ਕੱਚੇ ਤੇਲ ''ਚ ਗਿਰਾਵਟ, ਸੋਨੇ ''ਚ ਤੇਜ਼ੀ

06/25/2019 9:21:13 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 1.02 ਫੀਸਦੀ ਦੀ ਕਮਜ਼ੋਰੀ ਦੇ ਨਾਲ 57.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 'ਚ ਵੀ ਕਮਜ਼ੋਰੀ ਦਿਸ ਰਹੀ ਹੈ ਅਤੇ ਇਹ 0.91 ਫੀਸਦੀ ਦੀ ਗਿਰਾਵਟ ਦੇ ਨਾਲ 64 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.97 ਫੀਸਦੀ ਦੀ ਤੇਜ਼ੀ ਦੇ ਨਾਲ 1432.00 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਵੀ ਤੇਜ਼ੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.51 ਫੀਸਦੀ ਦੀ ਮਜ਼ਬੂਤੀ ਦੇ ਨਾਲ 16 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ। 
ਐੱਮ.ਸੀ.ਐਕਸ ਸੋਨਾ
ਖਰੀਦੋ-34400 ਰੁਪਏ
ਟੀਚਾ-34780 ਰੁਪਏ
ਸਟਾਪਲਾਸ-34240 ਰੁਪਏ
ਐੱਮ.ਸੀ.ਐਕਸ ਚਾਂਦੀ 
ਖਰੀਦੋ-37980 ਰੁਪਏ
ਟੀਚਾ-38470 ਰੁਪਏ
ਸਟਾਪਲਾਸ-37700 ਰੁਪਏ


Aarti dhillon

Content Editor

Related News