ਰੱਖਿਆ ਮੰਤਰਾਲੇ ਨੇ ਪੰਜ ਸਾਲ ''ਚ ਭਾਰਤੀ ਕੰਪਨੀਆਂ ਨੂੰ 1,96,000 ਕਰੋੜ ਦੇ ਦਿੱਤੇ ਠੇਕੇ

12/06/2019 5:21:25 PM

ਨਵੀਂ ਦਿੱਲੀ—ਰੱਖਿਆ ਮੰਤਰਾਲੇ ਨੇ 2014 ਤੋਂ ਹੁਣ ਤੱਕ ਭਾਰਤੀ ਕੰਪਨੀਆਂ ਨੂੰ 180 ਤੋਂ ਜ਼ਿਆਦਾ ਠੇਕੇ ਦਿੱਤੇ ਹਨ। ਇਨ੍ਹਾਂ ਅਨੁਬੰਧਾਂ ਦਾ ਮੁੱਲ 1,96,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ 'ਚ ਪਿਛਲੇ ਪੰਜ ਸਾਲਾਂ 'ਚ ਹੋਏ ਕੁਝ ਵੱਡੇ ਰੱਖਿਆ ਅਨੁਬੰਧਾਂ ਨਾਲ ਜੁੜੀਆਂ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਮੰਤਰਾਲੇ ਦਾ ਇਹ ਵੀ ਬਿਆਨ ਸਾਹਮਣੇ ਆਇਆ ਹੈ ਕਿ ਜਦੋਂ ਇਸ ਗੱਲ ਦੀ ਆਲੋਚਨਾ ਕੀਤੀ ਜਾ ਰਹੀ ਸੀ ਕਿ 'ਮੇਕ ਇਨ ਇੰਡੀਆ' ਪ੍ਰੋਗਰਾਮ ਰੱਖਿਆ ਖੇਤਰ 'ਚ ਸਫਲ ਨਹੀਂ ਰਿਹਾ।
ਬਿਆਨ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ 2014 ਤੋਂ ਭਾਰਤੀ ਉਦਯੋਗ ਦੇ ਨਾਲ 1,96,000 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ 180 ਤੋਂ ਜ਼ਿਆਦਾ ਅਨੁਬੰਧਾਂ 'ਤੇ ਹਸਤਾਖਰ ਕੀਤੇ ਹਨ ਜਦੋਂ ਕਿ ਭਵਿੱਖ 'ਚ ਕੁਝ ਅਨੁਬੰਧਾਂ 'ਤੇ ਹਸਤਾਖਰ ਹੋਣੇ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪੀ 17ਏ ਪ੍ਰਾਜੈਕਟ ਦੇ ਤਹਿਤ ਭਾਰਤੀ ਜਲਸੈਨਾ ਲਈ ਯੁੱਧਪੋਤ ਬਣਾਉਣ ਲਈ ਮਿਜ਼ੋਰਮ ਡਾਕਯਾਰਡ ਲਿਮਟਿਡ (ਐੱਮ.ਜੀ.ਐੱਲ.) ਨੂੰ ਫਰਵਰੀ 2015 'ਚ 45,000 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਅਕਤੂਬਰ 2018 'ਚੋਂ ਦੋ ਯੁੱਧਪੋਤ ਦੇ ਨਿਰਮਾਣ ਲਈ ਗੋਆ ਸ਼ਿਪਯਾਰਡ ਲਿਮਟਿਡ ਦੇ ਨਾਲ ਅਨੁਬੰਧ ਕੀਤਾ ਗਿਆ ਸੀ। ਇਸ ਦਾ ਮੁੱਲ 14,100 ਕਰੋੜ ਰੁਪਏ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਲਈ 41 ਅਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਅਤੇ ਭਾਰਤੀ ਜਲ ਸੈਨਾ ਲਈ 32 ਏ.ਐੱਲ.ਐੱਚ. ਬਣਾਉਣ ਲਈ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਨੂੰ 2017 'ਚ ਕੁੱਲ 14,100 ਕਰੋੜ ਰੁਪਏ ਦੇ ਠੇਕੇ ਦਿੱਤੇ ਗਏ ਹਨ। ਇਹ ਫਰਵਰੀ 2015 'ਚ ਐੱਚ.ਏ.ਐੱਲ. ਦੇ ਨਾਲ 1100 ਕਰੋੜ ਰੁਪਏ ਦੇ 14 ਡਰੋਨੀਅਰ 228 ਜਹਾਜ਼ਾਂ ਦੀ ਖਰੀਦ ਲਈ ਕੀਤੇ ਗਏ ਅਨੁਬੰਧ ਤੋਂ ਵੱਖ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐੱਲ.) ਤੋਂ ਆਕਾਸ਼ ਮਿਜ਼ਾਈਲ ਪ੍ਰਣਾਲੀ ਦੇ ਸੱਤ ਸਕਵੈਡਰਨ ਖਰੀਦੇ ਜਾ ਰਹੇ ਹਨ। ਇਸ ਦਾ ਮੁੱਲ 6,300 ਕਰੋੜ ਰੁਪਏ ਹੈ।


Aarti dhillon

Content Editor

Related News