ਇਸ ਸਾਲ ਕੁੱਲ ਘਰੇਲੂ ਉਤਪਾਦ ਦੇ 1.2 ਫ਼ੀਸਦੀ ’ਤੇ ਪਹੁੰਚ ਸਕਦਾ ਹੈ ਚਾਲੂ ਖਾਤੇ ਦਾ ਘਾਟਾ
Wednesday, Mar 13, 2024 - 10:24 AM (IST)
ਮੁੰਬਈ (ਭਾਸ਼ਾ)- ਚਾਲੂ ਖਾਤੇ ਦਾ ਘਾਟਾ (ਕੈਡ) ਚਾਲੂ ਵਿੱਤੀ ਸਾਲ 2023-24 ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 1.2 ਫ਼ੀਸਦੀ ਭਾਵ 11 ਅਰਬ ਡਾਲਰ ਤੱਕ ਜਾ ਸਕਦਾ ਹੈ, ਜਦੋਂ ਕਿ ਪਿਛਲੀ ਤਿਮਾਹੀ ’ਚ ਇਹ 1 ਫ਼ੀਸਦੀ ਸੀ। ਇਸ ਗੱਲ਼ ਦਾ ਅੰਦਾਜ਼ਾ ਇਕ ਰਿਪੋਰਟ ’ਚ ਪ੍ਰਗਟਾਇਆ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਚਾਲੂ ਖਾਤੇ ਦਾ ਘਾਟਾ ਜੀ. ਡੀ. ਪੀ. ਦਾ 2 ਫ਼ੀਸਦੀ ਸੀ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਦੱਸ ਦੇਈਏ ਕਿ ਕਿਸੇ ਦੇਸ਼ ਨੂੰ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ ਤੋਂ ਹੋਣ ਵਾਲੀ ਆਮਦਨ ਨਾਲੋਂ ਉਸ ਦਾ ਦਰਾਮਦ ਖ਼ਰਚਾ ਜ਼ਿਆਦਾ ਹੋਣ ’ਤੇ ਇਕ ਚਾਲੂ ਖਾਤੇ ਦਾ ਘਾਟਾ ਹੁੰਦਾ ਹੈ। ਇੰਡੀਆ ਰੇਟਿੰਗਸ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਕੈਡ ਫੀਸਦੀ ’ਚ ਗਿਰਾਵਟ ਆ ਸਕਦੀ ਹੈ, ਕਿਉਂਕਿ ਗਲੋਬਲ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਦੇ ਕੁਝ ਸ਼ੁਰੂਆਤੀ ਸੰਕੇਤ ਦਿਖਾਈ ਦੇ ਰਹੇ ਹਨ, ਜਿਸ ਨਾਲ ਬਰਾਮਦ ਅੰਕੜਾ ਬਿਹਤਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਰੇਟਿੰਗ ਏਜੰਸੀ ਨੂੰ ਉਮੀਦ ਹੈ ਕਿ ਚੌਥੀ ਤਿਮਾਹੀ ’ਚ ਉਤਪਾਦਾਂ ਦੀ ਬਰਾਮਦ ਸਾਲਾਨਾ ਆਧਾਰ ’ਤੇ 2 ਫ਼ੀਸਦੀ ਵਧ ਕੇ ਲਗਭਗ 117 ਅਰਬ ਡਾਲਰ ਹੋ ਜਾਵੇਗੀ, ਜੋ 7 ਤਿਮਾਹੀਆਂ ’ਚ ਸਭ ਤੋਂ ਉੱਚਾ ਪੱਧਰ ਹੋਵੇਗਾ। ਇਸੇ ਤਰ੍ਹਾਂ, ਚੌਥੀ ਤਿਮਾਹੀ ’ਚ ਉਤਪਾਦਾਂ ਦੀ ਦਰਾਮਦ ਲੱਗਭਗ 180 ਅਰਬ ਡਾਲਰ ਦੇ 6 ਤਿਮਾਹੀਆਂ ਦੇ ਉੱਚੇ ਪੱਧਰ ਨੂੰ ਛੂਹਣ ਦੀ ਉਮੀਦ ਹੈ, ਜੋ ਸਾਲਾਨਾ ਆਧਾਰ ’ਤੇ 8 ਫ਼ੀਸਦੀ ਵੱਧ ਹੈ। ਇਸ ਤਿਮਾਹੀ ’ਚ ਵਪਾਰ ਘਾਟਾ 64 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਦੂਜੇ ਪਾਸੇ ਆਲਮੀ ਉਲਟ ਹਾਲਾਤ ਦੇ ਬਾਵਜੂਦ, ਸੇਵਾਵਾਂ ਦੀ ਮੰਗ ਚੰਗੀ ਬਣੀ ਹੋਈ ਹੈ ਅਤੇ ਨਵੇਂ ਹਾਈ ਫ੍ਰੀਕੁਐਂਸੀ ਇੰਡੈਕਸ ਨਾਲ ਰੁਝਾਨ ਮਜ਼ਬੂਤ ਬਣਿਆ ਹੋਇਆ ਹੈ। ਬੀਤੀ ਤਿਮਾਹੀ ’ਚ ਉਤਪਾਦਾਂ ਦੀ ਬਰਾਮਦ ਸਾਲਾਨਾ ਆਧਾਰ ’ਤੇ 1.1 ਫ਼ੀਸਦੀ ਵਧੀ ਅਤੇ ਅਨੁਕੂਲ ਅਧਾਰ ਪ੍ਰਭਾਵ ਅਤੇ ਅਮਰੀਕਾ, ਯੂ. ਏ. ਈ. ਅਤੇ ਨੀਦਰਲੈਂਡ ਤੋਂ ਮੰਗ ਵਧਣ ਨਾਲ ਇਕ ਸਾਲ ਤੋਂ ਬਾਅਦ ਵਸਤਾਂ ਦੀ ਬਰਾਮਦ ਵਧਣ ’ਚ ਮਦਦ ਮਿਲੀ। ਹਾਲਾਂਕਿ, ਉਤਪਾਦਾਂ ਦੀ ਬਰਾਮਦ ਦੂਜੀ ਤਿਮਾਹੀ ’ਚ 107.4 ਅਰਬ ਡਾਲਰ ਤੋਂ ਘਟ ਕੇ 105.7 ਅਰਬ ਡਾਲਰ ਰਹਿ ਗਈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8