ਸ਼ੇਅਰ ਬਾਜ਼ਾਰ ''ਚ ਗਿਰਾਵਟ : ਸੈਂਸੈਕਸ 219 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ ਖੁਲ੍ਹਿਆ
Friday, Aug 11, 2023 - 10:58 AM (IST)
ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ ਵਿਚ ਨਕਾਰਾਤਮਕ ਰੁਖ ਕਾਰਨ ਸ਼ੁੱਕਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਮੁਦਰਾ ਸਮੀਖਿਆ 'ਚ ਬੈਂਕਾਂ ਤੋਂ ਵਾਧੂ ਨਕਦੀ ਲੈਣ ਦੇ ਅਚਾਨਕ ਐਲਾਨ ਤੋਂ ਬਾਅਦ ਘਰੇਲੂ ਬਾਜ਼ਾਰ 'ਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 219.52 ਅੰਕ ਡਿੱਗ ਕੇ 65,468.66 'ਤੇ ਖੁੱਲ੍ਹਿਆ। NSE ਨਿਫਟੀ 64.2 ਅੰਕਾਂ ਦੇ ਨੁਕਸਾਨ ਨਾਲ 19,478.90 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਟਾਪ ਲੂਜ਼ਰਜ਼
ਜੇਐਸਡਬਲਯੂ ਸਟੀਲ, ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਐਨਟੀਪੀਸੀ, ਇੰਡਸਇੰਡ ਬੈਂਕ, ਟਾਟਾ ਸਟੀਲ, ਆਈਟੀਸੀ, ਕੋਟਕ ਮਹਿੰਦਰਾ ਬੈਂਕ
ਟਾਪ ਗੇਨਰਜ਼
ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ, ਟਾਟਾ ਮੋਟਰਜ਼, ਮਾਰੂਤੀ, ਟਾਈਟਨ, ਵਿਪਰੋ
ਗਲੋਬਲ ਬਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਘਾਟੇ 'ਚ ਰਿਹਾ। ਦੱਖਣੀ ਕੋਰੀਆ ਦਾ ਕੋਸਪੀ ਮੁਨਾਫੇ 'ਚ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.02 ਫੀਸਦੀ ਡਿੱਗ ਕੇ 86.38 ਡਾਲਰ ਪ੍ਰਤੀ ਡਾਲਰ 'ਤੇ ਰਿਹਾ
ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8