ਚਾਲੂ ਵਿੱਤੀ ਸਾਲ ਦਿੱਲੀ-NCR ’ਚ 14 ਫ਼ੀਸਦੀ ਮਹਿੰਗੇ ਹੋਏ ਘਰ, ਮੁੰਬਈ ਖੇਤਰ ’ਚ ਘਟੀਆਂ ਕੀਮਤਾਂ

Thursday, Aug 10, 2023 - 10:12 AM (IST)

ਚਾਲੂ ਵਿੱਤੀ ਸਾਲ ਦਿੱਲੀ-NCR ’ਚ 14 ਫ਼ੀਸਦੀ ਮਹਿੰਗੇ ਹੋਏ ਘਰ, ਮੁੰਬਈ ਖੇਤਰ ’ਚ ਘਟੀਆਂ ਕੀਮਤਾਂ

ਨਵੀਂ ਦਿੱਲੀ (ਭਾਸ਼ਾ)– ਚਾਲੂ ਵਿੱਤੀ ਸਾਲ ਦੀ ਦੂਜੀ (ਅਪ੍ਰੈਲ-ਜੂਨ) ਤਿਮਾਹੀ ਵਿੱਚ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ ’ਤੇ ਔਸਤਨ 14 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ’ਚ ਕੀਮਤਾਂ 3 ਫ਼ੀਸਦੀ ਘਟੀਆਂ ਹਨ। ਇਹ ਜਾਣਕਾਰੀ ਇਕ ਰਿਪੋਰਟ ’ਚ ਦਿੱਤੀ ਗਈ ਹੈ। ਕ੍ਰੇਡਾਈ, ਕੋਲੀਅਰਸ ਇੰਡੀਆ ਅਤੇ ਲੀਆਸੇਸ ਫੋਰਸ ਦੀ ਇਕ ਸਾਂਝੀ ਰਿਪੋਰਟ ਮੁਤਾਬਕ ਮਜ਼ਬੂਤ ਮੰਗ ਕਾਰਨ ਦੂਜੀ ਤਿਮਾਹੀ ਵਿੱਚ ਅੱਠ ਪ੍ਰਮੁੱਖ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 7 ਫ਼ੀਸਦੀ ਦਾ ਵਾਧਾ ਹੋਇਆ। 

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਮਹਿੰਗਾਈ ਨੇ ਕੱਢੇ ਵੱਟ, ਟਮਾਟਰ ਨੇ ਮਾਰਿਆ ਦੋਹਰਾ ਸੈਂਕੜਾ

ਰਿਪੋਰਟ ਮੁਤਾਬਕ ਕੋਲਕਾਤਾ ਵਿੱਚ ਘਰਾਂ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ ਸਭ ਤੋਂ ਵੱਧ 15 ਫ਼ੀਸਦੀ ਵਧੀਆਂ। ਇਸ ਤੋਂ ਬਾਅਦ ਦਿੱਲੀ-ਐੱਨ. ਸੀ. ਆਰ. ਵਿੱਚ 14 ਫ਼ੀਸਦੀ ਅਤੇ ਹੈਦਰਾਬਾਦ ’ਚ ਕੀਮਤਾਂ ’ਚ 13 ਫ਼ੀਸਦੀ ਦਾ ਵਾਧਾ ਹੋਇਆ। ਰਿਪੋਰਟ ਕਹਿੰਦੀ ਹੈ ਕਿ ਅੱਠ ਸ਼ਹਿਰਾਂ ’ਚੋਂ ਸਿਰਫ਼ ਐੱਮ. ਐੱਮ. ਆਰ. ਵਿੱਚ ਅਪ੍ਰੈਲ-ਜੂਨ ਤਿਮਾਹੀ ’ਚ ਕੀਮਤਾਂ ’ਚ 3 ਫ਼ੀਸਦੀ ਦੀ ਗਿਰਾਵਟ ਆਈ ਹੈ। ਉੱਥੇ ਕੀਮਤ ਪ੍ਰਤੀ ਵਰਗ ਫੁੱਟ 19,111 ਰੁਪਏ ’ਤੇ ਆ ਗਈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਲੀਆਸੇਸ ਫੋਰਾਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਕਪੂਰ ਨੇ ਕਿਹਾ ਕਿ ਰਿਹਾਇਸ਼ ਬਾਜ਼ਾਰ ਵਿੱਚ ਪਿਛਲੇ ਸਾਲ ਵੱਡੀ ਗਿਣਤੀ ’ਚ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਹ ਰਫ਼ਤਾਰ ਨਿਰੰਤਰ ਬਣੀ ਹੋਈ ਹੈ। ਵਧਦੀ ਸਪਲਾਈ ਨੇ ਮਹਿੰਗਾਈ ਨੂੰ ਦਰਮਿਆਨੀ ਪੱਧਰ ’ਤੇ ਬਣਾਈ ਰੱਖਿਆ ਹੈ। ਕ੍ਰੇਡਾਈ ਦੇ ਕੌਮੀ ਪ੍ਰਧਾਨ ਬੋਮਨ ਈਰਾਨੀ ਨੇ ਕਿਹਾ ਕਿ ਦੇਸ਼ ਭਰ ਵਿੱਚ ਵਿਕਰੀ ਦੀ ਰਫ਼ਤਾਰ ਮਕਾਨ ਖਰੀਦਦਾਰਾਂ ਦੀਆਂ ਹਾਂਪੱਖੀ ਭਾਵਨਾਵਾਂ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ : ਆਨਲਾਈਨ ਗੇਮਿੰਗ 'ਤੇ 28% GST ਦਾ ਪ੍ਰਭਾਵ, ਕੰਪਨੀਆਂ ਨੇ ਸ਼ੁਰੂ ਕੀਤੀ ਛਾਂਟੀ

ਕੋਲੀਅਰਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਪੀਯੂਸ਼ ਜੈਨ ਨੇ ਕਿਹਾ ਕਿ ਪਿਛਲੀਆਂ 10 ਤਿਮਾਹੀਆਂ ਵਿੱਚ ਦੇਸ਼ ਭਰ ’ਚ ਘਰਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦਾ ਰੁਝਾਨ ਰਿਹਾ ਹੈ। ਰਿਪੋਰਟ ਮੁਤਾਬਕ ਘਰਾਂ ਦੀਆਂ ਕੀਮਤਾਂ ਅਪ੍ਰੈਲ-ਜੂਨ ਤਿਮਾਹੀ ਵਿੱਚ ਸਾਲਾਨਾ ਆਧਾਰ ’ਤੇ ਪੁਣੇ ਵਿੱਚ 11 ਫ਼ੀਸਦੀ, ਅਹਿਮਦਾਬਾਦ ਵਿੱਚ 10 ਫ਼ੀਸਦੀ, ਬੈਂਗਲੁਰੂ ’ਚ 10 ਫ਼ੀਸਦੀ ਅਤੇ ਚੇਨਈ ਵਿੱਚ 6 ਫ਼ੀਸਦੀ ਵਧੀਆਂ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News