ਕੱਚਾ ਤੇਲ ਫਿਸਲਿਆ, ਸੋਨੇ ਦੀ ਚਮਕ ਵਧੀ

08/13/2019 9:25:01 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.18 ਫੀਸਦੀ ਦੀ ਕਮਜ਼ੋਰੀ ਨਾਲ 55.00 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬ੍ਰੇਂਡ ਕਰੂਡ 'ਚ ਕਮਜ਼ੋਰੀ ਦਿਖ ਰਹੀ ਹੈ ਅਤੇ 0.24 ਫੀਸਦੀ ਦੀ ਸੁਸਤੀ ਦੇ ਨਾਲ 58 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। 

ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ 'ਚ ਮਜ਼ਬੂਤੀ ਨਜ਼ਰ ਆ ਰਹੀ ਹੈ ਅਤੇ ਕੋਮੈਕਸ 'ਤੇ ਸੋਨਾ 0.61 ਫੀਸਦੀ ਦੀ ਮਜ਼ਬੂਤੀ ਦੇ ਨਾਲ 1526.50 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 'ਚ ਵੀ ਤੇਜ਼ੀ ਦਿਖਾਈ ਦੇ ਰਹੀ ਹੈ ਅਤੇ ਕੋਮੈਕਸ 'ਤੇ ਚਾਂਦੀ 1.20 ਫੀਸਦੀ ਦੀ ਮਜ਼ਬੂਤੀ ਦੇ ਨਾਲ 17 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।


Related News