ਕ੍ਰੈਡਿਟ ਸੁਈਸ ਦੇ CEO ਨੇ ਦਿੱਤਾ ਅਸਤੀਫਾ
Friday, Feb 07, 2020 - 11:31 PM (IST)

ਜਿਊਰਿਖ (ਏਜੰਸੀਆਂ)-ਸਵਿਟਜ਼ਰਲੈਂਡ ਦੇ ਬੈਂਕ ਕ੍ਰੈਡਿਟ ਸੁਈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟੀਜਾਰਨ ਥਿਆਮ ਨੇ ਅਸਤੀਫਾ ਦੇ ਦਿੱਤਾ ਹੈ। ਬੈਂਕ ਦੇ ਸਵਿਟਜ਼ਰਲੈਂਡ ਸੰਚਾਲਨ ਦੇ ਮੌਜੂਦਾ ਪ੍ਰਮੁੱਖ ਥਾਮਸ ਗਾਟਸਟੀਨ ਉਨ੍ਹਾਂ ਦਾ ਸਥਾਨ ਲੈਣਗੇ। ਬੈਂਕ ਨੇ ਇਕ ਬਿਆਨ ’ਚ ਕਿਹਾ, ‘‘ਕ੍ਰੈਡਿਟ ਸੁਈਸ ਦੇ ਨਿਰਦੇਸ਼ਕ ਮੰਡਲ ਨੇ ਟੀਜਾਰਨ ਥਿਆਮ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਥਾਮਸ ਗਾਟਸਟੀਨ ਨੂੰ ਕ੍ਰੈਡਿਟ ਸੁਈਸ ਸਮੂਹ ਦਾ ਨਵਾਂ ਸੀ. ਈ. ਓ. ਨਿਯੁਕਤ ਕੀਤਾ ਗਿਆ ਹੈ।’’ ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦਾ ਇਹ ਬੈਂਕ ਹਾਲੀਆ ਜਾਸੂਸੀ ਕੇਸ ਨੂੰ ਲੈ ਕੇ ਵਿਵਾਦਾਂ ’ਚ ਹੈ।