ਕ੍ਰਿਕਟ ਵਿਸ਼ਵ ਕੱਪ : ਵੱਡੀ ਸਕ੍ਰੀਨ ਦੇ ਟੀ. ਵੀ. ਸੈੱਟਾਂ ਦੀ ਵਿਕਰੀ 100 ਫੀਸਦੀ ਵਧੀ

06/17/2019 12:51:38 AM

ਨਵੀਂ ਦਿੱਲੀ-ਵਿਸ਼ਵ ਕੱਪ ਕ੍ਰਿਕਟ ਕਾਰਨ ਵੱਡੀ ਸਕ੍ਰੀਨ ਦੇ ਟੀ. ਵੀ. ਸੈੱਟਾਂ ਦੀ ਮੰਗ 'ਚ ਜ਼ੋਰਦਾਰ ਵਾਧਾ ਹੋਇਆ ਹੈ। ਮੀਂਹ ਦੀ ਵਜ੍ਹਾ ਨਾਲ ਕਈ ਮੈਚ ਰੱਦ ਹੋ ਗਏ ਹਨ ਪਰ ਭਾਰਤੀਆਂ 'ਤੇ ਕ੍ਰਿਕਟ ਦਾ ਬੁਖਾਰ ਚੜ੍ਹ ਚੁੱਕਾ ਹੈ। ਵੱਡੀ ਗਿਣਤੀ 'ਚ ਭਾਰਤੀ ਦਰਸ਼ਕ ਹਾਈ ਐਂਡ ਟੀ. ਵੀ. ਵੱਲ ਰੁਖ ਕਰ ਰਹੇ ਹਨ।

ਖਪਤਕਾਰ ਇਲੈਕਟ੍ਰਾਨਿਕਸ ਕੰਪਨੀਆਂ ਸੋਨੀ, ਸੈਮਸੰਗ, ਐੱਲ. ਜੀ. ਅਤੇ ਪੈਨਾਸੋਨਿਕ ਦੀ ਵੱਡੀ ਸਕ੍ਰੀਨ (55 ਇੰਚ ਅਤੇ ਜ਼ਿਆਦਾ) ਦੇ ਟੀ. ਵੀ. ਸੈੱਟਾਂ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਤੋਂ 100 ਫੀਸਦੀ ਜ਼ਿਆਦਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਵੱਡੇ ਟੀ. ਵੀ. ਸੈੱਟਾਂ ਦੀ ਵਿਕਰੀ ਸਿਰਫ ਮਹਾਨਗਰਾਂ ਤੱਕ ਸੀਮਤ ਨਹੀਂ ਹੈ, ਸਗੋਂ ਛੋਟੇ ਸ਼ਹਿਰਾਂ ਹੁਬਲੀ, ਜਬਲਪੁਰ, ਰਾਏਪੁਰ, ਰਾਂਚੀ, ਕੋਚੀ ਅਤੇ ਨਾਗਪੁਰ 'ਚ ਵੀ ਵਿਕਰੀ 'ਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਕੰਪਨੀਆਂ ਨੂੰ ਉਮੀਦ ਹੈ ਕਿ ਵਿਸ਼ਵ ਕੱਪ 'ਚ ਨਾਕ ਆਊਟ ਮੁਕਾਬਲੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੀ ਵਿਕਰੀ 'ਚ ਹੋਰ ਵਾਧਾ ਹੋਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਲੁਭਾਉਣ ਲਈ ਕੰਪਨੀਆਂ ਕਈ ਤਰ੍ਹਾਂ ਦੀਆਂ ਆਕਰਸ਼ਕ ਪੇਸ਼ਕਸ਼ਾਂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਨ੍ਹਾਂ 'ਚ ਆਸਾਨ ਵਿੱਤ ਪੋਸ਼ਣ ਦੀ ਸਹੂਲਤ ਅਤੇ ਕੈਸ਼ਬੈਕ ਵਰਗੀ ਪੇਸ਼ਕਸ਼ ਸ਼ਾਮਲ ਹੈ।


Karan Kumar

Content Editor

Related News