ਦਸੰਬਰ ਦੀ ਸਰਦੀ ''ਚ ਵੀ ਆਈਸਕ੍ਰੀਮ ਦੀ ਖਪਤ ਵਧੀ
Tuesday, Feb 18, 2020 - 10:54 AM (IST)

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ. 'ਚ ਜ਼ੋਰਦਾਰ ਠੰਡ ਦੇ ਮੌਸਮ 'ਚ ਵੀ ਆਈਸਕ੍ਰੀਮ ਦੀ ਖਪਤ ਵਧੀ ਹੈ। ਦਿੱਲੀ ਅਤੇ ਉਸ ਨਾਲ ਲੱਗਦੇ ਇਲਾਕਿਆਂ 'ਚ ਦਸੰਬਰ 2019 'ਚ ਆਈਸਕ੍ਰੀਮ ਦੀ ਵਿਕਰੀ 'ਚ 17-18 ਫੀਸਦੀ ਵਾਧਾ ਦਰਜ ਕੀਤਾ ਗਿਆ। ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਮਦਰ ਡੇਅਰੀ ਵਲੋਂ ਇਕ ਰਿਪੋਰਟ ਮੁਤਾਬਕ ਦਿੱਲੀ ਐੱਨ.ਸੀ.ਆਰ. 'ਚ ਆਈਸਕ੍ਰੀਮ ਦੀ ਖਪਤ ਦਸੰਬਰ 2018 ਦੀ ਤੁਲਨਾ 'ਚ ਦਸੰਬਰ 2019 'ਚ ਕਰੀਬ 17-18 ਫੀਸਦੀ ਤੱਕ ਉੱਚੀ ਰਹੀ। ਇਸ ਦੌਰਾਨ ਇਸ ਵਾਰ ਪੂਰੇ ਉੱਤਰ ਭਾਰਤ 'ਚ 100 ਸਾਲ ਦੀ ਸਭ ਤੋਂ ਕੜਾਕੇ ਦੀ ਠੰਡ ਰਹੀ।
ਮੋਹਰੀ ਡੇਅਰੀ ਅਤੇ ਆਈਸਕ੍ਰੀਮ ਬ੍ਰਾਂਡ ਮਦਰ ਡੇਅਰੀ ਦੇ ਅਨੁਸਾਰ ਇਸ ਦੀ ਦਸੰਬਰ 'ਚ ਲੋਕਾਂ ਨੇ ਸਿਰਫ 'ਸਪਾਟ ਇਟਿੰਗ' ਆਈਸਕ੍ਰੀਮ ਅਤੇ ਘਰ ਲਿਜਾ ਕੇ ਵਰਤੋਂ ਲਈ ਵੱਡੇ ਪੈਕਟਾਂ ਦੋਵਾਂ ਤਰ੍ਹਾਂ ਦੇ ਪੈਕ 'ਤੇ ਇਕ ਸਾਲ ਪਹਿਲਾਂ ਤੋਂ ਜ਼ਿਆਦਾ ਖਰਚ ਕੀਤਾ। ਮਦਰ ਡੇਅਰੀ ਨੇ ਦੱਸਿਆ ਕਿ ਕਿਹਾ ਕਿ ਦਸੰਬਰ ਮਹੀਨੇ ਦੇ ਦੌਰਾਨ ਉਸ ਦੇ ਚਾਕਲੇਟ ਆਧਾਰਿਤ ਆਈਸਕ੍ਰੀਮ ਵੇਰੀਐਂਟ ਦੇ ਨਾਲ-ਨਾਲ ਟੇਕਹੋਮ ਵਾਲੇ ਆਈਸਕ੍ਰੀਮ ਉਤਪਾਦਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।