ਖ਼ਰਾਬ ਫੂਡ ਡਲਿਵਰੀ ’ਤੇ ਅਸਥਾਈ ਤੌਰ ’ਤੇ ਗਾਹਕ ਰੱਦ ਕਰ ਸਕਣਗੇ ਆਨਲਾਈਨ ਆਰਡਰ : ਜ਼ੋਮੈਟੋ

Saturday, Apr 16, 2022 - 10:13 AM (IST)

ਖ਼ਰਾਬ ਫੂਡ ਡਲਿਵਰੀ ’ਤੇ ਅਸਥਾਈ ਤੌਰ ’ਤੇ ਗਾਹਕ ਰੱਦ ਕਰ ਸਕਣਗੇ ਆਨਲਾਈਨ ਆਰਡਰ : ਜ਼ੋਮੈਟੋ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਰੈਸਟੋਰੈਂਟ ਲਿਸਟਿੰਗ ਅਤੇ ਫੂਡ ਡਲਿਵਰੀ ਪਲੇਟਫਾਰਮ ਜ਼ੋਮੈਟੋ ਨੇ ਕਿਹਾ ਿਕ ਜੇ ਕੋਈ ਖਪਤਕਾਰ ਈਮੇਲ ਐਡਵਾਇਜ਼ਰੀ ’ਚ ਭੋਜਨ ਦੀ ਗੁਣਵੱਤਾ ਬਾਰੇ ਕੋਈ ਮੁੱਦਾ ਉਠਾਉਂਦਾ ਹੈ ਤਾਂ ਉਹ ਰੈਸਟੋਰੈਂਟ ਤੋਂ ਆਨਲਾਈਨ ਆਰਡਰ ਨੂੰ ਅਸਥਾਈ ਤੌਰ ’ਤੇ ਰੱਦ ਕਰ ਸਕਦਾ ਹੈ। ਜ਼ੋਮੈਟੋ ਦੇ ਇਸ ਫੈਸਲੇ ਨਾਲ ਉਸ ਦੇ ਰੈਸਟੋਰੈਂਟ ਭਾਈਵਾਲਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਗੁਰੂਗ੍ਰਾਮ ਸਥਿਤ ਕੰਪਨੀ ਨੇ ਕਿਹਾ ਕਿ ਭੋਜਨ ਜਾਂ ਪੀਣ ਵਾਲੇ ਤਰਲ ਪਦਾਰਥਾਂ ਦੀ ਗੁਣਵੱਤਾ ਬਾਰੇ ਅੰਤਿਮ ਗਾਹਕ ਵਲੋਂ ਕੀਤੀ ਗਈ ਕੋਈ ਵੀ ਸ਼ਿਕਾਇਤ ਜੋ ਸੰਭਾਵਿਤ ਤੌਰ ’ਤੇ ਗਾਹਕ ਦੀ ਸਿਹਤ ਜਾਂ ਕਲਿਆਣ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ, ਉਸ ਨੂੰ ਗੰਭੀਰ ਫੂਡ ਗੁਣਵੱਤਾ ਸ਼ਿਕਾਇਤ ਵਜੋਂ ਵਰਗੀਕ੍ਰਿਤ ਕੀਤਾ ਜਾਏਗਾ।

ਇਹ ਵੀ ਪੜ੍ਹੋ : ਨੇਪਾਲ 'ਤੇ ਵੀ ਮੰਡਰਾਏ ਆਰਥਿਕ ਸੰਕਟ ਦੇ ਬੱਦਲ , ਵਿੱਤ ਮੰਤਰੀ ਨੇ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ

18 ਅਪ੍ਰੈਲ ਤੋਂ ਲਾਗੂ ਹੋਵੇਗੀ ਨੀਤੀ

ਮੀਡੀਆ ਦੀ ਰਿਪੋਰਟ ਮੁਤਾਬਕ ਇਹ ਨੀਤੀ 18 ਅਪ੍ਰੈਲ ਤੋਂ ਲਾਗੂ ਹੋਵੇਗੀ। ਇਕ ਵਾਰ ਗਾਹਕ ਤੋਂ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਜ਼ੋਮੈਟੋ ਇਸ ਦੀ ਅਸਲੀਅਤ ਦਾ ਪਤਾ ਲਗਾਉਣ ਲਈ ਇਕ ਜਾਂਚ ਕਰੇਗਾ। ਸ਼ਿਕਾਇਤ ਦੀ ਪ੍ਰਕ੍ਰਿਤੀ ਦੇ ਆਧਾਰ ’ਤੇ ਤੁਹਾਨੂੰ ਅਸਥਾਈ ਤੌਰ ’ਤੇ ਜ਼ੋਮੈਟੋ ਰਾਹੀਂ ਆਨਲਾਈਨ ਆਰਡਰ ਕਰਨ ਤੋਂ ਉਦੋਂ ਤੱਕ ਰੱਦ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਸੂਚੀ ’ਚ ਪਹਿਲਾਂ ਪੈਕ ਖਾਣ ਵਾਲੇ ਪਦਾਰਥਾਂ ਦੀ ਸੇਵਾ ਕਰਨ ਤੋਂ ਲੈ ਕੇ ਗਲਤ ਤਰੀਕੇ ਨਾਲ ਮਾਸ ਪਰੋਸਣ ਅਤੇ ਭੋਜਨ ’ਚ ਖਤਰਨਾਕ ਵਿਦੇਸ਼ੀ ਵਸਤਾਂ ਜਿਵੇਂ ਜਾਨਵਰਾਂ ਦੇ ਅੰਗਾਂ ਜਾਂ ਤੇਜ਼ ਅਤੇ ਨਾ ਖਾਣਯੋਗ ਵਸਤਾਂ ਦੀ ਹਾਜ਼ਰੀ ਸ਼ਾਮਲ ਹੈ। ਇਸ ’ਚ ਸ਼ਾਕਾਹਾਰੀ ਦੀ ਥਾਂ ਮਾਸਾਹਾਰੀ ਭੋਜਨ ਪਰੋਸਣਾ ਅਤੇ ਹੋਰ ਸਿਹਤ ਸਬੰਧੀ ਖੇਤਰ ਜਿਵੇਂ ਉੱਲੀ ਜਾਂ ਸੜਿਆ ਹੋਇਆ ਭੋਜਨ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : Elon Musk ਹੁਣ ਨਹੀਂ ਰਹੇ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ, ਇੱਕ ਹਫ਼ਤੇ ਦੇ ਅੰਦਰ ਬਦਲ ਗਈ ਗੇਮ

ਰੈਸਟੋਰੈਂਟ ਮਾਲਕਾਂ ਨੇ ਕੀਤਾ ਵਿਰੋਧ

ਐਡਵਾਇਜ਼ਰੀ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨ. ਆਰ. ਏ. ਆਈ.) ਵਲੋਂ ਇਸ ਨੀਤੀ ਦਾ ਵਿਰੋਧ ਹੋ ਰਿਹਾ ਹੈ, ਜੋ 5 ਲੱਖ ਤੋਂ ਵੱਧ ਰੈਸਟੋਰੈਂਟ ਦੀ ਅਗਵਾਈ ਕਰਦਾ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਐੱਨ. ਆਰ. ਏ. ਆਈ. ਨੇ ਨੀਤੀ ’ਚ ਬਲਾਅ ਲਈ ਜ਼ੋਮੈਟੋ ਨੂੰ ਇਕ ਚਿੱਠੀ ਲਿਖੀ ਹੈ। ਐੱਨ. ਆਰ. ਏ. ਆਈ. ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਨੀਤੀ ਆਪਣੀ ਤਰ੍ਹਾਂ ਦੀ ਪਹਿਲੀ ਹੈ, ਜਿਸ ਨੂੰ ਰੈਸਟੋਰੈਂਟ ਦੀ ਸਲਾਹ ਤੋਂ ਬਿਨਾਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ੋਮੈਟੋ ਨੂੰ ਪਲੇਟਫਾਰਮ ’ਤੇ ਸੂਚੀਬੱਧ ਰੈਸਟੋਰੈਂਟਸ ’ਤੇ ਅਣਉਚਿੱਤ ਪ੍ਰਭਾਵ ਪਾਉਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੋਮੈਟੋ ਆਪਣੀ ਭੂਮਿਕਾ ਤੋਂ ਅੱਗੇ ਨਿਕਲ ਰਿਹਾ ਹੈ ਅਤੇ ਰੈਸਟੋਰੈਂਟ ਦੀ ਜਾਂਚ ਲਈ ਅਧਿਕਾਰਤ ਸੰਸਥਾ ਨਹੀਂ ਹੈ। ਐੱਨ. ਆਰ. ਏ. ਆਈ. ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਨੀਤੀ ਅਾਪਣੀ ਤਰ੍ਹਾਂ ਦੀ ਪਹਿਲੀ ਹੈ, ਜਿਸ ਨੂੰ ਰੈਸਟੋਰੈਂਟ ਦੀ ਸਲਾਹ ਤੋਂ ਬਿਨਾਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ੋਮੈਟੋ ਨੂੰ ਪਲੇਟਫਾਰਮ ’ਤੇ ਸੂਚੀਬੱਧ ਰੈਸਟੋਰੈਂਟਸ ’ਤੇ ਅਣਉਚਿੱਤ ਪ੍ਰਭਾਵ ਪਾਉਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੋਮੈਟੋ ਆਪਣੀ ਭੂਮਿਕਾ ਤੋਂ ਅੱਗੇ ਨਿਕਲ ਰਿਹਾ ਹੈ ਅਤੇ ਰੈਸਟੋਰੈਂਟ ਦੀ ਜਾਂਚ ਲਈ ਅਧਿਕਾਰਤ ਸੰਸਥਾ ਨਹੀਂ ਹੈ। ਐੱਨ. ਆਰ. ਏ. ਆਈ. ਦੇ ਪ੍ਰਧਾਨ ਕਬੀਰ ਸੂਰੀ ਨੇ ਕਿਹਾ ਕਿ ਸਵੱਛਤਾ ਨੂੰ ਐੱਫ. ਐੱਸ. ਐੱਸ. ਏ. ਆਈ. ਵਰਗੀਆਂ ਸਰਕਾਰੀ ਏਜੰਸੀਆਂ ਵਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਜ਼ੋਮੈਟੋ ਉਸ ਭੂਮਿਕਾ ਨੂੰ ਨਹੀਂ ਨਿਭਾ ਸਕਦਾ ਹੈ।

ਇਹ ਵੀ ਪੜ੍ਹੋ : Sri Lanka crisis : ਸ਼੍ਰੀਲੰਕਾ 'ਚ ਫਸਿਆ ਕਈ ਦਿੱਗਜ ਭਾਰਤੀ ਕੰਪਨੀਆਂ ਦਾ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News