ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ
Monday, Mar 22, 2021 - 05:34 PM (IST)
ਮੁੰਬਈ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਦੇ ਇਕ ਸਾਲ ਦੌਰਾਨ ਭਾਰਤੀ ਪਰਿਵਾਰਾਂ ’ਤੇ ਕਰਜ਼ੇ ਦਾ ਬੋਝ ਵਧਿਆ ਹੈ ਅਤੇ ਬਚਤ ਘਟੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ਵਿਚ ਪਰਿਵਾਰਾਂ ’ਤੇ ਕਰਜ਼ਾ ਵਧ ਕੇ ਜੀ. ਡੀ. ਪੀ. ਦੀ 37.1 ਫੀਸਦੀ ਦਰ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਪਰਿਵਾਰਾਂ ਦੀ ਬਚਤ ਘਟ ਕੇ 10.4 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਈ ਹੈ।
ਇਹ ਵੀ ਪੜ੍ਹੋ : Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ
ਮਹਾਮਾਰੀ ਕਾਰਣ ਲੱਖਾਂ ਲੋਕ ਬੇਰੋਜ਼ਗਾਰ ਹੋਏ ਹਨ, ਜਦੋਂਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਤਨਖਾਹ ਘਟੀ ਹੈ। ਇਸ ਕਾਰਣ ਲੋਕਾਂ ਨੂੰ ਜ਼ਿਆਦਾ ਕਰਜ਼ਾ ਲੈਣਾ ਪਿਆ ਹੈ ਜਾਂ ਆਪਣੀ ਬਚਤ ਨਾਲ ਖਰਚੇ ਪੂਰੇ ਕਰਨੇ ਪਏ ਹਨ।
ਅੰਕੜਿਆਂ ਅਨੁਸਾਰ ਦੂਜੀ ਤਿਮਾਹੀ ਵਿਚ ਕੁਲ ਕਰਜ਼ਾ ਬਾਜ਼ਾਰ ਵਿਚ ਪਰਿਵਾਰਾਂ ਦੀ ਹਿੱਸੇਦਾਰੀ ਸਾਲਾਨਾ ਆਧਾਰ ’ਤੇ 1.30 ਫੀਸਦੀ ਵਧ ਕੇ 51.5 ਫੀਸਦੀ ’ਤੇ ਪਹੁੰਚ ਗਈ। ਰਿਜ਼ਰਵ ਬੈਂਕ ਦੇ ਮਾਰਚ ਬੁਲੇਟਿਨ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਵਿਚ ਲੋਕਾਂ ਦਾ ਝੁਕਾਅ ਬਚਤ ਵੱਲ ਸੀ।
ਇਸ ਕਾਰਣ 2020-21 ਦੀ ਪਹਿਲੀ ਤਿਮਾਹੀ ਵਿਚ ਪਰਿਵਾਰਾਂ ਦੀ ਬਚਤ ਜੀ. ਡੀ. ਪੀ. ਦੀ 21 ਫੀਸਦੀ ’ਤੇ ਪਹੁੰਚ ਗਈ ਸੀ ਪਰ ਦੂਜੀ ਤਿਮਾਹੀ ਵਿਚ ਇਹ ਘਟ ਕੇ 10.4 ਫੀਸਦੀ ਰਹਿ ਗਈ। ਹਾਲਾਂਕਿ ਇਹ 2019-20 ਦੀ ਦੂਜੀ ਤਿਮਾਹੀ ਦੀ 9.8 ਫੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਹਵਾਬਾਜ਼ੀ ਉਦਯੋਗ ਤੇ ਫਿਰ ਛਾਏ ਸੰਕਟ ਬੱਦਲ, ਇਸ ਤਰ੍ਹਾਂ ਪੈ ਰਹੀ ਦੋਹਰੀ ਮਾਰ
ਪਹਿਲੀ ਤਿਮਾਹੀ ’ਚ ਪਰਿਵਾਰਾਂ ਦੀ ਬਚਤ ਜੀ. ਡੀ. ਪੀ. ਦੀ 21 ਫੀਸਦੀ ’ਤੇ
ਰਿਜ਼ਰਵ ਬੈਂਕ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਜਦੋਂ ਅਰਥਵਿਵਸਥਾ ਠਹਿਰਦੀ ਹੈ ਜਾਂ ਉਸ ਵਿਚ ਗਿਰਾਵਟ ਆਉਂਦੀ ਹੈ ਤਾਂ ਪਰਿਵਾਰਾਂ ਦੀ ਬਚਤ ਵਧਦੀ ਹੈ। ਦੂਜੇ ਪਾਸੇ ਜਦੋਂ ਅਰਥਵਿਵਸਥਾ ਸੁਧਰਦੀ ਹੈ ਤਾਂ ਬਚਤ ਘਟਦੀ ਹੈ ਕਿਉਂਕਿ ਲੋਕਾਂ ਦਾ ਖਰਚਾ ਕਰਨ ਸਬੰਧੀ ਭਰੋਸਾ ਵਧਦਾ ਹੈ।
ਇਸ ਮਾਮਲੇ ’ਚ ਪਹਿਲੀ ਤਿਮਾਹੀ ਵਿਚ ਪਰਿਵਾਰਾਂ ਦੀ ਬਚਤ ਜੀ. ਡੀ. ਪੀ. ਦੀ 21 ਫੀਸਦੀ ’ਤੇ ਪਹੁੰਚ ਗਈ । ਉਸ ਵੇਲੇ ਜੀ. ਡੀ. ਪੀ. ਵਿਚ 23.9 ਫੀਸਦੀ ਦੀ ਕਮੀ ਆਈ ਸੀ। ਉਸ ਤੋਂ ਬਾਅਦ ਦੂਜੀ ਤਿਮਾਹੀ ਵਿਚ ਜੀ. ਡੀ. ਪੀ. ਦੀ ਕਮੀ ਘਟ ਕੇ 7.5 ਫੀਸਦੀ ਰਹਿ ਗਈ ਅਤੇ ਲੋਕਾਂ ਦੀ ਬਚਤ ਘਟ ਕੇ 10.4 ਫੀਸਦੀ ’ਤੇ ਆ ਗਈ।
ਇਹ ਵੀ ਪੜ੍ਹੋ : ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ ਦਿਸ਼ਾ ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।