ਕੱਚੇ ਤੇਲ ਦਾ ਬਾਜ਼ਾਰ ਚੜ੍ਹਿਆ, ਸਾਊਦੀ ਅਰਬ ਦੇ ਤੇਲ ਸੰਸਥਾਨਾਂ ’ਤੇ ਹਮਲਿਆਂ ਨੇ ਵਧਾਈ ਮੁਸੀਬਤ
Tuesday, Mar 09, 2021 - 03:48 PM (IST)
ਬੈਂਕਾਕ (ਭਾਸ਼ਾ) – ਸਾਊਦੀ ਅਰਬ ’ਚ ਪੈਟਰੋਲੀਅਮ ਸੰਸਥਾਨਾਂ ’ਤੇ ਹਮਲਿਆਂ ਤੋਂ ਬਾਅਦ ਪਹਿਲਾਂ ਤੋਂ ਹੀ ਲਗਾਤਾਰ ਤੇਜ਼ੀ ਨਾਲ ਚੜ੍ਹ ਰਹੇ ਗਲੋਬਲ ਕੱਚੇ ਤੇਲ ਦੇ ਬਾਜ਼ਾਰ ’ਚ ਕੀਮਤਾਂ ’ਚ ਸੋਮਵਾਰ ਨੂੰ ਉਛਾਲ ਆਇਆ। ਤੇਲ ਉਤਪਾਦਕ ਅਤੇ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਮੰਚ (ਓਪੇਕ) ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਪਿਛਲੇ ਹਫਤੇ ਹੋਈ ਬੈਠਕ ’ਚ ਉਤਪਾਦਨ ’ਚ ਕਟੌਤੀ ਨੂੰ ਕਰੀਬ-ਕਰੀਬ ਬਣਾਈ ਰੱਖਣ ਦੇ ਫੈਸਲੇ ਤੋਂ ਬਾਅਦ ਕੀਮਤਾਂ ਚੜ੍ਹਨ ਦਾ ਸਿਲਸਿਲਾ ਪਹਿਲਾਂ ਹੀ ਤੇਜ਼ ਹੋ ਗਿਆ ਸੀ।
ਇਹ ਵੀ ਪੜ੍ਹੋ : ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ
ਪ੍ਰਮੁੱਖ ਤੇਲ ਉਤਪਾਦਕ ਸਾਊਦੀ ਅਰਬ ਦੇ ਸੰਸਥਾਨਾਂ ’ਤੇ ਹਮਲੇ ਦੀ ਖਬਰ ਨਾਲ ਬਾਜ਼ਾਰ ਹੋਰ ਭੜਕ ਗਿਆ। ਬਾਜ਼ਾਰ ਦਾ ਬੈਰੋਮੀਟਰ ਮੰਨਿਆ ਜਾਣ ਵਾਲਾ ਬ੍ਰੇਂਟ ਕਰੂਡ ਅੱਜ 1.14 ਡਾਲਰ ਉਛਲ ਕੇ 70.14 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਇਕ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਬ੍ਰੇਂਟ ਕੱਚਾ ਤੇਲ 70 ਤੋਂ ਉੱਪਰ ਗਿਆ ਹੈ। ਸ਼ੁੱਕਰਵਾਰ ਨੂੰ ਇਸ ਦਾ ਰੇਟ 2.62 ਡਾਲਰ ਤੇਜ਼ ਹੋਇਆ ਸੀ।
ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ
ਅਮਰੀਕੀ ਕਰੂਡ ਆਇਲ 1.10 ਡਾਲਰ ਉਛਲਿਆ
ਅਮਰੀਕੀ ਕਰੂਡ ਆਇਲ ਵੀ 1.10 ਡਾਲਰ ਉਛਲ ਕੇ 67.19 ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਸ ’ਚ 2.26 ਡਾਲਰ ਦਾ ਉਛਾਲ ਆਇਆ ਸੀ ਅਤੇ ਇਸ ਦਾ ਭਾਅ 66.09 ’ਤੇ ਚਲਾ ਗਿਆ ਸੀ। ਪਿਛਲੇ ਸਾਲ ਕੋਰੋਨਾ ਵਾਇਰਸ ਇਨਫੈਕਸ਼ਨ ਅਤੇ ਸਰਕਾਰਾਂ ਵਲੋਂ ਯਾਤਰਾਵਾਂ ’ਤੇ ਲਾਗੂ ਜਨਤਕ ਪਾਬੰਦੀਆਂ ਕਾਰਣ ਕੱਚਾ ਤੇਲ ਟੁੱਟ ਗਿਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਸ ’ਚ ਤੇਜ਼ੀ ਪਰਤ ਆਈ ਹੈ।
ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।