SEBI ਦੇ ਸਾਬਕਾ ਮੁਖੀ ਦਾਮੋਦਰਨ ਨੂੰ ਝਟਕਾ, 206 ਕਰੋੜ ਦਾ ਲੱਗਾ ਜੁਰਮਾਨਾ

Saturday, Mar 23, 2024 - 12:23 PM (IST)

SEBI ਦੇ ਸਾਬਕਾ ਮੁਖੀ ਦਾਮੋਦਰਨ ਨੂੰ ਝਟਕਾ, 206 ਕਰੋੜ ਦਾ ਲੱਗਾ ਜੁਰਮਾਨਾ

ਨਵੀਂ ਦਿੱਲੀ (ਇੰਟ.) – ਬਾਜ਼ਾਰ ਰੈਗੂਲੇਟਰੀ ਸੇਬੀ ਦੇ ਸਾਬਕਾ ਮੁਖੀ ਐੱਮ. ਦਾਮੋਦਰਨ ਨੂੰ ਇਕ ਇੰਟਰਨੈਸ਼ਨ ਆਰਬਿਟਰੇਸ਼ਨ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ’ਤੇ ਕਾਂਟ੍ਰੈਕਟ ਲਾਅਸੂਟ ਦੀ ਉਲੰਘਣਾ ਕਰਨ ਕਾਰਨ 206 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਇਕ ਰਿਪੋਰਟ ਅਨੁਸਾਰ ਸੇਬੀ ਦੇ ਸਾਬਕਾ ਪ੍ਰਧਾਨ ਨੂੰ ਮਾਮਲੇ ’ਚ 24.84 ਮਿਲੀਅਨ ਡਾਲਰ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ। ਭਾਰਤੀ ਕਰੰਸੀ ’ਚ ਜੁਰਮਾਨੇ ਦੀ ਇਹ ਰਕਮ ਲਗਭਗ 206 ਕਰੋੜ ਰੁਪਏ ਹੋ ਜਾਂਦੀ ਹੈ। ਇਹ ਜੁਰਮਾਨਾ ਅਪਹੈਲਥ ਅਤੇ ਗਲੋਕਲ ਹੈਲਥ ਕੇਅਰ ਸਿਸਟਮਜ਼ ਨਾਲ ਜੁੜੇ ਇਕ ਮਾਮਲੇ ’ਚ ਲੱਗਾ ਹੈ। ਇਹ ਜੁਰਮਾਨਾ ਅਮਰੀਕਾ ’ਚ ਇੰਟਰਨੈਸ਼ਨਲ ਕੋਰਟ ਆਫ ਆਰਬਿਟਰੇਸ਼ਨ ਵਲੋਂ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ :    KYC ਦੇ ਨਾਂ 'ਤੇ ਵੱਡੀ ਧੋਖਾਧੜੀ, ਮੁੰਬਈ ਨਿਵਾਸੀ ਦੇ ਖ਼ਾਤੇ 'ਚੋਂ ਨਿਕਲੇ 76 ਲੱਖ ਰੁਪਏ

ਟੋਟਲ 920 ਕਰੋੜ ਰੁਪਏ ਦਾ ਜੁਰਮਾਨਾ

ਅਪਹੈਲਥ ਨਿਊਯਾਰਕ ਸਟਾਕ ਐਕਸਚੇਂਜ ’ਤੇ ਲਿਸਟਿਡ ਕੰਪਨੀ ਹੈ। ਸਾਬਕਾ ਸੇਬੀ ਮੁਖੀ ਐੱਮ. ਦਾਮੋਦਰਨ ਗਲੋਕਲ ਹੈਲਥ ਕੇਅਰ ਸਿਸਟਮਜ਼ ’ਚ ਸ਼ੇਅਰ ਹੋਲਡਰ ਹਨ। ਦਾਮੋਦਰਨ ਤੋਂ ਇਲਾਵਾ ਗਲੋਕਲ ਹੈਲਥ ਕੇਅਰ ਸਿਸਟਮਜ਼, ਉਸ ਦੇ ਪ੍ਰਮੋਟਰਜ਼, ਪ੍ਰਮੁੱਖ ਸ਼ੇਅਰਧਾਰਕਾਂ ਅਤੇ ਡਾਇਰੈਕਟਰਜ਼ ’ਤੇ ਵੀ ਜੁਰਮਾਨਾ ਲੱਗਾ ਹੈ। ਰਿਪੋਰਟ ਅਨੁਸਾਰ ਕੋਰਟ ਨੇ ਸਭ ਮਿਲਾ ਕੇ 110.2 ਮਿਲੀਅਨ ਡਾਲਰ ਭਾਵ ਲਗਭਗ 920 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ :   ਭਾਰਤ ’ਚ ਵੱਧ ਰਹੀ ਅਸਮਾਨਤਾ, ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ

ਇਸ ਕਾਰਨ ਚੱਲ ਰਿਹਾ ਹੈ ਵਿਵਾਦ

ਇਹ ਮਾਮਲਾ ਗਲੋਕਲ ਹੈਲਥ ਕੇਅਰ ਸਿਸਟਮਜ਼ ’ਚ ਅਪਹੈਲਥ ਵਲੋਂ ਹਿੱਸੇਦਾਰੀ ਖਰੀਦਣ ਨਾਲ ਜੁੜਿਆ ਹੋਇਆ ਹੈ। ਕੋਰਟ ’ਚ ਅਪਹੈਲਥ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗਲੋਕਲ ਹੈਲਥ ਕੇਅਰ ਸਿਸਟਮਜ਼ ’ਚ 94.81 ਫੀਸਦੀ ਹਿੱਸੇਦਾਰੀ ਖਰੀਦਣ ਲਈ ਕੈਸ਼, ਸਟਾਕ ਅਤੇ ਡੈੱਟ ’ਚ 2100 ਕਰੋੜ ਰੁਪਏ ਦਾ ਭੁਗਤਾਨ ਕੀਤਾ। ਹਾਲਾਂਕਿ ਉਸ ਤੋਂ ਬਾਅਦ ਵੀ ਪ੍ਰਮੋਟੋਰਜ਼ ਅਤੇ ਡਾਇਰੈਕਟਰਜ਼ ਨੇ ਉਸ ਨੂੰ ਮੈਨੇਜਮੈਂਟ ਦਾ ਕੰਟ੍ਰੋਲ ਨਹੀਂ ਦਿੱਤਾ। ਅਪਹੈਲਥ ਦਾ ਦੋਸ਼ ਹੈ ਕਿ ਉਸ ਨਾਲ ਗਲੋਕਲ ਹੈਲਥ ਕੇਅਰ ਸਿਸਟਮਜ਼ ਦੇ ਫਾਈਨਾਂਸ਼ੀਅਲ ਸਟੇਟਮੈਂਟ ਵੀ ਸ਼ੇਅਰ ਨਹੀਂ ਕੀਤੇ ਗਏ।

ਸ਼ਿਕਾਗੋ ਟ੍ਰਿਬਿਊਨਲ ’ਚ ਚੱਲ ਰਹੀ ਸੁਣਵਾਈ

ਇਸ ਤੋਂ ਪਹਿਲਾਂ ਅਪਹੈਲਥ ਨੇ ਇਕ ਭਾਰਤੀ ਅਦਾਲਤ ਨੂੰ ਦੱਸਿਆ ਸੀ ਕਿ ਸ਼ੇਅਰ ਪ੍ਰਚੇਜ਼ ਐਗਰੀਮੈਂਟ ਦੀਆਂ ਸ਼ਰਤਾਂ ਅਨੁਸਾਰ ਸੌਦੇ ਦੌਰਾਨ ਪਾਰਟੀਆਂ ਅਮਰੀਕਾ ’ਚ ਆਰਬਿਟਰੇਸ਼ਨ ਨੂੰ ਲੈ ਕੇ ਸਹਿਮਤ ਹੋਈਆਂ ਸਨ। ਗਲੋਕਲ ਹੈਲਥ ਕੇਅਰ ਸਿਸਟਮਜ਼ ਉਸ ਸਮੇਂ ਅਪਹੈਲਥ ਨੂੰ ਯੂ. ਐੱਸ. ਆਰਬਿਟਰੇਸ਼ਨ ’ਚ ਜਾਣ ਤੋਂ ਰੋਕਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੇ ਭਾਰਤੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਹੁਣ ਮਾਮਲੇ ਦੀ ਸੁਣਵਾਈ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਬੈਨਰ ਹੇਠ ਸ਼ਿਕਾਗੋ ਟ੍ਰਿਬਿਊਨਲ ’ਚ ਹੋ ਰਹੀ ਹੈ।

ਇਹ ਵੀ ਪੜ੍ਹੋ :   Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News