ਘਰੇਲੂ ਨਿਰਮਾਣ ਵਧਣ ਨਾਲ ਭਾਰਤ ਤੋਂ ਚੀਨ ਦੇ ਸੂਰਜੀ ਆਯਾਤ ''ਚ ਆਈ ਗਿਰਾਵਟ

Thursday, Sep 14, 2023 - 11:52 AM (IST)

ਘਰੇਲੂ ਨਿਰਮਾਣ ਵਧਣ ਨਾਲ ਭਾਰਤ ਤੋਂ ਚੀਨ ਦੇ ਸੂਰਜੀ ਆਯਾਤ ''ਚ ਆਈ ਗਿਰਾਵਟ

ਨਵੀਂ ਦਿੱਲੀ (ਭਾਸ਼ਾ) - ਸਾਲ 2023 ਦੀ ਪਹਿਲੀ ਛਿਮਾਹੀ ਵਿੱਚ ਚੀਨ ਤੋਂ ਭਾਰਤ ਦੇ ਸੋਲਰ ਮਾਡਿਊਲਾਂ ਦੀ ਦਰਾਮਦ ਵਿੱਚ 76 ਫ਼ੀਸਦੀ ਦੀ ਭਾਰੀ ਗਿਰਾਵਟ ਆਈ ਹੈ। ਵੀਰਵਾਰ ਨੂੰ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਇਹ ਸੂਰਜੀ ਨਿਰਮਾਣ ਵਿੱਚ ਸਵੈ-ਨਿਰਭਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਗਲੋਬਲ ਐਨਰਜੀ ਰਿਸਰਚ ਇੰਸਟੀਚਿਊਟ ਅੰਬਰ ਦੀ ਇੱਕ ਰਿਪੋਰਟ ਅਨੁਸਾਰ ਸਾਲਾਨਾ ਆਧਾਰ 'ਤੇ ਚੀਨ ਤੋਂ ਭਾਰਤ ਦਾ ਸੋਲਰ ਮੋਡਿਊਲ ਆਯਾਤ 2022 ਦੀ ਪਹਿਲੀ ਛਿਮਾਹੀ ਵਿੱਚ 9.8 ਗੀਗਾਵਾਟ ਤੋਂ ਘਟ ਕੇ 2023 ਦੀ ਇਸੇ ਮਿਆਦ ਵਿੱਚ ਸਿਰਫ਼ 2.3 ਗੀਗਾਵਾਟ ਰਹਿ ਗਿਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਅੰਬਰ ਦੇ ਭਾਰਤ ਦੀ ਪਾਵਰ ਨੀਤੀ ਵਿਸ਼ਲੇਸ਼ਕ ਨੇਸ਼ਵਿਨ ਰੌਡਰਿਗਜ਼ ਨੇ ਕਿਹਾ, “ਸੂਰਜੀ ਮਾਡਿਊਲ ਆਯਾਤ ਲਈ ਭਾਰਤ ਦੀ ਚੀਨ 'ਤੇ ਨਿਰਭਰਤਾ ਅਸਲ ਵਿੱਚ 2022 ਤੋਂ ਬਾਅਦ ਘੱਟ ਰਹੀ ਹੈ। ਹਾਲੀਆ ਨੀਤੀਗਤ ਦਖਲਅੰਦਾਜ਼ੀ ਨਾਲ ਘਰੇਲੂ ਨਿਰਮਾਣ ਗਤੀ ਪ੍ਰਾਪਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ "ਜਿਵੇਂ ਭਾਰਤ ਸੂਰਜੀ ਨਿਰਮਾਣ ਵਿੱਚ ਸਵੈ-ਨਿਰਭਰਤਾ ਦੇ ਨੇੜੇ ਜਾ ਰਿਹਾ ਹੈ, ਚੀਨੀ ਮਾਡਿਊਲਾਂ ਅਤੇ ਸੈੱਲਾਂ 'ਤੇ ਨਿਰਭਰਤਾ ਹੁਣ ਕੋਈ ਰੁਕਾਵਟ ਨਹੀਂ ਹੈ।"

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਭਾਰਤ ਨੇ ਆਯਾਤ ਨੂੰ ਘਟਾਉਣ ਅਤੇ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਅਪ੍ਰੈਲ 2022 ਤੋਂ ਸੋਲਰ ਮਾਡਿਊਲਾਂ 'ਤੇ 40 ਫ਼ੀਸਦੀ ਅਤੇ ਸੋਲਰ ਸੈੱਲਾਂ 'ਤੇ 25 ਫ਼ੀਸਦੀ ਦੀ ਕਸਟਮ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ 2023 ਦੀ ਪਹਿਲੀ ਛਿਮਾਹੀ ਵਿੱਚ ਚੀਨ ਦੇ ਸੋਰ ਪੈਨਲ ਨਿਰਯਾਤ ਇੱਕ ਪ੍ਰਭਾਵਸ਼ਾਲੀ ਤਿੰਨ ਫ਼ੀਸਦੀ ਵਾਧਾ ਹੋਇਆ, ਜੋ ਦੁਨੀਆ ਵਿੱਚ ਕੁੱਲ 114 ਗੀਗਾਵਾਟ ਤੱਕ ਪਹੁੰਚ ਗਿਆ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 85 ਗੀਗਾਵਾਟ ਸੀ।

ਇਹ ਵੀ ਪੜ੍ਹੋ : ਕਾਰਾਂ 'ਚ 6 ਏਅਰਬੈਗ ਨੂੰ ਲੈ ਕੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ-ਇਹ ਨਿਯਮ ਸਭ ਲਈ ਲਾਜ਼ਮੀ ਨਹੀਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News