ਕੱਚੇ ਸਟੀਲ ਦਾ ਉਤਪਾਦਨ 4.3 ਫੀਸਦੀ ਵਧਿਆ

03/26/2019 1:26:12 AM

ਨਵੀਂ ਦਿੱਲੀ— ਇਸਪਾਤ ਮੰਤਰਾਲਾ ਅਧੀਨ ਆਉਣ ਵਾਲੀ 'ਜੁਆਇੰਟ ਪਲਾਂਟ ਕਮੇਟੀ' ਦੀ ਰਿਪੋਰਟ ਮੁਤਾਬਕ ਘਰੇਲੂ ਕੱਚਾ ਇਸਪਾਤ ਉਤਪਾਦਨ ਫਰਵਰੀ 2018 'ਚ 85.4 ਲੱਖ ਟਨ ਸੀ। ਰਿਪੋਰਟ ਅਨੁਸਾਰ ਕੱਚਾ ਇਸਪਾਤ ਉਤਪਾਦਨ ਫਰਵਰੀ 2019 'ਚ 89.14 ਲੱਖ ਟਨ ਰਿਹਾ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.3 ਫੀਸਦੀ ਜ਼ਿਆਦਾ ਹੈ। ਹਾਲਾਂਕਿ ਇਸ ਸਾਲ ਜਨਵਰੀ ਦੇ ਮੁਕਾਬਲੇ ਫਰਵਰੀ 'ਚ ਉਤਪਾਦਨ 2.9 ਫੀਸਦੀ ਘੱਟ ਹੈ।
ਜਨਤਕ ਖੇਤਰ ਦੀ ਭਾਰਤੀ ਇਸਪਾਤ ਅਥਾਰਟੀ, ਰਾਸ਼ਟਰੀ ਇਸਪਾਤ ਨਿਗਮ ਲਿ. ਦੇ ਨਾਲ ਟਾਟਾ ਸਟੀਲ, ਐੱਸਾਰ ਸਟੀਲ, ਜੇ. ਐੱਸ. ਡਬਲਯੂ. ਸਟੀਲ ਤੇ ਜਿੰਦਲ ਸਟੀਲ ਐਂਡ ਪਾਵਰ ਲਿ. ਵਰਗੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਉਤਪਾਦਨ 54.14 ਲੱਖ ਟਨ ਰਿਹਾ। ਉਥੇ ਹੀ ਬਾਕੀ 35 ਲੱਖ ਉਤਪਾਦਨ ਹੋਰ ਉਤਪਾਦਕਾਂ ਨੇ ਕੀਤਾ।
ਇਸ ਸਾਲ ਫਰਵਰੀ 'ਚ ਹਾਟ ਮੈਟਲ ਦਾ ਉਤਪਾਦਨ 12.1 ਫੀਸਦੀ ਵਧ ਕੇ 60.9 ਲੱਖ ਟਨ ਰਿਹਾ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.4 ਫੀਸਦੀ ਘੱਟ ਹੈ। ਪਿਗ ਆਇਰਨ (ਕੱਚਾ ਲੋਹਾ) ਦਾ ਉਤਪਾਦਨ ਫਰਵਰੀ 2019 'ਚ 16.9 ਫੀਸਦੀ ਵਧ ਕੇ 5.26 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 4.50 ਲੱਖ ਟਨ ਸੀ। ਜੇ. ਪੀ. ਸੀ. ਇਕ ਮਾਤਰ ਸੰਸਥਾ ਹੈ, ਜੋ ਘਰੇਲੂ ਲੋਹਾ ਤੇ ਇਸਪਾਤ ਖੇਤਰ ਦੇ ਅੰਕੜਿਆਂ ਦਾ ਭੰਡਾਰ ਕਰਦੀ ਹੈ। ਭਾਰਤ ਨੇ ਕੱਚੇ ਇਸਪਾਤ ਦਾ ਉਤਪਾਦਨ ਵਧਾ ਕੇ 2030 ਤੱਕ 30 ਕਰੋੜ ਟਨ ਕਰਨ ਦਾ ਟੀਚਾ ਰੱਖਿਆ ਹੈ।


satpal klair

Content Editor

Related News