਿੰਗਾਈ ਦਾ ਹੈ। ਉਸ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਮਹਿੰਗਾਈ ਸਿਰਫ਼ ਪੰਜ ਫ਼ੀਸਦੀ 'ਤੇ ਜਾਂ ਇਸ ਤੋਂ ਹੇਠਾਂ ਰਹਿ ਸਕਦੀ ਹੈ ਜੇਕਰ ਜੁਲਾਈ ਅਤੇ ਅਗਸਤ ਦੇ ਮਹੀਨਿਆਂ 'ਚ ਖਾਧ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੁੰਦਾ।
ਇਹ ਵੀ ਪੜ੍ਹੋ: ਸੈਟ ਨੇ ਸੇਬੀ ਦੇ ਹੁਕਮ ਖ਼ਿਲਾਫ਼ ਸੁਭਾਸ਼ ਚੰਦਰਾ ਅਤੇ ਪੁਨੀਤ ਗੋਇਨਕਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ
ਰਿਪੋਰਟ ਦੇ ਅਨੁਸਾਰ ਅਲ-ਨੀਨੋ ਸਥਿਤੀਆਂ ਦੇ ਗਠਨ ਅਤੇ ਮਾਨਸੂਨ ਦੇ 'ਚ ਦੇਰੀ ਨਾਲ ਸਥਿਤੀ ਮੁਦਰਾਸਫੀਤੀ ਦੇ ਨਜ਼ਰੀਏ ਤੋਂ ਚਿੰਤਾਜਨਕ ਬਣ ਸਕਦੀ ਹੈ। ਦੇਸ਼ ਭਰ 'ਚ ਦੱਖਣ-ਪੱਛਮੀ ਮਾਨਸੂਨ ਦੇ ਆਉਣ 'ਚ ਦੇਰੀ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 'ਚ ਦੇਰੀ ਹੋਈ ਹੈ।
ਹਾਲ ਹੀ 'ਚ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ 'ਚ ਪ੍ਰਚੂਨ ਮਹਿੰਗਾਈ ਦੇ ਨਾਲ-ਨਾਲ ਥੋਕ ਮਹਿੰਗਾਈ 'ਚ ਵੀ ਕਮੀ ਆਈ ਹੈ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।