ਕੱਚੇ ਤੇਲ ਦੀ ਕੀਮਤ ਭਾਰਤ ਸਰਕਾਰ ਦੇ ਕੰਟਰੋਲ ''ਚ ਨਹੀਂ : ਧਰਮਿੰਦਰ ਪ੍ਰਧਾਨ

Sunday, Oct 28, 2018 - 08:53 AM (IST)

ਕੱਚੇ ਤੇਲ ਦੀ ਕੀਮਤ ਭਾਰਤ ਸਰਕਾਰ ਦੇ ਕੰਟਰੋਲ ''ਚ ਨਹੀਂ : ਧਰਮਿੰਦਰ ਪ੍ਰਧਾਨ

ਹੈਦਰਾਬਾਦ—ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਭਾਰਤ ਸਰਕਾਰ ਦੇ ਕੰਟਰੋਲ 'ਚ ਨਹੀਂ ਹਨ ਇਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਲੋਂ ਤੈਅ ਕੀਤਾ ਜਾਂਦਾ ਹੈ। ਭਾਰਤੀ ਜਨਤਾ ਨੌਜਵਾਨ ਮੋਰਚਾ ਦੇ ਰਾਸ਼ਟਰੀ ਸੰਮੇਲਨ 'ਚ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਤੁਹਾਨੂੰ (ਭਾਜਯੁਮੋ ਕਾਰਜਕਰਤਾਵਾਂ ਨੂੰ) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਜੁੜੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਅਸੀਂ ਆਪਣੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਕਰਜ਼ ਦੇ ਵੱਲ ਨਹੀਂ ਧਕੇਲ ਸਕਦੇ ਹਾਂ। ਇਸ ਕਾਰਨ ਅਸੀਂ ਕੁਝ ਭਾਰ ਆਪਣੇ ਉੱਪਰ ਲੈ ਲਿਆ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਨੇ ਹਾਲ ਹੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਢਾਈ ਰੁਪਏ ਦੀ ਕਟੌਤੀ ਕੀਤੀ ਹੈ, ਜਿਸ ਦੇ ਬਾਅਦ ਕਈ ਸੂਬਾ ਸਰਕਾਰਾਂ ਨੇ ਇਨੀਂ ਹੀ ਰਾਸ਼ੀ ਦੀ ਕਮੀ ਕੀਤੀ। ਇਸ 'ਚ ਲੋਕਾਂ ਨੂੰ ਪੰਜ ਰੁਪਏ ਤੱਕ ਦੀ ਰਾਹਤ ਮਿਲੀ। ਮੰਤਰੀ ਨੇ ਕਿਹਾ ਕਿ ਤੇਲ ਦੀ ਕੀਮਤ ਭਾਰਤ ਸਰਕਾਰ ਦੇ ਕੰਟਰੋਲ 'ਚ ਨਹੀਂ ਹੈ। ਇਹ ਇਕ ਕੌਮਾਂਤਰੀ ਵਸਤੂ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਜੋ ਕੀਮਤ ਹੁੰਦੀ ਹੈ, ਭਾਰਤ ਨੂੰ ਉਸ ਦਾ ਭੁਗਤਾਨ ਕਰਨਾ ਹੁੰਦਾ ਹੈ। 


Related News