ਕ੍ਰਿਪਟੋ ਮਾਰਕੀਟ ''ਚ ਵਾਧਾ ਬਰਕਰਾਰ, ਬਿਟਕੁਆਇਨ 2% ਤੇ ਈਥੇਰਿਅਮ 4% ਤੱਕ ਉਛਲਿਆ

Tuesday, Aug 09, 2022 - 02:24 PM (IST)

ਨਵੀਂ ਦਿੱਲੀ — ਕ੍ਰਿਪਟੋਕਰੰਸੀ ਬਾਜ਼ਾਰ ਪਿਛਲੇ 24 ਘੰਟਿਆਂ ਦੌਰਾਨ ਵੌਲਯੂਮ 'ਚ ਵਾਧੇ ਕਾਰਨ ਆਪਣਾ ਲਾਭ ਬਰਕਰਾਰ ਰੱਖਣ 'ਚ ਕਾਮਯਾਬ ਰਿਹਾ। ਮੰਗਲਵਾਰ ਨੂੰ, ਬਿਟਕੁਆਇਨ 24000 ਅਮਰੀਕੀ ਡਾਲਰ ਦੇ ਉੱਪਰ ਵਪਾਰ ਕਰ ਰਿਹਾ ਹੈ। ਬਿਟਕੁਆਇਨ ਵਿੱਚ ਦੇਖਿਆ ਗਿਆ ਉਛਾਲ ਇਹ ਸਾਬਤ ਕਰ ਰਿਹਾ ਹੈ ਕਿ ਲੋਕ ਜੋਖਮਾਂ ਦੇ ਬਾਵਜੂਦ ਕ੍ਰਿਪਟੋ ਵਿੱਚ ਨਿਵੇਸ਼ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਦਿਨਾਂ ਤੋਂ ਕ੍ਰਿਪਟੋ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਬਾਜ਼ਾਰ 'ਚ ਦੇਖਣ ਨੂੰ ਮਿਲੀ ਇਹ ਤੇਜੀ ਇਸ ਗੱਲ ਦਾ ਸਬੂਤ ਹੈ ਕਿ ਕ੍ਰਿਪਟੋ ਨਿਵੇਸ਼ਕ ਇਹ ਮੰਨ ਰਹੇ ਹਨ ਕਿ ਬਾਜ਼ਾਰ 'ਚ ਚੱਲ ਰਹੀ ਮੰਦੀ ਦੀਆਂ ਅਟਕਲਾਂ 'ਤੇ ਜਲਦ ਹੀ ਰੋਕ ਲੱਗ ਜਾਵੇਗੀ ਅਤੇ ਮਹਿੰਗਾਈ ਕੰਟਰੋਲ 'ਚ ਹੋ ਜਾਵੇਗੀ।

ਸ਼ੁੱਕਰਵਾਰ ਨੂੰ, ਈਥੇਰਿਅਮ ਵਿੱਚ ਚਾਰ ਪ੍ਰਤੀਸ਼ਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਬਿਟਕੁਆਇਨ ਵਿੱਚ ਦੋ ਪ੍ਰਤੀਸ਼ਤ ਵਾਧਾ ਦੇਖਿਆ ਜਾ ਰਿਹਾ ਹੈ। ਪੋਲਕਾਡੋਟ ਕ੍ਰਿਪਟੋਕੁਰੰਸੀ ਵਿੱਚ ਪੰਜ ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ। BNB, Avalanche ਅਤੇ Shibu Inu Crypto ਵਿੱਚ ਮਾਮੂਲੀ ਗਿਰਾਵਟ ਦੇਖੀ ਗਈ। ਪਿਛਲੇ 24 ਘੰਟਿਆਂ ਦੌਰਾਨ ਕ੍ਰਿਪਟੋਕਰੰਸੀ ਮਾਰਕੀਟ ਦੀ ਸਮੁੱਚੀ ਮਾਰਕੀਟ ਕੈਪ 2% ਵਧ ਕੇ USD 1.13 ਟ੍ਰਿਲੀਅਨ ਹੋ ਗਈ ਹੈ। ਇਸ ਦੌਰਾਨ ਬਾਜ਼ਾਰ 'ਚ ਕੁੱਲ ਵਪਾਰਕ ਵੋਲਯੂਮ ਵੀ 80 ਫੀਸਦੀ ਵਧ ਕੇ 76.14 ਅਰਬ ਡਾਲਰ ਦੇ ਨੇੜੇ ਪਹੁੰਚ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News